

ਹੈ। ਇਹ ਕਈ ਥਾਈਂ ਨਿਭਦਾ ਨਹੀਂ । ਜਾਂ ਤਾਂ ਕਵੀ ਹੀ ਪ੍ਰਵਾਹ ਘੱਟ ਕਰਦਾ ਹੈ ਜਾਂ ਸਮੇਂ ਦੇ ਫੇਰ ਨਾਲ ਉਤਾਰੇ ਕਰਨ ਵਾਲੇ ਫਰਕ ਪਾ ਗਏ ਹਨ।
ਮੈਂ ਬੇਦੀ ਸਾਹਿਬ ਦੀ ਪਿਛਲੀ ਗੱਲ ਨਾਲ ਵਧੇਰੇ ਮੁਤਫ਼ਿਕ ਹਾਂ । ਪਰ ਵਾਰ ਦੇ ਛੰਦਾਂ ਵਿਚ ਵੀ ਦੁਵੈਯਾ ਨੂੰ ਨਹੀਂ ਗਿਣਿਆ ਜਾ ਸਕਦਾ ।
ਉਸ ਨੇ ਸਦ ਵਿਚ ਵੀ ਕਈ ਚੈਮਿਸਰੇ ਲਿਖੇ ਹਨ, ਜਿਵੇਂ :
ਪੱਲੇ ਖਰਚ ਨਾ ਬੰਨ ਦੇ, ਪੰਖੀ ਤੇ ਦਰਵੇਸ਼ ।
ਜਿਨ੍ਹਾਂ ਆਸਰਾ ਰੱਬ ਦਾ, ਤਿੰਨਾ ਰਿਜ਼ਕ ਰਮੇਸ਼ ।
ਸ਼ਾਇਦ ਇਸੇ ਲਈ ਦੁਵੈਯਾ ਤੇ ਸਦ ਦੇ ਛੰਦ ਨੂੰ ਬੇਦੀ ਸਾਹਿਬ ਇਕ ਸਮਤ ਲਿਆ ਹੈ। ਉਂਜ ਗੁਲਾਮ ਯਾਕੂਬ ਅਨਵਰ ਨੇ ਆਪਣੀ ਪੁਸਤਕ ਵਿਚ ਵੀ ਸਦ ਨੂੰ ਦੁਵੈਯਾ ਦੀ ਹੀ ਇਕ ਕਿਸਮ ਲਿਖਿਆ ਹੈ। ਪਰ ਵੈਯਾ ਛੰਦ ਦੇ ਅੰਤ ਵਿਚ ਲਘੂ ਨਹੀਂ ਆ ਸਕਦਾ ਜਦ ਕਿ ਸਦ ਵਿਚ ਇਹ ਜਾਇਜ਼ ਹੈ। ਦਮੋਦਰ ਨੇ ਇਸ ਨਿਯਮ ਦਾ ਵੀ ਖ਼ਿਆਲ ਨਹੀਂ ਰਖਿਆ । ਪਰ ਮੈਂ ਗੁਲਾਮ ਯਾਕੂਬ ਅਨਵਰ ਦੀ ਇਸ ਗੱਲ ਨਲ ਸਹਿਮਤ ਨਹੀਂ ਕਿ, 'ਬੈਂਤ ਅਸਲ ਵਿਚ ਫਾਰਸੀ ਵਿਚੋਂ ਲਿਆ ਗਿਆ ਹੈ। ਉਥੇ ਇਹਦੇ ਵਿਚ ਦੇ ਮਿਸਰੇ ਹੁੰਦੇ ਹਨ ਅਤੇ ਇਹਨੂੰ ਬੈਂਤ ਕਿਹਾ ਜਾਂਦਾ ਏ ਸਭ ਤੋਂ ਪਹਿਲਾਂ ਵਾਰੀ ਇਹ ਛੰਦ ਨਸੀਹਤਨਾਮਾ ਵਿਚ ਲਭਦਾ ਏ, ਜਿਵੇਂ :
ਕੀਜੇ ਤਵਾਜ਼ੇ, ਨਾ ਕੀਜੇ ਗੁਮਾਨ ।
ਨਾ ਰਹਿਸੀ ਇਹ ਦੁਨੀਆ ਨਾ ਰਹਸੀ ਦੀਵਾਨ ।
ਜਿਵੇਂ ਜਿਵੇਂ ਵੇਲਾ ਬੀਤਦਾ ਗਿਆ, ਆਪਣੀਆਂ ਲੋੜਾ ਪਾਰ ਪੰਜਾਬੀ ਸ਼ਾਇਰ ਇਸ ਦੇ ਵਿਚ ਵਾਧਾ ਕਰਦੇ ਗਏ । ਹਾਫਿਜ਼ ਬਰਖੁਰਦਾਰ ਪਹਿਲਾਂ ਸ਼ਾਇਰ ਹੈ ਜਿਸ ਨੇ ਮਿਸਤਿਆ ਵਾਲੇ ਬੈਂਤ ਦਾ ਮੁੱਢ ਬੰਨਿਆ ।
ਅਨਵਰ ਸਾਹਿਬ ਨੇ ਅੱਗੇ ਚਲਕੇ ਹਾਫ਼ਿਜ਼ ਦੇ ਮਿਸਰਿਆਂ ਦੀ ਉਦਾਹਰਣ ਦਿੱਤੀ ਹੈ :
ਸੱਸੀ ਸਣੇ ਸਹੇਲੀਆਂ, ਆਈਆਂ ਰੰਗ ਮਹੱਲ ।
ਤੇ ਪੁੰਨੂੰ ਹੋਤ ਨਾ ਸੱਕਿਆ, ਤਾਲ ਸੱਸੀ ਦੀ ਝੱਲ ।
ਉਸ ਪੁਰ ਕਰਲਾਏ ਹਾਫ਼ਿਜ਼ਾ, ਦੇ ਨੈਣਾਂ ਦੇ ਛੱਲ।
ਉਹ ਲੈਣ ਸੰਜੂਹੀ ਨਿੱਕਲੇ, ਬਾਨ ਕਲੇਜੇ ਸੱਲ ।
ਇਸ ਛੰਦ ਵਿਚ 26 ਮਾਤਾ ਹਨ । ਪਹਿਲਾ ਬਿਸਰਾਮ 15 ਮਾਤ੍ਰਾ ਤੇ ਹੈ ਅਤੇ ਦੂਜਾ 11 ਮਾਤ੍ਰਾ ਤੇ । ਪਰ ਕਿੱਸਾਕਾਰਾਂ ਵਿੱਚੋਂ ਇਸ ਦੀ ਵਰਤੋਂ ਸਭ ਤੋਂ ਪਹਿਲਾਂ ਦਮੋਦਰ ਨੇ ਹੀ ਕੀਤੀ ਹੈ। ਜਿਵੇਂ :
ਜੋਗੀ ਨੀਂਹ ਚੋਰ ਯਾਰ, ਹਿੱਕੇ ਤਾਂ ਹੈ ਬਟਵਾਲ ।
ਹਿੱਕੇ ਤਾਂ ਰੰਨਾਂ ਠੱਗੀਆਂ, ਹਿੱਕੇ ਠੱਗੇ ਨੀ ਬਾਲ।
ਗੁਲਾਮ ਯਾਕੂਥ ਅਨਵਰ, ਬੋਲ ਤੇ ਤੋਲ, ਪੰਜਾਬੀ ਅਦਬੀ ਬੋਰਡ, ਲਾਹੌਰ, ਫਰਵਰੀ 1981, ਪੰਨਾ 187. ਉਹੀ, ਪੰਨਾ 171.