

ਖੇੜਾ ਹੀਰ ਤੋਂ ਜੁੱਤੀਆਂ ਖਾ ਕੇ, ਭਰਾ ਕਹਾ ਕੇ ਕਿਸੇ ਨੂੰ ਆ ਕੇ ਨਹੀਂ ਦੱਸਦਾ । ਹੀਰ ਖੇੜੀ ਜਾ ਕੇ ਸਾਫ ਸਾਫ ਸੱਸ ਨੂੰ ਕਹਿ ਦਿੰਦੀ ਹੈ ਕਿ ਮੈਂ ਤਾਂ ਰਾਂਝੇ ਦੀ ਹਾਂ। ਪਰ ਉਹ ਫੇਰ ਵੀ ਹੀਰ ਦਾ ਖਹਿੜਾ ਨਹੀਂ ਛਡਦੇ। ਕਮਾਲ ਦੇ ਬੇਗ਼ੈਰਤ ਪਾਤਰ ਹਨ। ਇਸੇ ਤਰ੍ਹਾਂ ਹੀਰ ਦਾ ਪਿਉ ਮੰਗ ਚਰਵਾਉਣ ਦਾ ਮਾਰਾ ਸਭ ਕੁਝ ਜਾਣ ਕੇ ਵੀ ਗਰਜ ਨੂੰ ਲਾਜ ਨਾਲੋਂ ਪਹਿਲ ਦਿੰਦਾ ਹੈ। ਡਾ. ਸੀਤਲ, ਕਾਂਗ ਤੇ ਹੋਰ ਆਲੋਚਕ ਉਸ ਨੂੰ ਸਿਕਦਾਰ ਮੰਨਦੇ ਹਨ। ਕੀ ਸਿਕਦਾਰ ਨੂੰ ਕੋਈ ਹੋਰ ਚਾਰੂ ਨਹੀਂ ਸੀ ਲਭਦਾ ?
ਇਕ ਸਿਕਦਾਰ ਦਾ ਭਰਾ ਫਕੀਰ ਬਣ ਕੇ ਉਸ ਦਾ ਨੱਕ ਵੱਢਣ ਲਈ ਉਸੇ ਹੀ ਪਿੰਡ ਵਿਚ ਝੁੱਗੀ ਪਾਈ ਬੈਠਾ ਹੈ। ਇੱਡੇ ਵੱਡੇ ਜਾਗੀਰਦਾਰ ਦੀ ਧੀ ਬੇਲੇ ਆਪ ਭੱਤਾ ਲੈ ਕੇ ਜਾਂਦੀ ਹੈ । ਜਦੋਂ ਰਾਂਝਾ ਪਹਿਲੀ ਵਾਰੀ ਖੇੜੀ ਜਾਂਦਾ ਹੈ ਤਾਂ ਉਸ ਦਾ ਪਿਉ ਚੁਸ਼ਕ ਹੀਰ ਨੂੰ ਆਵਾਜ਼ ਮਾਰਦਾ ਕਿ (ਮੁਸਾਫਿਰ ਲਈ) ਬਾਹਰ ਪਾਣੀ ਦੇ ਜਾ, ਪਰ ਹੀਰ ਕਮਾਲ ਬਹਾਨਾ ਘੜਦੀ ਹੈ :
ਲੱਗ ਦੁੱਧ ਤੇ ਨੰਗੇ ਮੱਖਣ, ਬਾਬਲ ਮੈਂਡੇ ਕੋਲ ਨਾ ਕੋਈ ।
ਬਿੱਲੀਆਂ ਕੁੱਤੇ ਬਾਹਰ ਫਿਰਦੇ, ਆਵਣ ਮਹੀ ਨਾ ਹੋਈ।
ਜੂਠਾ ਮੀਠਾ ਟੁੱਕਰ ਬਹੁਤਾਂ, ਕੰਮੀ ਨਾਹੀਂ ਕੋਈ ।
ਅੰਦਰ ਭੇਜ ਦੇਹੁ ਹੁਣ, ਜੋ ਬਾਰ ਆਇਆ ਕਈ।
ਇਨ੍ਹਾਂ ਛੋਟੀਆਂ ਛੋਟੀਆਂ ਘਟਨਾਵਾਂ ਤੋਂ ਪਤਾ ਲਗਦਾ ਹੈ ਕਿ ਚੂਚਕ ਕੋਈ ਸਾਧਾਰਣ ਜਿਹਾ ਜ਼ਿੰਮੀਦਾਰ ਸੀ, ਸਿਕਦਾਰ ਨਹੀਂ ਸੀ ।
ਕਿਸੇ ਮੁਸਾਫਿਰ ਨੂੰ ਚਨਾਨਖਾਨੇ ਵਿਚ ਭੇਜਣਾ ਵੀ ਮੁਸਲਿਮ ਸਭਿਆਚਾਰ ਤੇ ਨੈਤਿਕਤਾ ਦੇ ਉਲਟ ਹੈ।
ਰਾਂਝੇ ਦੀਆਂ ਸਾਰੀਆਂ ਕਰਤੂਤਾਂ ਤੋਂ ਵੜਾਇਚ ਜਾਣੂ ਹੈ ਪਰ ਫੇਰ ਵੀ ਆਪਣੀ ਹੀ ਰਾਂਝੇ ਨੂੰ ਦੇਣ ਲਈ ਬਜ਼ਿੱਦ ਹੈ । ਉਸ ਦੀ ਉਡੀਕ ਵਿਚ ਕੁੜੀ ਦੇ ਵਾਲ ਵੀ ਧੌਲੇ ਹੋ ਜਾਂਦੇ ਹਨ । ਹਾਲਾਂਕਿ ਅੱਜ ਦੇ ਦੌਰ ਵਿਚ ਵੀ ਇਹ ਗੱਲ ਸੰਭਵ ਨਹੀਂ ।
ਨਾਹੜਾਂ ਤੋਂ ਬਿਨਾਂ ਦਮੋਦਰ ਦੇ ਸਾਰੇ ਪਾਤਰ ਹੀ ਖੁਦਗਰਜ, ਅਮਰਦ ਤੇ ਬੇਗੈਰਤ ਜਿਹੇ ਪ੍ਰਤੀਤ ਹੁੰਦੇ ਹਨ। ਕਹਾਣੀ ਵਿਚ ਉਪ-ਘਟਨਾਵਾਂ ਬੜੀਆਂ ਓਪਰੀਆਂ ਤੇ ਯਥਾਰਥਹੀਣ ਪਤੀਤ ਹੁੰਦੀਆਂ ਹਨ ਉਸ ਦੇ ਮੁਸਲਮਾਨ ਪਾਤਰ ਮੁਸਲਮਾਨਾਂ ਨਾਲੋਂ ਹਿੰਦੂ ਵਧੇਰੇ ਪ੍ਰਤੀਤ ਹੁੰਦੇ ਹਨ, ਜਾਂ ਇੰਜ ਕਿਹਾ ਜਾ ਸਕਦਾ ਹੈ ਕਿ ਦਮੋਦਰ ਮੁਸਲਮ ਰਹੁ-ਰੀਤਾਂ ਦੀ ਡੂੰਘੀ ਪੇਸ਼ਕਾਰੀ ਨਹੀਂ ਕਰ ਸਕਿਆ ।
ਅਜੇ ਰਾਂਝੇ ਨੂੰ ਚਾਕ ਬਣਿਆਂ ਦੇ ਮਹੀਨੇ ਹੀ ਹੋਏ ਸਨ ਕਿ ਉਸ ਦੇ ਇਸ਼ਕ ਦੀ ਚਰਚਾ ਚਲ ਪਈ ।
ਜਾਂ ਦੁਇ ਮਾਹ ਗੁਜਰੇ ਈਵੇਂ, ਤਾਂ ਚਉ ਚਉ ਪਈਆਈ।
ਪਰ ਕਮਾਲ ਇਹ ਹੈ ਕਿ ਇਸ ਦੇ ਬਾਵਜੂਦ ਰਾਂਝਾ ਇਹ ਠੀਕ ਹੈ ਕਿ ਪਹਿਲਾਂ ਲੋਕਾਂ ਨੂੰ ਹੀ ਇਸ ਤਰ੍ਹਾਂ ਦੀਆਂ ਹੈ ਤੇ ਫੇਰ ਘਰ ਦਿਆਂ ਨੂੰ ਪਤਾ ਲਗਦਾ ਹੈ । ਸੋ ਸਾਲ ਦੇ ਬਾਰਾਂ ਸਾਲ ਟਿਕਿਆ ਰਿਹਾ। ਕਹਾਣੀਆਂ ਦੀ ਸੁੰਧਕ ਮਿਲਦੀ ਅੰਦਰ ਅੰਦਰ ਇਹ ਗੱਲ ਸਭ