Back ArrowLogo
Info
Profile

8

ਹੀਰ ਦਮੋਦਰ ਦਾ ਕਲਾ ਪੱਖ

ਛੰਦ ਪ੍ਰਬੰਧ

ਦਮੋਦਰ ਨੇ ਆਪਣਾ ਕਿੱਸਾ ਦਵੱਈਆ ਛੰਦ ਵਿਚ ਲਿਖਿਆ ਹੈ। ਦਵੱਈਆ (ਦਯਾ) 28 ਮਾਤ੍ਰਿਕ ਛੰਦ ਹੈ। ਪਹਿਲਾ ਬਿਸਰਾਮ 16 ਮਾਤ੍ਰਾਂ ਉੱਤੇ ਅਤੇ ਦੂਜਾ 12 ਮਾਤ੍ਰਾਂ ਤੇ ਹੁੰਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਛੰਦ ਦਵਾਕਰ ਦੇ ਪੰਨਾ 210 ਤੇ ਦਵੱਯਾ ਛੰਦ ਬਾਰੇ ਲਿਖਿਆ ਹੈ-'ਦਯਾ ਇਸ ਨੂੰ ਦੋਵੈ ਵੀ ਆਖਦੇ ਹਨ । ਇਸ ਦੇ ਲਕਸ਼ਣ ਹਨ ਚਾਰ ਚਰਣ, ਪ੍ਰਤਿ ਚਰਣ 28 ਮਾਤਾ, ਪਹਿਲਾ ਬਿਸਰਾਮ 16 ਪਰ, ਦੂਜਾ 12 ਪਰ, ਅੰਤ ਗੁਰ'।

ਜੋਗਿੰਦਰ ਸਿੰਘ ਨੇ ਆਪਣੀ ਪੁਸਤਕ ਪਿੰਗਲ ਤੇ ਉਰੂਜ਼ (ਅਰੂਜ਼) ਵਿਚ ਇਸ ਨੂੰ ਬੈਂਤ ਖੁਰਦ ਵੀ ਲਿਖਿਆ ਹੈ।

ਪੰਡਤ ਕਰਤਾਰ ਸਿੰਘ ਦਾਖ਼ਾ ਨੇ ਵੀ ਦੁਵੈਯਾ ਦੇ ਭਾਈ ਕਾਨ੍ਹ ਸਿੰਘ ਨਾਭਾ ਵਾਲੇ ਹੀ ਲੱਛਣ ਦਰਸਾਏ ਹਨ ।

ਦਮੋਦਰ ਨੇ ਇਸ ਛੰਦ ਨੂੰ ਆਪਣੀ ਰਚਨਾ ਵਿਚ ਪੂਰੇ ਜ਼ਾਬਤੇ ਨਾਲ ਨਹੀਂ ਨਿਭਾਇਆ। ਜਿਵੇਂ ਹੇਠ ਲਿਖੇ ਮਿਸਰਿਆਂ ਵਿਚ ਤਾਂ ਮਾਤ੍ਰਾਂ ਦੀ ਗਿਣਤੀ ਦਰੁਸਤ ਹੈ।

ਧੀਦੋ ਨਾਉਂ ਰੰਝੇਟਾ ਸਹਿਤੀ, ਮੈਂ ਤਿਸ ਦੇ ਹੱਥ ਵਿਕਾਣੀ ।

ਇਹ ਨਸੀਹਤ ਬਿਨਾਂ ਨਾ ਮਹਿਰਮ, ਮਹਿਰਮ ਹੋਇ ਤਾਂ ਜਾਣੀ ।

ਪਰ ਉਸ ਦੇ ਬੇਜ਼ਤਰ ਸ਼ਿਅਰਾਂ ਵਿਚ ਇਹ ਜ਼ਾਬਤਾ ਕਾਇਮ ਨਹੀਂ ਰਹਿ ਸਕਿਆ। ਇਸ ਪੱਖੋਂ ਭਾਵ ਛੰਦਾ-ਬੰਦੀ ਦੇ ਨਿਯਮਾਂ ਪ੍ਰਤੀ ਦਅੰਦਰ ਕੋਈ ਚੇਤੰਨ ਕਵੀ ਨਹੀਂ ਪਰ ਉਹ ਪਹਿਲਾ ਕਵੀ ਹੋਣ ਕਾਰਣ ਇੰਨੀ ਕੁ ਰਿਆਇਤ ਦਾ ਭਾਗੀ ਹੈ। ਕਿਉਂਕਿ ਉਸ ਦੇ ਸਾਵੇਂ ਲਿਖਤੀ ਰੂਪ ਵਿਚ ਪੰਜਾਬੀ-ਕਾਵਿ ਦੇ ਨਮੂਨੇ ਨਹੀਂ ਸਨ । ਮੌਖਿਕ ਰੂਪ ਵਿਚ ਹੀ ਹੋਣਗੇ ।

ਉਸ ਨੇ ਚੌਮਿਸਰਿਆਂ ਵਿਚ ਆਪਣੀ ਮਰਜੀ ਨਾਲ ਘਾਟਾ ਵਾਧਾ ਕਰ ਲਿਆ ਹੈ—ਕਿਤੇ ਚਾਰ ਮਿਸਰੇ ਹਨ, ਕਿਤੇ ਪੰਜ ਤੇ ਕਿਤੇ ਛੇ ਵੀ ਹਨ। ਡਾ. ਪਰਮਿੰਦਰ ਸਿੰਘ, ਪ੍ਰੀਤਮ ਸੈਣੀ ਤੇ ਡਾ. ਗੁਰਦੇਵ ਸਿੰਘ ਆਦਿ ਨੇ ਹੀਰ ਦਮੋਦਰ ਦੀ ਸਾਰੀ ਕਾਵਿ-ਰਚਨਾ ਨੂੰ ਦਵੈਯਾ ਛੰਦ ਦੇ ਨਿਯਮਾਂ ਹੇਠ ਹੀ ਵਿਚਾਰਿਆ ਹੈ। ਪਰ ਬਾਵਾ ਗੰਗਾ ਸਿੰਘ ਬੇਦੀ ਨੇ ਆਪਣੀ ਸੰਪਾਦਿਤ ਪੁਸਤਕ 'ਹੀਰ ਦਮੋਦਰ' ਵਿਚ ਲਿਖਿਆ ਹੈ, "ਛੰਦ ਆਪ ਨੇ ਓਸ ਸਮੇਂ ਦੇ ਵਾਰ ਦੇ ਛੰਦਾਂ ਵਿਚੋਂ ਲਿਆ ਹੈ ਜੋ ਦੁਵੇਯਾ

66 / 272
Previous
Next