

ਡਾ. ਪ੍ਰੀਤਮ ਸੈਣੀ ਨਾਲ ਸਹਿਮਤ ਹਾਸ ਰਸ ਦੀਆਂ ਦਿੱਤੀਆਂ ਹਨ ਨਹੀਂ । ਕਿਉਂਕਿ ਉਨ੍ਹਾਂ ਨੇ ਜਿਹੜੀਆਂ ਉਦਾਹਰਣਾਂ ਉਸ ਵਿਚ ਕਿਧਰੇ ਵੀ ਹਾਸ ਰਸ ਵਿਖਾਈ ਨਹੀਂ ਦਿੰਦਾ । ਇਸ ਸਿਲਸਿਲੇ ਜਿਹੜੀਆਂ ਉਦਾਹਰਣਾਂ ਦਿੱਤੀਆਂ ਹਨ ਉਹ ਇਹ ਹਨ :
ਨਾਹੀਂ ਕੁੜੀ ਆਹੀ ਸੱਚੀ, ਕਿ ਇਸ ਆਖ ਸੁਣਾਈ ।
ਨਾਹੀਂ ਮਾਂ ਪੀਦੇ ਜਾਇਆ, ਕਿਸ ਜਬਾਨ ਸਲਾਹੀਂ ।
ਵੇਖ ਵਿਕਾਣੀ ਝੀਵਰਆਣੀ, ਕਦਮ ਉੱਠੇ ਉਸ ਨਾਹੀ' ।
ਹੈ ਜੇ ਦੁਖ ਵਡਰਾ ਹੋਵੇ, ਤਾਂ ਮੈਂ ਆਪ ਨਿਕਾਹ ਬੰਨ੍ਹਾਈ।
ਲੁੱਡਣ ਆਖੇ ਬਰਖ਼ੁਰਦਾਰਾ, ਕੁਝ ਆਖੇਂ ਤੁਧ ਦਿਵਾਈ ।
ਮੰਙੂ, ਮੱਤੀ ਤੇ ਦੋਇ ਔਰਤਾਂ, ਮੈਂ ਦੇਵਾਂ ਤੋਂ ਤਾਈਂ
ਏਹੁ ਨਸੀਬ ਹੋਵਨ ਸਭ ਤੈਨੂੰ, ਅਵੱਲ ਆਖਰ ਤਾਈਂ ।
ਆਖ ਦਮੋਦਰ ਹੱਭੇ ਵਸਤੂ ਤੈਥੋਂ ਘੋਲ ਘੁਮਾਈ ।
ਜਾਂ ਮੈਂ ਮੰਗਿਆ ਤਾਂ ਘੱਟੂ ਲੱਗਾ, ਮੂਲ ਜਵਾਬ ਨਾ ਦੇਂਦਾ।
ਮੰਜੇ ਉੱਤੇ ਮੌਣ ਨਾਂ ਦੇਂਦਾ, ਹੰਨਾਂ ਮੱਝਾਂ ਕੀਕੂ ਦੇਂਦਾ ।
ਅੰਦਰ ਡਾਢਾ ਦੁੱਖ ਅਸਾਨੂੰ, ਬੋਲ ਨਾ ਤੁਧ ਵਿਖਾਣੀ।
ਬਾਬੇ ਦੀਸਹੁੰ ਸੁਣ ਤੂੰ ਹੱਸੀ, ਮੈਂ ਇਸ ਮਿਲ ਕਰ ਪਛੱਤਾਣੀ ।
ਲੱਗੇ ਦੁੱਧ ਤੇ ਨੰਗੇ ਮੱਖਣ, ਬਾਬਲ ਮੈਂਡ ਕੋਲ ਨਾ ਕੋਈ।
ਬਿੱਲੀਆਂ ਕੁੱਤੇ ਬਹੁਤੇ ਫਿਰਦੇ, ਆਵਣ ਮਹੀਂ ਨਾ ਹੋਈ ।
ਜੂਠਾ ਮਿੱਠਾ ਟੁੱਕਰ ਬਹੁਤਾ, ਕਮੀ ਨਾਹੀਂ ਕੋਈ ।
ਅੰਦਰ ਭੇਜ ਦੇਹੁ ਹੁਣ, ਜੋ ਬਾਹਰੋਂ ਆਇਆ ਕੋਈ ।
ਸੁਣ ਮਾਏ, ਕੇ ਤੈਨੂੰ ਆਖਾਂ, ਸਹਿਤੀ ਆਖ ਸੁਣਾਇਆ ।
ਅੱਠੇ ਪਹਿਰ ਖਲੋਤਾ ਜੋਗੀ, ਧਰਤੀ ਪੈਰ ਨਾ ਲਾਇਆ।
ਮਾਰੇ ਮੰਤਰ, ਮੇਰਾ ਹਥ ਮੁੱਠਾ, ਫਿਰੇ ਭੁੱਖਾ ਤਿਹਾਇਆ ।
ਸਲੇਟੀ ਸਹਿਕੇ ਮੰਜੇ ਉੱਤੇ, ਪਾਸਾ ਨਾਹਿ ਹਿਲਾਇਆ।
ਪਤਾ ਨਹੀਂ ਇਨ੍ਹਾਂ ਦੇ ਖੋਜੀਆਂ ਨੇ ਦਿਨ੍ਹਾਂ ਮਿਸਰਿਆਂ ਵਿਚੋਂ ਹਾਸ ਰਸ ਕਿਵੇਂ ਵੇਖ ਲਿਆ । ਆਖਰੀ ਬੰਦ ਵਿਚ ਤਾਂ ਹੀਰ ਦੀ ਹਾਲਤ ਸੁਣ ਕੇ ਤਰਸ ਆਉਂਦਾ ਹੈ।
ਦਮੋਦਰ ਦੀ ਕਾਵਿ-ਰਚਨਾ ਵਿਚ ਅਲੰਕਾਰਾਂ ਦੀ ਵੀ ਘਾਟ ਨਹੀਂ। ਬੜੇ ਫਬਵੇਂ ਅਲੰਕਾਰ ਪ੍ਰਾਪਤ ਹੋ ਜਾਂਦੇ ਹਨ ।
ਬਿੰਬ
ਇਸ ਤਰ੍ਹਾਂ, ਬਿੰਬਾਵਲੀ ਵੱਲੋਂ ਵੀ ਦਮੋਦਰ ਦੀ ਕਾਵਿ-ਰਚਨਾ ਪ੍ਰਭਾਵਸ਼ਾਲੀ ਤੇ ਸ਼ਲਾਘਾਯੋਗ ਹੈ।
ਡਾ. ਪੀਤਮ ਸੈਣੀ ਤੇ ਡਾ. ਗੁਰਦੇਵ ਸਿੰਘ (ਸੰਪਾਦਕ) ਹੀਰ ਦਮੋਦਰ, ਲਾਹੌਰ ਬੁੱਕ ਸ਼ਾਪ, ਲੁਧਿਆਣਾ, ਪੰਨਾ 86.