

ਸਪਰਸ਼ ਬਿੰਬ
ਦਮੋਦਰ ਦੀ ਹੀਰ ਵਿਚ ਜ਼ਿਆਦਾਤਰ ਨਾਦ ਬਿੰਬਾ ਤੇ ਦ੍ਰਿਸ਼ਟਮਾਨ ਬਿੰਬਾਂ ਦੀਆਂ ਹੀ ਉਦਾਹਰਣਾਂ ਮਿਲਦੀਆਂ ਹਨ । ਰਸ ਬਿੰਬ, ਗੰਧ ਬਿੰਬ ਤੇ ਸਪਰਸ਼ ਬਿੰਬ ਦੀਆਂ ਮਿਸਾਲਾਂ ਨਾਂ-ਮਾਤਰ ਹੀ ਹਨ । ਪਰ ਇਨ੍ਹਾਂ ਬਿੰਬਾਂ ਦਾ ਅਭਾਵ ਨਹੀਂ। ਸਪਰਸ਼ ਬਿੰਬ ਦੀਆਂ ਕੁਝ ਉਦਾਹਰਣਾਂ ਵੇਖੋ :
ਮੱਛੀ ਵਾਂਗੂ ਅਤੇ ਪਿੰਡ ਹੀਰ ਸਲੇਟੀ ਤਾਈ। (604)
ਠੰਢੀ ਵਾਉ ਜੁੱਸਾ ਬਹੁ ਠੰਢਾ, ਮੱਤ ਨਾ ਵਾਤ ਹਿਲਾਏ। (684)
ਛਾਤੀ ਠਾਰ ਹੋਈ ਅਚੇਤੇ, ਬੋਲਣ ਮੋਰ ਸਬਾਈ । (685)
ਲੱਗੀ ਵਾਉ ਜਿਨ੍ਹਾਂ ਦੀ ਸਾੜੇ ਸੋ ਗਲ ਦੇਂਦੇ ਬਾਹੀਂ। (613)
ਗੰਧ ਬਿੰਬ
ਆਈ ਵਾ ਉੱਤੇ ਦੀ ਅੱਸਾਂ, ਤੁਸਾਂ ਮੁਸ਼ਕ ਨਾ ਆਇਆ। (694)
ਚੰਦਨ ਕੰਧਾਂ ਤੇ ਮੁਸ਼ਕ ਘਨੇਰਾ, ਵੱਸਣ ਫੁੱਲ ਗੁਲਾਬੇ ।
ਹੀਰ ਦਮੋਦਰ ਵਿਚ ਕਵੀ ਦੀ ਸਭ ਤੋਂ ਵੱਡੀ ਪ੍ਰਤੀ ਉਸ ਦੇ ਨਾਟਕੀ ਅੰਦਾਜ਼ ਤੇ ਵਾਰਤਾਲਾਪ ਵਿਚ ਹੈ।
ਇਸ ਤਰ੍ਹਾਂ ਦੀ ਨਾਟਕੀ-ਜੁਗਤ ਉਸ ਨੇ ਹੀਰ ਰਾਏ ਹੀਰ ਕਾਜੀ, ਹੀਰ ਤੇ ਉਸ ਦੀ ਮਾਂ, ਕੁੱਦੀ ਤੇ ਚੂਚਕ, ਸਹਿਤੀ ਤੇ ਹੀਰ ਆਦਿ ਦੇ ਵਾਰਤਾਲਾਪ ਵਿਚ ਬੜੀ ਖੂਬਸੂਰਤੀ ਤੇ ਚਾਬਕਦਸਤੀ ਨਾਲ ਨਿਭਾਈ ਹੈ ।
ਜਿੰਨੀ ਹਾਜਰ ਜਵਾਬੀ ਤੇ ਗੱਲ ਵਲਾਉਣ ਦੀ ਜੁਗਤ ਦਮੋਦਰ ਦੇ ਪਾਤਰਾਂ ਕੋਲ ਹੈ ਉਹ ਵਾਰਸ ਸ਼ਾਹ ਦੇ ਪਾਤਰਾਂ ਕੋਲ ਵੀ ਨਹੀਂ।
ਜਦੋਂ ਕੁੰਦੀ (ਹੀਰ ਦੀ ਮਾਂ) ਹੀਰ ਨੂੰ ਪਹਿਲੀ ਵਾਰੀ ਕਹਿੰਦੀ ਹੈ ਕਿ ਮੈਂ ਤੈਨੂੰ ਬੁੱਢੇ ਵਾਰੇ ਜੰਮਿਆਂ ਸੀ, ਪਰ ਹੁਣ ਤੇਰੀ ਬਦਨਾਮੀ ਕਾਰਣ ਸਿਰ ਨਹੀਂ ਉਠਦਾ ਤਾਂ ਹੀਰ ਬੜੇ ਠਰੰਮੇ ਨਾਲ ਸਹਿਜ ਸੁਭਾ ਹੀ ਕਹਿੰਦੀ ਹੈ :
ਸੁਣ ਮਾਏ ਤੈਂਡੋ ਜੀਵਣ ਜਾਏ, ਕੈਂ ਤੈਂਡੀ ਪਿੰਡੀ ਤਾਈ।
ਬੇ ਤਕਸੀਰ ਕੇ ਡਿੱਠੇ ਮੈਂਡਾ, ਕੁੜੀ ਬਦੀ ਉਠਾਈ ।
ਮੈਂ ਕੇ ਜਾਣਾ ਕੰਜ ਕੁਆਰੀ ਹੋਂਦੀ ਕੀ ਅਸ਼ਨਾਈ।
ਆਖ ਦਮੋਦਰ ਕੁੱਦੀ ਮਹਰੀ, ਹੀਰ ਸਹੀ ਵਲਾਈ ।
ਜਦੋਂ ਕੰਦ ਚੂਚਕ ਨੂੰ ਬੋਲੇ ਵਿਚੋਂ ਚੂਰੀ ਲਿਆ ਕੇ ਦਿੰਦਾ ਹੈ ਤਾਂ ਬੜੇ ਹੀ ਖੂਬਸੂਰਤ ਅੰਦਾਜ਼ ਨਾਲ ਕੁੰਦੀ ਗੱਲ ਤੇ ਪਰਦਾ ਪਾਉਂਦੀ ਹੈ ।
ਮੰਨਤਾਂ ਕੁੜੀਆਂ ਖਿਦਰ ਦੀ ਆਹੀ, ਪਾ ਪਾ ਘਿਉ ਪਾਇਓਨੇ ।
ਇਹ ਚੂਰੀ ਮੈਂ ਹੀ ਕੁੱਟ ਦਿੱਤੀ, ਆਇਤਵਾਰ ਡਿੱਠੇਨੇ ।
ਭੁੱਸ ਪਏਂਦਾ ਗਿਆ ਕਿਦਾਓ, ਖੈਰ ਨਾ ਮੂਲ ਦਿਤਨੇ ।
ਪਿੰਡੀ ਤੈਂਡੀ ਤਾਵਣ ਤਾਈ, ਏਹੋ ਦਗਾ ਕੀਤੇਨੇ। (324)