Back ArrowLogo
Info
Profile

ਕਰਦਿਆਂ ਲਿਖਿਆ ਹੈ, ' ਕਿ ਕਦੇ ਵੀ ਚਰਖੇ ਦੀ ਤੰਦ ਹਥੋਂ ਨਾ ਛੱਡੀ ਅਤੇ ਸਦਾ ਆਪਣਾ ਮੂੰਹ ਘਰ ਦੀ ਕੰਧ ਵੱਲ ਰੱਖੀਂ ਅਤੇ ਆਪਣੀ ਪਿੱਠ ਘਰ ਦੇ ਦਰਵਾਜ ਵੱਲ ਰਖੀਂ ਤਾਂ ਕਿ ਤੇਰਾ ਚਿਹਰਾ ਕੋਈ ਨਾ ਵੇਖ ਸਕੇ ।"

ਈਸ਼ਵਰੀ ਪ੍ਰਸ਼ਾਦ ਨੇ ਵੀ ਮੱਧ ਕਾਲੀ ਭਾਰਤ ਦੇ ਇਤਿਹਾਸ ਵਿਚ ਲਿਖਿਆ ਹੈ:

"The liberty of women was restricted; they were not allowed to go visit the tombs of holy men outside the city and Firoz showed his intolerance by perscribing drastic penalties against those women who disobeyed edict.

ਅਜਿਹੀ ਹਾਲਤ ਵਿਚ 24 ਜਾਂ 27 ਸਾਲ ਤਕ ਧੀਆਂ ਦਾ ਵਿਆਹ ਨਾ ਕਰਨਾਂ ਯਥਾਰਥ ਦੇ ਅਨੁਕੂਲ ਨਹੀਂ ।

ਰਾਂਝਾ ਜਦੋਂ ਹੀਰ ਨਾਲ ਟੰਮਕ ਚੁੱਕ ਕੇ ਤੁਰਦਾ ਹੈ ਤਾਂ ਬੜਾ ਸੁਹਦਾ ਤੇ ਗੌਰਤ-ਹੀਣ ਪ੍ਰਤੀਤ ਹੁੰਦਾ ਹੈ । ਪਰ ਸਮਝ ਨਹੀਂ ਆਉਂਦੀ ਕਿ ਉਹ ਖੇੜਿਆਂ ਤੋਂ ਭੱਜ ਕੇ ਫੇਰ ਝੰਗ ਕੀ ਲੈਣ ਆ ਗਿਆ ਜਦੋਂ ਕਿ ਸਾਰਾ ਝੰਗ ਉਸ ਦਾ ਦੁਸ਼ਮਣ ਸੀ । ਦਮੋਦਰ ਦੀ ਹੀਰ ਵਿਚ ਇੰਨੀਆਂ ਅੰਤਕਥਨੀਆਂ ਹਨ ਕਿ ਅੱਖੀਂ ਡਿੱਠਾ ਤਾਂ ਕੀ ਉਸ ਦੇ ਕੰਨੀਂ ਸੁਣੇ ਬਾਰੇ ਵੀ ਸ਼ਕ ਹੋਣ ਲੱਗ ਪੈਂਦਾ ਹੈ । ਜਦੋਂ ਰਾਂਝੇ ਕੋਲ ਰਾਮੂ ਬ੍ਰਾਹਮਣ ਜਾਂਦਾ ਤਾਂ ਰਾਝਾ ਆਪਣੀ ਭੁੱਗੀ ਨੂੰ ਅੱਗ ਲਾ ਕੇ ਸਭ ਕੁਝ ਤੰਡ ਭੇਨ ਕੇ ਅੱਧੀ ਰਾਤ ਨੂੰ ਤੁਰ ਪੈਂਦਾ ਹੈ ।

ਤਾਂ ਦਾਰਾ, ਝੁੱਗੀ ਸਾੜੀ ਧੀਦੋ, ਭੰਨੇ ਘੜੇ ਤਦਾਹੀਂ ।

ਅੱਧੀ ਰਾਤੀਂ ਚੱਲਣ ਕੀਤਾ, ਬੰਨਿਆ ਬਣਦੀ ਨਾਹੀਂ ।

ਓੜਕ ਆਇ ਪਹੁਤੀ ਸਲੇਟੀ, ਮਤ ਛੱਤ ਪਏਸੀ ਸਾਈਂ ।

ਅਸਾਂ ਤਾਂ ਜਿੱਕ ਤੁਹਾਡੀ ਹੀਰੋ, ਮਰਪਰ ਤੁਸਾਂ ਮਿਲਾਹੀਂ ।

ਉਹ ਤਿੰਨ ਮੰਜ਼ਿਲਾਂ ਮਾਰ ਕੇ ਜਿਹਲਮ ਪੁੱਜਾ । ਫੇਰ ਮੰਜ਼ਿਲ ਮਾਰ ਕੇ ਉਹ ਪਹਾੜੀ ਤੇ ਪਹੁੰਚ ਗਿਆ ਅਤੇ ਤੀਸਰੀ ਮੰਜ਼ਲ ਮਾਰ ਕੇ ਉਹ ਟਿੱਲੇ ਜਾ ਪਹੁੰਚਾ ।

ਪਰ ਜਿਹੜਾ ਰਾਂਝਾ ਤਖਤ ਹਜ਼ਾਰੇ ਹੀਰ ਦੀ ਹਾਲਤ ਸੁਣ ਕੇ ਇਕ ਪਲ ਨਹੀਂ ਸੀ ਟਿਕ ਸਕਿਆ ਉਹ ਜੰਗ ਲੈ ਕੇ ਪਤਾ ਨਹੀਂ ਫੇਰ ਤਖ਼ਤ ਹਜ਼ਾਰੇ ਕੀ ਲੈਣ ਆ ਗਿਆ।

ਥਾਪੀ ਲੇ ਬਗ਼ਾਈ ਕੋਲੋਂ, ਚੱਲਣ ਤੋ ਚਿਤ ਚਾਇਆ ।

ਭਗਵਾਂ ਵੇਸ ਕੀਤੋਈ ਧੀਦੋ, ਕੰਪੜ ਅਜਬ ਬਣਾਇਆ ।

ਮੱਥੇ ਲਾਏ ਬਿਭੂਤ ਰੰਝੇਟਾ, ਦਰਸ਼ਨ ਕੰਨੇ ਪਾਇਆ।

ਆਖ ਦਮੋਦਰ ਚਲਿਆ ਰਾਂਝਾ ਆ ਕੱਧੀ ਡੇਰਾ ਲਾਇਆ ।

ਓਥੋਂ ਚਲਿਆ ਫੇਰ ਰੰਝੇਟਾ, ਚੱਲ ਹਜ਼ਾਰੇ ਆਇਆ ।

ਉਲਟਿਆ ਫੇਰ ਹਜ਼ਾਰੇ ਬੀ ਧੀਦੋ, ਲੰਮੀ ਤਰਫ਼ ਸਿਧਾਇਆ।

Ishwari Prasad, History of Medieval India, Indian Press Ltd. Allahabad, 1948, page 534.

62 / 272
Previous
Next