

ਦ੍ਰਿਸ਼ਟਮਾਨ ਬਿੰਬ ਦੀਆਂ ਅਣਗਿਣਤ ਮਿਸਾਲਾਂ ਮਿਲ ਜਾਂਦੀਆਂ ਹਨ । ਜਿਵੇਂ :
ਚੰਨ ਚੜਿਆ ਕਲ ਆਲਮ ਵੇਖੋ, ਮੈਂਡਾ ਚੰਨ ਉਦਾਈਂ ।
ਰਾਹ ਤਕ ਦੀ ਤੇ ਕਾਗ ਉਡੇਂਦੀ, ਬੈਠੀ ਝਾਤੀ ਪਾਈ।
ਸਿੱਕ ਤੁਹਾਡੀ ਤੋਸਾ ਮੁੰਡਾ, ਬੱਧੀ ਬੈਠੀ ਥਾਈਂ ।
ਰਗ ਰਗ ਵਿਚ ਹਜੂਮ ਹੀਰੇ ਦਾ, ਜ਼ਿਕਰ ਕਰੀਂ ਹਰ ਜਾਈ।
ਸੱਭ ਕੁੜੀਆਂ ਤਾਰੇ ਦਿਸਹੁ, ਵਿਚ, ਚੰਦ ਸਲੇਟੀ ਨਾਹੀਂ ।
ਬੋਹੜ ਪਿੱਪਲ ਅਵਰ ਸਰੀਹਾਂ, ਉੱਥੇ ਸੱਥ ਬਬਾਣੀ ।
ਹਉਲੀ ਟਰੇਂ ਤੇ ਮਿੱਠਾ ਬੋਲੋਂ, ਪਹਿਲੋਂ ਮੰਗੇ ਪਾਣੀ ।
ਮੋਹ ਤੇ ਢਾਲ ਦੋਵੇਂ ਲੜ ਲੱਝੀ ਗੱਲ ਨਾ ਬਹੁਤ ਬਿਖਾਣੀ ॥
ਇਹ ਨਸੀਹਤ ਕਰ ਉੱਠੀ ਸਲੇਟੀ, ਅੱਗੇ ਆਪ ਸਿਧਾਣੀ ।
ਦਮੋਦਰ ਦੇ ਕਿੱਸੇ ਵਿਚ ਦ੍ਰਿਸ਼ਟਮਾਨ ਬਿੰਥਾਂ ਦੀ ਉਦਾਹਰਣਾਂ ਸਭ ਤੋਂ ਵਧੇਰੇ ਉਪਲੱਬਧ ਹਨ ।
ਰਸ ਬਿੰਬ
ਮਿੱਠੀ ਰੰਟੀ ਤੇ ਦੁਧ ਮਾਝਾ, ਤਿਆਰ ਤਿੰਨ ਅਣਾਈ । (166)
ਪਹਿਲਾ ਤਿੰਨ ਨਿਵਾਲਾ ਧੀਦੋ, ਸਹੀ ਸਲਾਮਤ ਖਾਇਓ।
ਬੀਆ ਕਹਿਰ ਨਾ ਕਹੁਰਾਂ ਵਰਗਾ ਕੇਹਾ ਕਾਵੜ ਆਇਓ ।
ਤਰਸ ਨਾ ਕੀਤਾ ਸਾਹਿਬ ਸੰਦਾ, ਮੈਂ ਗਰੀਬ ਕਰ ਪਾਇਓ !
ਆਖੇ ਧੀਦੋਸ ਮੰਦਾ ਕੀਤੇ ਖ਼ਾਨਾ, ਮੱਤ ਕ ਈ ਦਾ ਦੁਧ ਪੀਵਾਇਓ।
ਨਿਵਹਰਾਲਾ ਮਿੱਠਾ ਸਾਈਂ ਦਿੱਤਾ, ਹੋਇਆ ਨਸੀਬ ਅਸਾਹੀਂ । (167)
ਪਰ ਰਸ ਬਿੰਬ ਦੀਆ ਉਦਾਹਰਣਾ ਦ੍ਰਿਸ਼ਟਮਾਨ ਬਿੰਬ ਨਾਲੀ ਬਹੁਤ ਹੀ ਘੱਟ ਹਨ।
ਬਲਕਿ ਨਾਂ-ਮਾਤਰ ਹੀ ਹਨ ।
ਨਾਦ ਬਿੰਬ
ਦਮੋਦਰ ਦੀ ਕਾਵਿ ਰਚਨਾ ਵਿਚ ਨਾਦ-ਬਿੰਬਾਂ ਦੀ ਵੀ ਭਰਮਾਰ ਹੈ :
ਹੋਵੇ ਹੀਰ ਕਰੇਂਦੀ ਨਾਰੇ, ਹੋਵੇ ਕੂਕ ਸੁਣਾਈ।
ਹਿਣਕਣ ਘੋੜੇ, ਲਿਸ਼ਕਣ ਜਾਵੀ, ਮੈਨੂੰ ਆਖ਼ਰ ਆਈ।
ਚੜ੍ਹ ਧੀਦੋ ਵੰਝਲੀ ਜਦ ਵਾਹੀ, ਕੇਹੀਆਂ ਸੁਰਾਂ ਉਠਾਈਆਂ ।
ਸ਼ੀਂਹ, ਬਠਿੰਡੇ, ਚੀਤੇ, ਮੋਨੀ, ਸੱਭੇ ਚਾਰਤ ਆਈਆਂ।
ਲਲਤ ਰਾਗ ਵਿਚ ਵਾਹੀ ਵੰਝਲੀ, ਪੀਰਾਂ ਚੰਗੀ ਭਾਈ ।
ਵੱਜੀ ਧਰਤ ਤੇ ਜ਼ਿਮੀਂ ਬੁਲੇਂਦੀ, ਝੱਲ ਨਾ ਸਕੇ ਤਾਰੇ ।
ਘਰ ਚੂਚਕਾਣੇ ਟੰਮਦ ਵੱਜਿਆ ਕੰਨ ਅਵਾਜ਼ ਸੁਣੀਂਦਾ । (387)
ਸਟ ਨਗਾਰੇ ਪਹਿਲੀ ਪਾਈ ਤਾਂ ਆਲਮ ਉੱਛਲ ਆਇਆ (417)
ਹਿਣਕਣ ਘੋੜੇ ਲਿਸਕਣ ਜਾਂਞੀ, ਮੈਨੂੰ ਆਖ਼ਰ ਆਈ । (419)
ਘੱਤੀ ਕੁਕ ਜਾਇਕੇ ਲੰਕਾਂ, ਵਸਤੀ ਵਿਚ ਸੁਣਾਇਆ ।