

ਸਾੜੀ ਮੂੰਹ ਕੁਲ ਖੇੜਿਆਂ ਸੰਦਾ, ਜਵਾਬ ਹਜੂਰ ਸੁਣੇਂਦਾ ।
ਪਰ ਫਿੱਟ ਮੂੰਹ ਕੁੱਲ ਜ਼ਾਤ ਖੇੜਿਆਂ ਦੀ, ਮੇਰੇ ਰਾਂਝਣ ਨਾਲ ਝਿੜੇਂਦਾ ।
ਜਦੋਂ ਕੋਟ ਕਬੂਲੇ ਅਦਾਲਤ ਵਿਚ ਪੇਸ਼ ਹੁੰਦੇ ਹਨ ਤਾਂ ਹੀਰ ਕਾਜ਼ੀ ਨਾਲ ਵਕੀਲਾਂ ਵਾਂਗ ਝਗੜਦੀ ਹੈ ਅਤੇ ਕਾਜੀ ਨੂੰ ਕਹਿੰਦੀ ਹੈ :
ਸੁਣ ਕਾਜ਼ੀ ਦਿਲ ਨਾਹੀਂ ਰਾਜ਼ੀ, ਤੁਧ ਕੇ ਪਾਈ ਬਾਜ਼ੀ ।
ਮੈਂ ਤੇ ਰਾਤਾ ਇਸ਼ਕ ਚਿਰੋਕਾ, ਜਾਂ ਸਾਹਿਬ ਖ਼ਲਕਤ ਸਾਜੀ।
ਰੱਬ ਨਿਕਾਹ ਦਿਲਾਂ ਦੇ ਬੱਧੇ, ਤੂੰ ਕੇ ਬੰਸੋ ਕਾਜੀ ।
ਸਹੀ ਸ਼ਰਾ ਨਿਆਉਂ ਚੁਕਾਨੇਂ, ਜੇ ਇਸ਼ਕ ਨਾ ਚਹੀਆ ਭਾਜੀ ।
ਦਮੋਦਰ ਨੇ ਹੀਰ ਨੂੰ ਇਕ ਮਰਦ ਪਾਤਰ ਵਾਂਗ ਚਿੱਤਰਿਆ ਹੈ ਪਰ ਰਾਂਝਾ ਇਕ ਆਮ ਜਿਹਾ ਪਾਤਰ ਹੈ, ਜੋ wooden character ਵਧੇਰ ਪ੍ਰਤੀਤ ਹੁੰਦਾ ਹੈ।
ਦਮੋਦਰ ਨੇ ਇਸ ਕਿੱਸੇ ਵਿਚ ਔਰਤ ਤੇ ਮਰਦ ਨੂੰ ਇਸ ਤਰ੍ਹਾਂ ਚਿੱਤਰਿਆ ਹੈ। ਜਿਵੇਂ ਉਸ ਸਮੇਂ ਦਾ ਸਮਾਜ ਮਰਦ ਪ੍ਰਧਾਨ ਨਹੀਂ ਔਰਤ ਪ੍ਰਧਾਨ ਸਮਾਜ ਹੋਵੇ ।
ਕਿੱਸੇ ਦੇ ਆਰੰਭ ਵਿਚ ਹੀ ਰਾਂਝੇ ਦੇ ਭਰਾ ਉਸ ਦੇ ਵੈਰੀ ਹਨ ਪਰ ਭਰਜਾਈਆਂ ਉਹਦੇ ਰੂਪ ਤੇ ਆਸ਼ਕ ਹਨ । ਉਨ੍ਹਾਂ ਨੂੰ ਆਪਣੇ ਮਾਲਰਾਂ ਦਾ ਭਰ ਨਹੀਂ ।
ਝੀਉਰਾਂ ਦੀ ਕੁੜੀ ਮੂੰਹ ਪਾੜ ਕੇ ਮਾਂ ਨੂੰ ਕਹਿ ਦਿੰਦੀ ਹੈ ਕਿ ਮੈਂ ਤਾਂ ਉਸ ਮੁਸਾਫਿਰ (ਰਾਂਝੇ) ਨਾਲ ਹੀ ਵਿਆਹ ਕਰਵਾਉਣਾ ਹੈ । ਭੋਗ ਵਿਖੇ ਹੀਰ 360 ਸਹੇਲੀਆਂ ਨਾਲ ਸ਼ਰੇਆਮ ਬਿਨਾਂ ਕਿਸੇ ਪਰਦੇ ਤੋਂ ਫਿਰਦੀ ਹੈ । ਨੂਰੇ ਸੰਬਲ ਨਾਲ ਮਰਦਾਂ ਵਾਂਗ ਲੜਦੀ ਹੈ । ਬੋਲਿਆਂ ਵਿਚ ਕੁੜੀਆਂ ਮਨਮਰਜ਼ੀਆਂ ਕਰਦੀਆਂ ਫਿਰਦੀਆਂ ਹਨ। ਜਦੋਂ ਲੁੱਡਣ ਬੇੜੀ ਲੈ ਕੇ ਆਉਂਦਾ ਹੈ ਤਾਂ ਹੀਰ ਆਪਣੇ ਪਿਓ ਨੂੰ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਦੀ ਤੇ ਉਸ ਨੂੰ ਰਖ ਲੈਂਦੀ ਹੈ।
ਸਹਿਤੀ ਇਕ ਵਿਧਵਾ ਪਰ ਨਾ ਉਹ ਸਹੁਰੀਂ ਰਹਿੰਦੀ ਹੈ ਤੇ ਨਾ ਪੋਕੀ। ਸਗੋਂ ਇਕ ਨਵੇਕਲੀ ਥਾਂ ਤੇ ਪਿੰਡੋਂ ਦੂਰ ਹਵੇਲੀ ਵਿਚ ਰਹਿੰਦੀ ਹੈ। ਜਦੋਂ ਹੀਰ ਨੂੰ ਸੱਪ ਲੜਦਾ ਹੈ ਤਾਂ ਕੇਵਲ ਸਹਿਤੀ ਨੂੰ ਹੀਰ ਕੋਲ ਛੱਡ ਕੇ ਸਾਰੇ ਘਰੋ-ਘਰੀ ਤੁਰ ਜਾਂਦੇ ਹਨ। ਖੇੜਾ ਇੱਡਾ ਵੱਡਾ ਜਿੰਮੀਦਾਰ ਹੈ ਉਸ ਦਾ ਕੋਈ ਨੰਕਰ ਤਕ ਉਥੇ ਨਹੀਂ ਆਉਂਦਾ ।
ਜਦੋਂ ਤਾਹਿਰ ਆਪਣੇ ਪੁੱਤਰ ਨੂੰ ਵੜੈਚਾਂ ਦੇ ਵਿਆਹੁਣ ਜਾਂਦਾ ਹੈ ਤਾਂ ਕੁੜੀਆਂ ਮਨਮਰਜ਼ੀ ਨਾਲ ਰਾਂਝੇ ਨੂੰ ਘਰ ਲੈ ਜਾਂਦੀਆਂ ਹਨ । ਕੋਈ ਵੀ ਘਰ ਦਾ ਮਰਦ ਰੋਕਦਾ ਟੱਕਦਾ ਨਹੀਂ, ਔਰਤਾਂ ਕਿਤੇ ਪਰਦਾ ਨਹੀਂ ਕਰਦੀਆਂ। ਜਦੋਂ ਹੀਰ ਵਿਆਹੀ ਜਾਂਦੀ ਹੈ ਤੇ ਰਾਂਝਾ ਮੁੜ ਕੇ ਝੰਗ ਆਉਂਦਾ ਹੈ ਤਾਂ ਸਭ ਕੁੜੀਆਂ ਉਸ ਨੂੰ ਝੰਗ ਵਿਖੇ ਰਹਿਣ ਲਈ ਮਜਬੂਰ ਕਰਦੀਆਂ ਹਨ, ਹਾਲਾਂ ਕਿ ਇਕ ਬਦਨਾਮ ਆਦਮੀ ਨੂੰ ਸ਼ਾਇਦ ਕੋਈ ਘਰ ਰਖਣ ਲਈ ਵੀ ਤਿਆਰ ਨਾ ਹੁੰਦਾ । ਪਰ ਕੁੜੀਆਂ ਮਾਂ ਪਿਉ ਵਲੋਂ ਬੇਖੌੜ ਹੋ ਕੇ ਇੰਜ ਰਾਂਝੇ ਨੂੰ ਰਹਿਣ ਲਈ ਆਖਦੀਆਂ ਨੇ ਜਿਵੇਂ ਝੰਗ ਉਨ੍ਹਾਂ ਦੀ ਸਟੇਟ ਹੋਵੇ । ਇਹ ਕਿੱਸਾ ਫੇਰ ਦੁਹਰਾ-