Back ArrowLogo
Info
Profile

ਚਣਿਓਟ ਦੇ ਵਿਚਦੇ ਚਲਿਆ, ਅਲੀਪੁਰ ਫੇਰਾ ਪਾਇਆ ।

ਆਖ ਦਮੋਦਰ ਤਾਂ ਦਿਹੁੰ ਚੌਥੇ ਝੰਗ ਸਿਆਲੀਂ ਆਇਆ ।

ਫੇਰ ਸਿਆਣਾ ਵਿਚ ਰਾਂਝੇ ਦਾ ਕੀ ਕੰਮ ਸੀ । ਮਹਿਬੂਬ ਆਖ਼ਰੀ ਸਾਹਾਂ ਤੇ ਹੋਵੇ ਤਾਂ ਰਾਂਝਾ ਐਵੇਂ ਅਵਾਰਾਗਰਦੀ ਕਰਦਾ ਫਿਰੇ ? ਇਹ ਗੱਲ ਦਮੋਦਰ ਦੇ ਸਿਆਣੇ ਤੇ ਚਤੰਨ ਕਵੀ ਹੋਣ ਦੀ ਸ਼ਾਹਦ ਨਹੀਂ । ਬਿਲਾ ਵਜਾਹ ਤੁਰੇ ਫਿਰਣ ਦਾ ਨਾ ਤਾਂ ਕੋਈ ਦਮੋਦਰ ਨੇ ਕਾਰਣ ਦੱਸਿਆ ਹੈ ਅਤੇ ਨਾ ਹੀ ਕੋਈ ਕਾਰਣ ਨਜ਼ਰ ਆਉਂਦਾ ਹੈ। ਟਿੱਲਾ ਬਾਲ ਨਾਥ ਤੋਂ ਹਜ਼ਾਰੇ ਦੀ ਬਹੁਤ ਵਿੱਥ ਹੈ ਤੇ ਰਾਂਝਾ ਤਖ਼ਤ ਹਜ਼ਾਰੇ ਤੋਂ ਟਿੱਲਾ ਬਾਲ ਨਾਥ ਜਾਂ ਕੇ ਫੇਡ ਤਖ਼ਤ ਹਜਾਰ ਮੁੜਦਾ ਹੈ ਅਤੇ ਤਖ਼ਤ ਹਜ਼ਾਰੇ ਕਿਸੇ ਨੂੰ ਮਿਲੇ ਰਿਲੇ ਬਿਨਾਂ ਹੀ ਡੰਗ ਮੁੜ ਆਉਂਦਾ ਹੈ ਤੇ ਝੰਗ ਤੋਂ ਫੇੜ ਖੇੜੇ ਪਹੁੰਚਦਾ ਹੈ । ਗੁਰਦਿੱਤ ਸਿੰਘ ਪ੍ਰੇਮੀ ਹੋਰੀ ਇਹ ਹੀ ਪ੍ਰਸ਼ਨ ਉਠਾ ਕੇ ਆਪ ਹੀ ਉੱਤਰ ਦਿੰਦੇ ਹਨ ਕਿ 'ਧੇਦ ਇਸ ਰਸਤੇ ਤਾਂ ਜਾਣੂ ਸੀ ਉਸ ਦਿਸ ਦਾ ਲਾਭ ਉਠਾਇਆ। ਵੇਖਿਆ ਜੇ ਸਾਡੇ ਆਲੋਚਕ ਦੀ ਮੰਨਤਿਕ ਦਾ ਕਮਾਲ ।

ਦਮੋਦਰ ਅਨੁਸਾਰ ਰਾਝਾ ਹੀਰ ਨੂੰ ਲੈ ਕੇ ਤਿੰਨ ਹਫਤੇ ਸਹਿਤੀ ਦੀ ਛਤਰ ਛਾਇਆ ਹੇਠ ਮੌਜਾਂ ਕਰਦਾ ਰਿਹਾ ਪਰ ਆਖਰ ਉਸ ਨੂੰ ਲੈ ਕੇ ਉੱਧਲ ਗਿਆ।

ਜੇ ਪਹਿਲਾਂ ਹੀ ਲੈ ਜਾਂਦਾ ਤਾਂ ਫੇਰ ਦਮੋਦਰ ਦੀ ਅਕਲਮੰਦੀ ਦੀ ਕੌਣ ਦਾਦ ਦਿੰਦਾ । ਜਦੋਂ ਲੈ ਕੇ ਤੁਰਿਆ ਤਾਂ ਮੂਲ ਬੂਟੀ ਲੰਘ ਗਿਆ ਜਿਸ ਦੇ ਉਲੰਘਣ ਨਾਲ ਆਦਮੀ ਓਥੋਂ ਹੀ ਘੁੰਮਦਾ ਰਹਿੰਦਾ ਹੈ। ਇਹ ਬੂਟੀ ਵਾਸਤਵ ਵਿਚ ਪੰਜਾਬ ਦੇ ਕਿਸੇ ਖਿੱਤੇ ਵਿਚ ਵੀ ਨਹੀਂ ਹੁੰਦੀ । ਇਹ ਬੂਟੀ ਦਮੋਦਰ ਦੇ ਆਪਣੇ ਜ਼ਿਹਨ ਦੀ ਕਾਢ ਹੀ ਹੈ। ਮਿਥਿਹਾਸ ਵਿਚ ਵੀ ਇਸ ਦਾ ਕਿਧਰੇ ਮੇਰੇ ਵੇਖਣ ਵਿਚ ਜ਼ਿਕਰ ਨਹੀਂ ਆਇਆ। 38 ਦਿਨ ਪਿੱਛੋਂ ਰਾਝੇ ਨੂੰ ਸਹਿਤੀ ਨੇ ਭਿਜਵਾਇਆ ਵੀ ਤਾਂ ਵਿਚਾਰਾ ਮੂਲ ਬੂਟੀ ਉਲੰਘ ਕੇ ਪਰਤ ਆਇਆ। ਕਿਉਂਕਿ ਜੇ ਹਫ਼ਤਾ ਪਹਿਲਾਂ ਭਜ ਜਾਂਦਾ ਤਾਂ ਉਨ੍ਹਾ ਨੂੰ ਖੜੇ ਫੜ ਨਹੀਂ ਸਨ ਸਕਦੇ ।

ਦਮੋਦਰ ਦੀ ਗੰਢੀ ਹੋਈ ਕਹਾਣੀ ਵਿਚ ਬਹੁਤ ਹੀ ਉਣਤਾਈਆਂ ਹਨ। ਹੀਰ ਦੇ ਘਰ ਵਾਲਾ ਵਿਆਹੁਣ ਗਿਆ ਹੀ ਹੀਰ ਤੋਂ' ਜੁੱਤੀਆਂ ਖਾ ਲੈਂਦਾ ਹੈ। ਅਤੇ ਹੀਰ ਉਸ ਨੂੰ ਮਾਂ-ਪਿਉ ਜਾਇਆ ਆਖਦੀ ਹੈ :

ਤੂੰ ਵੀ ਮੇਰਾ ਮਾਂ ਪਿਉ ਜਾਇਆ ਕੁਝ ਤਫਾਵਤ ਨਾਹੀਂ।

ਪੰਜਾਬ ਵਿਚ ਸ਼ਾਇਦ ਇਹ ਰਸਮ ਕਿਧਰੇ ਮੁਸਲਮਾਨਾ ਵਿਚ ਪ੍ਰਚੱਲਤ ਰਹੀ ਹੋਵੇ ਕਿ ਨਿਕਾਹ ਤੋਂ ਪਿੱਛੋਂ ਕੁੜੀ ਦੇ ਘਰ ਕੁੜੀ ਮੁੰਡਾ ਰਾਤ ਨੂੰ ਇਕੱਠੇ ਪੈਂਦੇ ਹੋਣ। ਪਰ ਇਸ ਦਾ ਵੀ ਦਮੋਦਰ ਤੋਂ ਬਿਨਾਂ ਕਿਧਰੇ ਹਵਾਲਾ ਨਹੀਂ ਮਿਲਦਾ ।

ਕਰ ਕਰ ਰੀਤ ਆਦ ਨੇ ਖੇੜਾ, ਤਾਂ ਚਲ ਅੰਦਰ ਆਇਆ ।

ਕਿ ਤੁਸ ਪੈਰ ਪਲੰਘ ਦੇ ਉੱਤੇ ਹੀਰ ਜਗਾਇ ਬਹਾਇਆ ।

ਪੁੱਛੇ ਕੋਣ ! ਕਿ ਜਾਤੁਸ ਖੇੜਾ, ਨਥ ਤਮਾਚਾ ਲਾਇਆ ॥

ਆਖ ਦਮੋਦਰ ਦੰਦ ਰੁਝਾਣੇ, ਲੋਹੂ ਨਾਲ ਚਲਾਇਆ ।

'ਗੁਰਦਿੱਤ ਸਿੰਘ ਪ੍ਰੇਮੀ, ਹੀਰ ਦਮੋਦਰ ਰਚਨਾਵਲੀ, ਪੰਨਾ 9

63 / 272
Previous
Next