

ਉਹਦੀ ਜਵਾਨੀ ਦਲ ਜਾਂਦੀ ਹੈ ਪਰ ਘਰ ਦੇ ਵਿਆਹ ਨਹੀਂ ਕਰਦੇ । ਜਦੋਂ ਰਾਂਝਾ ਆਪਣੇ ਭਤੀਜੇ ਦੇ ਵਿਆਹ ਜਾਂਦਾ ਹੈ ਤਾਂ ਕੁੜੀਆਂ ਬਹਾਨੇ ਨਾਲ ਰਾਂਝੇ ਨੂੰ ਉਸ ਦੀ ਮੰਗੇਤਰ ਕੋਲ ਲੈ ਜਾਂਦੀਆਂ ਹਨ । ਤਾਂ ਉਹ ਕਹਿੰਦੀ ਹੈ :
ਕਿਉਂ ਕਾਵੜ ਕਰ ਬੋਲੇ ਤੂੰਹਾਂ, ਮੈਨੂੰ ਨਿੱਤ ਅੰਦੇਸ਼ਾ ।
ਅੱਠੇ ਪਹਿਰ ਨਿਹਾਰੀ ਪੈਂਡਾ, ਕੇਂਦੀ ਇਤ ਵਰੇਸਾਂ।
ਜਾਂ ਮੈਂ ਭਰ ਜੋਬਨ ਰਸਮਾਤੀ ਰੰਗ ਵਟਾਇਆ ਕੇਸਾਂ ।
ਜੇ ਤੂੰ ਹੀਰ ਹੱਕ ਪਰਾਏ ਪਿੱਛੇ, ਮੈਂ ਕਿਉਂ ਹਕ ਛੁੜੇਸਾਂ ।
ਰਾਂਝੇ ਦੀ ਮੰਗੇਤਰ ਦੇ ਵਾਲਾਂ ਦਾ ਰੰਗ ਬਦਲ ਜਾਂਦਾ ਹੈ ਪਰ ਘਰ ਦੇ ਵਿਆਹ ਨਹੀਂ ਕਰਦੇ, ਹਾਲਾਂਕਿ ਉਨ੍ਹਾਂ ਨੂੰ ਰਾਂਝੇ ਦੀਆਂ ਕਰਤੂਤਾਂ ਦਾ ਵੀ ਪਤਾ ਹੈ । ਪਰ ਸਭ ਤੋਂ ਕਮਾਲ ਉਸ ਸਮੇਂ ਹੁੰਦੀ ਹੈ ਜਦੋਂ 35 ਮਹੀਨੇ ਪਿੰਡ ਜੋਗ ਲੈ ਕੇ ਰਾਂਝਾ ਪਰਤ ਕੇ ਝੰਗ ਆਉਂਦਾ ਹੈ ਤਾਂ ਹੱਸੀ ਅਜੇ ਤਕ ਤੰਗ ਵਿਚ ਕੁਆਰੀ ਹੁੰਦੀ ਹੈ । ਉਹ ਰਾਂਝੇ ਨੂੰ ਕਹਿੰਦੀ ਹੈ:
ਹੋਵੇ ਹੁਕਮ ਅਖਾਹਾਂ ਤੈਨੂੰ, ਜੇ ਤੈਂਡੇ ਮਨ ਭਾਵੇ ।
ਜਾਲ ਇਕਾਈ ਗੋਇਲ ਕੀਚੋ, ਆਤਣ ਆਖ ਸੁਣਾਵੇ ।
ਉਹ ਬੇੜੀ, ਤੇ ਓਹਾ ਬੋਲਾ, ਆਤਣ ਪੱਲੂ ਪਾਵੇ
ਆਖ ਦਮੋਦਰ ਜਾਲ ਇਥਾਈਂ, ਅਸਾਂ ਬਹੁਤ ਹਿਤਾਏ।
ਇੰਜ ਲਗਦਾ ਹੈ ਕਿ ਦਮੋਦਰ ਨੂੰ ਸਮੇਂ ਦੇ ਸਮਾਜ ਦਾ ਜਾਂ ਤਾਂ ਗਿਆਨ ਹੀ ਨਹੀਂ ਸੀ ਜਾਂ ਉਹ ਹਰ ਕੁੜੀ 24 ਸਾਲ ਤੋਂ ਪਹਿਲਾ ਵਿਆਹੀ ਵਰੀ ਵੇਖ ਕੇ ਖੁਸ਼ ਨਹੀਂ ਸੀ ।
ਪਰ ਡਾਕਟਰ ਮੋਹਣ ਸਿੰਘ ਨੇ ਆਪਣੀ ਸੰਪਾਦਿਤ ਪੁਸਤਕ 'ਹੀਰ ਵਾਰਸ ਸ਼ਾਹ ਵਿਚ ਕਿਹਾ ਹੈ ਕਿ, "ਮਿੰਟਗੁਮਰੀ ਜਿਲ੍ਹਾ ਦੇ ਗਜ਼ਟੀਅਰ ਵਿਚ ਲਿਖਿਆ ਹੈ ਕਿ ਸਿਆਲ ਧਾਰਾ ਨਗਰੀ ਦੇ ਰਾਜਪੂਤ ਸਨ । 1358 ਈ. ਦੇ ਲਗਭਗ ਰਾਏ ਸਿਆਲ ਜਾਂ ਸੇਊ ਵਲਦ (ਪੁੱਤਰ) ਰਾਏ ਸ਼ੰਕਰ ਨੇ ਬਾਬਾ ਫਰੀਦ ਸ਼ਕਰਗੰਜ ਦੇ ਹੱਥੋਂ ਇਸਲਾਮ ਕਬੂਲ ਕੀਤਾ । ਸਿਆਲ ਕੱਦ ਦੇ ਵੱਡੇ ਹੁੰਦੇ ਹਨ । ਮਜਾਜ਼ ਦੇ ਖਰਵੇ, ਡੰਗਰ ਢੇਰ ਦੇ ਸੰਕੀਨ ਤੇ ਵਾਹੀ ਦੀ ਬਹੁਤੀ ਪ੍ਰਵਾਹ ਨਹੀਂ ਕਰਦੇ । ਖਰਲਾਂ ਤੇ ਕਾਨਿਆਂ ਵਾਂਗ ਹਿੰਦੂ ਰਸਮਾਂ-ਰੀਤਾਂ ਕਰਦੇ ਹਨ ਤੇ ਆਪਣੀਆਂ ਜਨਾਨੀਆਂ ਨੂੰ ਪਰਦੇ ਵਿਚ ਨਹੀਂ ਰਖਦੇ। ਉਦੋਂ ਕਪੜੇ ਪਾਉਣਾ ਤੇ ਪਿੱਤਲ ਦੇ ਭਾਂਡੇ ਵਰਤਣਾ ਉਨ੍ਹਾਂ ਲਈ ਮਨਾ ਹੈ ।"
ਜੇ ਇਸ ਨੂੰ ਤਸਲੀਮ ਵੀ ਕਰ ਲਿਆ ਜਾਏ ਤਾਂ ਇਤਿਹਾਸ ਗਵਾਹ ਹੈ ਕਿ ਔਰਤਾਂ ਦਾ ਸਮਾਜ ਵਿਚ ਸਤਿਕਾਰ ਬਹੁਤ ਹੀ ਘੱਟ ਸੀ । ਇਥੋਂ ਤਕ ਕਿ ਅਮੀਰ ਖ਼ੁਸਰ ਵਰਗੇ ਰੌਸ਼ਨ ਦਿਮਾਗ ਸ਼ਾਇਰ ਨੇ ਸ਼ਿਅਰ-ਉਲ-ਅਜ਼ਮ ਪੁਸਤਕ ਵਿਚ ਆਪਣੀ ਧੀ ਨੂੰ ਨਸੀਹਤ
ਡਾ. ਮੋਹਣ ਸਿੰਘ ਦਵਾਨਾ, ਹੀਰ ਵਾਰਸ ਸ਼ਾਹ (ਉਰਦੂ), ਲਾਹੌਰ ਬੁਕ ਸ਼ਾਪ, ਲਾਹੌਰ, 1947, ਪੰਨੇ
57-58.