

ਕੂੜ ਅਲੈਂਦਾ ਮੁਖ ਥੀਂ, ਬੋਲੇ ਨਹੀਂ ਸੰਭਾਲ।
ਜੇ ਤੂੰ ਜੋਗੀਸੱਚ ਦਾ, ਅੱਖੀਂ ਖੋਲ੍ਹ ਵਿਖਾਲ।
ਪਰ ਇਸ ਪ੍ਰਬੰਧ ਵਿਚ ਵੀ ਦਮੋਦਰ ਨੇ ਮਰਜ਼ੀ ਨਾਲ ਘਾਟੇ ਵਾਧੇ ਜ਼ਰੂਰ ਕੀਤੇ ਹਨ । ਸੋ ਹਾਫਿਜ਼ ਨੇ ਪਹਿਲੀ ਵਾਰੀ ਇਹ ਛੰਦ ਨਹੀਂ ਵਰਤਿਆ, ਦਮੋਦਰ ਨੇ ਵਰਤਿਆ ਹੈ ।
ਕਾਫ਼ੀਆ
ਦਮੋਦਰ ਨੇ ਕਈਆਂ ਥਾਵਾਂ ਤੇ ਭਾਈ ਨਾਲ ਸਾਈਂ ਦਾ ਕਾਫ਼ੀਆ ਵੀ ਬੰਨ੍ਹਿਆ ਹੈ। ਜਿਵੇਂ :
ਜੋਗੀ ਭੱਠ ਤੇ ਅੱਗ ਸਲੇਟੀ, ਅਸੀਂ ਮੁਏ ਬਿਣ ਆਈ।
ਅਸੀਂ ਵੰਝ ਜੁਲਾਹਾਂ ਏਥੋਂ, ਇੱਥੇ ਰਹਿੰਦੇ ਨਾਹੀਂ।
ਇਸੇ ਤਰ੍ਹਾਂ ਤੇਲ, ਮੋਲ ਆਦਿ ਨਾਲ ਛੇੜ ਦਾ ਕਾਫ਼ੀਆ ਬੰਨਿਆ ਹੈ । ਇਸੇ ਤਰ੍ਹਾਂ ਰਾਜੇ ਤੇ ਦਰਵਾਜ਼ੇ ਨਾਲ ਗੁਲਾਬੇ ਦਾ ਕਾਫ਼ੀਆ ਮੇਲ ਦਿੱਤਾ ਹੈ। ਜਿਵੇਂ :
ਕਲੱਰ ਕੋਟਾ ਕੱਟ ਕਬੂਲੋਂ, ਮੁਸ਼ਕ ਆਇਆ ਦਰਵਾਜ਼ੇ ।
ਅਦਲੀ ਰਾਜੇ ਅਦਲ ਸਿਤਾਤਾਂ, ਕੂੰਜ ਮਿਲੇ ਸੇ ਬਾਜੇ ।
ਚੰਦਨ ਕੰਧਾ ਮੁਸ਼ਕ ਘਨੇਰਾ, ਵੱਸਣ ਫੁੱਲ ਗੁਲਾਬੇ।
ਇਸੇ ਤਰ੍ਹਾਂ ਦੇਂਦੀ ਨਾਲ ਜੱਦੀ ਦਾ ਕਾਫ਼ੀਆ ਵੀ ਦਰੁਸਤ ਨਹੀਂ । ਉਸ ਨੇ
ਉਰਦੂ ਦੀ ਜੇ (ਦਰਵਾਜ਼ਾ) ਨਾਲ ਜੀਮ ਦਾ ਕਾਫ਼ੀਆ ਵੀ ਬੰਨ੍ਹਿਆ ਹੈ ਜੋ ਜਾਇਜ਼ ਨਹੀਂ ।
ਅਦਲੀ ਰਾਜੇ ਅਦਲ ਨਾ ਕੀਤਾ, ਧੰਮਾਂ ਦੇ ਮੁਤਾਜੇ ।
ਪਾਣੀ ਪਵੇ ਤੇਲ ਹੋਇ ਜਾਏ, ਭੜਕਨ ਸਭ ਦਰਵਾਜ਼ੇ ।
ਇਸੇ ਤਰ੍ਹਾਂ ਵੰਡਾਈ ਨਾਲ ਨਾਹੀਂ ਦਾ, ਫੁਰਮੇਸੀ ਨਾਲ ਸਦੇਸ਼ੀ ਦਾ, ਅਤੇ ਬਿਭੂਤ ਨਾਲ ਕੂਚ ਤੇ ਕੂਕ ਦਾ ਕਾਫੀਆ ਵੀ ਬੰਨਿਆ ਹੈ ਜੋ ਦਰੁਸਤ ਨਹੀਂ ।
ਰਸ
ਦਮੋਦਰ ਦੀ ਕਾਵਿ-ਰਚਨਾ ਵਿਚ ਭਾਰਤੀ ਕਾਵਿ-ਸ਼ਾਸਤਰ ਅਨੁਸਾਰ ਕੁਝ ਰਸ ਵੀ ਦ੍ਰਿਸ਼ਟੀਗੋਚਰ ਹੁੰਦੇ ਹਨ। ਜਿਵੇਂ ਸ਼ਿੰਗਾਰ ਰਸ ਦੇ ਦੋਵੇਂ ਸਰੂਪ (ਬਿਰਹਾ ਤੇ ਵਸਲ) ਕਾਫ਼ੀ ਮਾਤਰਾ ਵਿਚ ਮਿਲਦੇ ਹਨ ।
ਨੂਰ ਖ਼ਾਂ ਦੀ ਲੜਾਈ ਸਮੇਂ ਵੀਰ ਰਸ, ਬੀਭਤਸ ਰਸ ਤੇ ਰੌਦਰ ਰਸ ਦੀਆਂ ਵੀ ਚੰਗੀਆਂ ਮਿਸਾਲਾ ਮਿਲ ਜਾਂਦੀਆਂ ਹਨ। ਅਦਭੁਤ ਰਸ ਕਰੁਣਾ ਰਸ ਤੇ ਸ਼ਾਂਤ ਰਸ ਦੀਆਂ ਵੀ ਵੰਨਗੀਆਂ ਆਮ ਵੇਖੀਆਂ ਜਾ ਸਕਦੀਆਂ ਹਨ । ਪਰ ਮੈਂ ਡਾ. ਗੁਰਦੇਵ ਸਿੰਘ ਤੇ