

ਨਾਲ ਰਲ ਕੇ ਮੁਕਾਬਲਾ ਕਰਦੀ ਹੈ। ਉਹ ਇੰਨੀ ਦਲੇਰ ਹੈ ਕਿ ਨੂਰੇ ਨੂੰ ਦੌੜਾ ਦਿੰਦੀ वै।
ਜਦੋਂ ਹੀਰ ਦੇ ਇਸ਼ਕ ਦਾ ਚਰਚਾ ਘਰ ਘਰ ਹੋਣ ਲਗਦਾ ਹੈ ਤਾਂ ਉਹ ਬੜੀ ਬੇਬਾਕ ਹੋ ਕੇ ਮਾਂ ਨੂੰ ਕਹਿੰਦੀ ਹੈ ਕਿ ਮੈਂ ਖੇੜੇ ਦੀ ਨਹੀਂ ਮੇਰਾ ਤਾਂ ਰਾਂਝਾ ਹੀ ਸਹਾਰਾ ਹੈ।
ਸੋ ਰਾਂਝਾ ਵਰ ਦੇਵੇਂ ਮੈਨੂੰ ਨਿੱਤ ਸੁਹਾਗ ਢਹੀਵੇਂ ।
ਰਾਂਝਾ ਦਿਲਬਰ ਯਾਰ ਅਸਾਡਾ, ਦੀਨ ਦੁਨੀ ਤੇ ਜੀਵੇ ।
ਹਿਕਸ ਕਸੀਰੇ ਤੋਂ ਖੇੜਾ ਖੱਟਾ ਰਾਂਝਾ ਲੱਖੀਂ ਤੁਲੀਵੇ ।
ਕਹੇ ਦਮੋਦਰ ਹੀਰ ਸਿਆਲੀ, ਭਾਇ ਅਸਾਡੇ ਖੀਵੇ ।
ਹੀਰ ਤਾਂ ਇਥੋਂ ਤਕ ਬੇਬਾਕ ਹੈ ਕਿ ਮਾਂ ਨੂੰ ਰਾਂਝੇ ਨੂੰ ਗਾਲ ਵੀ ਨਹੀਂ ਕੱਢਣ ਦਿੰਦੀ ।
ਵਿਆਹ ਸਮੇਂ ਉਹ ਕਾਜ਼ੀ ਅੱਗੇ ਵੀ ਮੂੰਹ-ਫਟ ਹੋ ਜਾਂਦੀ ਹੈ । ਰਾਹ ਵਿਚ ਰਾਂਝੇ ਤੋਂ ਬਿਨਾਂ ਕੁਝ ਵੀ ਖਾਂਦੀ ਪੀਂਦੀ ਨਹੀਂ । ਖੇੜੀ ਜਾ ਕੇ ਲੱਸੀ ਮੁੰਦਰੀ ਦੀ ਰਸਮ ਵੇਲੇ ਹੀ ਸੱਸ ਨੂੰ ਕਹਿ ਦਿੰਦੀ ਹੈ ਕਿ ਮੈਂ ਤਾਂ ਰਾਂਝੇ ਦੀ ਹਾਂ ।
ਹੀਰ ਹੀ ਸਹਿਤੀ ਨਾਲ ਮਿਲ ਕੇ ਰਾਮ ਨੂੰ ਤਖ਼ਤ ਹਜ਼ਾਰੇ ਭੇਜਦੀ ਹੈ। ਜਦੋਂ ਸੰਨ੍ਹ ਲਾ ਕੇ ਹੀਰ ਤੇ ਰਾਂਝਾ ਦੌੜ ਜਾਂਦੇ ਹਨ ਤਾਂ ਖੇੜਿਆਂ ਨੂੰ ਆਉਂਦਿਆਂ ਵੇਖ ਕੇ ਰਾਤਾ ਬੁਜ਼ਦਿਲਾਂ ਵਾਂਗ ਕਹਿੰਦਾ ਹੈ ਕਿ ਤੂੰ ਮੈਨੂੰ ਆਪਣੇ ਹੱਥੀਂ ਕਤਲ ਕਰਦੇ ਨਹੀਂ ਤਾਂ ਖੇੜ ਤਰਸਾ ਤਰਸਾ ਮਾਰਣਗੇ । ਪਰ ਹੀਰ ਬੜੀ ਦਲੇਰੀ ਨਾਲ ਆਖਦੀ ਹੈ :
ਤੂੰ ਸਾਹਿਬ ਮੈਂ ਬਰਦੀ ਤੇਰੀ, ਮੈਂ ਆਜਜ਼ ਨਾ ਅਜ਼ਮਾਹੇ ।
ਵੇਚਾਰੀ ਦਾ ਚਾਰਾ ਕੇਹਾ, ਤੂੰ ਆਪੇ ਕਰਿਹੇਂ ਕਰਾਹ ।
ਸਭ ਕਿਛ ਕੀਤਾ ਤੈਂਡਾ ਹੋਂਦਾ, ਮੈਥੋਂ ਜਾਣ ਛਪਾਰੇਂ ।
ਕੇ ਕੁਦਰਤ ਕਿਸੇ ਦੀ ਸਾਹਿਬ, ਜੇ ਤੈਨੂੰ ਹਥ ਲਾਏ।
ਕੋਟ ਕਬੂਲੇ ਜਾਣ ਤੋਂ ਪਹਿਲਾਂ ਜਦੋਂ ਨਾਹੜ ਦੋਹਾਂ ਧਿਰਾਂ ਨੂੰ ਆਪਣੇ ਘਰ ਰਖਦੇ ਹਨ ਤਾਂ ਅੱਲੀ ਰਾਂਝੇ ਨੂੰ ਤਾਹਣੇ ਮਿਹਣੇ ਦਿੰਦਾ ਹੈ ਪਰ ਵਿਚਾਰਾ 'ਮਿੱਟੀ ਦਾ ਮਾਧ ਰਾਂਝਾ ਕੂੰਦਾ ਤਕ ਨਹੀਂ ।
ਪਿਛਹੂੰ ਰਿਹਾ ਕਰੇਂਦਾ ਘਾਤਾਂ, ਵੱਸ ਅਸਾਡਾ ਨਾਹੀਂ ।
ਜੋ ਵੱਸ ਚੱਲੇ ਕਦੀ ਸਾਡਾ, ਤਾਂ ਲੋਹੂ ਤੁਸਾਂ ਪੀਵਾਹੀਂ।
ਏਹ ਜੋ ਬੁੱਕਲ ਮਾਰੀ ਵੈਂਦਾ, ਇਨ ਕੱਚਿਆਂ ਮਾਸ ਖਵਾਈਂ ।
ਆਖ ਦਮੋਦਰ ਅੱਗੋਂ ਰਾਂਝਾ, ਮੂਲ ਬੁਲੰਦਾ ਨਾਹੀਂ ।
ਪਰ ਹੀਰ ਆਪਣੇ ਸਹੁਰੇ ਨੂੰ ਬੜੀ ਦਲੇਰੀ ਨਾਲ ਉੱਤਰ ਦਿੰਦੀ ਹੈ :
ਸੁਣ ਵੇ ਖੇੜਾ, ਕਦੀਮੀ ਭੌੜਾ, ਮੇਰੇ ਰਾਂਝੇ ਨਾਲ ਅਲੈਂਦਾ ।
ਏਹੈ ਕੌਣ ਕਮੀਨਾ ਜੱਟਾ, ਜੇ ਅਸਾਂ ਝਿੜਕਾਂ ਦੇਂਦਾ ।