Back ArrowLogo
Info
Profile

ਜਦੋਂ ਚੂਚਕ ਰਾਂਝੇ ਤੇ ਹੀਰ ਨੂੰ ਇਕੱਠਿਆਂ ਪਿਆਂ ਵੇਖ ਲੈਂਦਾ ਹੈ ਤੇ ਪਿੱਛਾਂ ਪਰਤ ਕੇ ਫੇਰ ਸੱਦਾਂ ਮਾਰਦਾ ਹੈ ਤਾਂ ਰਾਂਝਾ ਵੀ ਬੜਾ ਖੂਬਸੂਰਤ ਬਹਾਨਾ ਘੜਦਾ ਹੈ ।

ਖੁੱਭੀ ਬੇਟੀ ਵਿਚ ਚਿੱਕੜ ਦੇ ਮੈਂ ਤਾਂ ਸੁਣਿਆ ਨਾਹੀਂ ।

ਅੱਗੋਂ ਕੱਦਾਂ ਤਾਂ ਪਿੱਛੋਂ ਖੁੱਭੇ, ਜੇ ਪਿੱਛੋਂ ਤਾਂ ਅਗਾਹੀ ।

ਘੁਲਦਾ ਨਾਲ ਝੋਟੀ ਦੇ ਖ਼ਾਨਾ, ਮੈਂ ਸੁੱਧ ਪਏ ਕੁਝ ਨਾਹੀਂ ।

ਸੁਣ ਖਾਨਾ ਸਦ ਪਿਛਲਾ ਸੁਣਿਆ, ਮਿਲਿਆ ਆਇ ਤਦਾਹੀਂ। (341)

ਇਸੇ ਤਰ੍ਹਾਂ ਹੀਰ ਦੀ ਸੰਸ ਜਦੋਂ ਹੀਰ ਨੂੰ ਚੂਰੀ ਦਿੰਦੀ ਹੈ ਤਾਂ ਹੀਰ ਕਹਿੰਦੀ ਹੈ :

ਸੁਣ ਨੀ ਰੰਨੇ ਤੁਧ ਕੇ ਕਰ ਜਾਤਾ, ਤੂੰ ਚੁਰੀ ਕਿਸ ਖਵੇਂਦੀ ।

ਅੱਸਾਂ ਲੱਗ ਸਮਾਏ ਨਾਹੀਂ, ਤੇ ਕਿਸ ਨੂੰ ਐਨ ਵਿਚੋਂ ਦੀ ।

ਖਾਣਾ ਸਾਨੂੰ ਖਾਣ ਨਾ ਆਵੇ, ਕਿਉਂ ਤੂੰ ਧੁੰਮ ਪਏਂ ਦੀ ।

ਆਖ ਦਮੋਦਰ ਕਿਉਂ ਨੀ ਖਾਂਦੀ, ਮੈਂ ਰਾਂਝਣ ਕੋਲ ਬਹਿੰਦੀ ।

ਪਰ ਦਾਈ ਬੜੇ ਕਮਾਲ ਨਾਲ ਗੱਲ ਵਲਾ ਲੈਂਦੀ ਹੈ ਕਿ ਰਾਂਝੇ ਨੂੰ ਰਾਤੀ ਚੂਰੀ ਨਹੀਂ ਸੀ ਮਿਲੀ, ਇਸੇ ਲਈ ਇਹ ਰਾਤ ਵਾਲੀ ਗੱਲ ਲਈ ਬੈਠੀ ਹੈ । ਇਸ ਤਰ੍ਹਾਂ ਦੀ ਨਾਟਕੀ ਅੰਦਾਜ਼ ਦੀ ਸਿਖਰ ਦਮੋਦਰ ਵਾਂਗ ਹੋਰ ਕੋਈ ਕਿੱਸਾਕਾਰ ਨਹੀਂ ਛੁਹ ਸਕਿਆ।

ਦਮੋਦਰ ਦੇ ਪਾਤਰ ਵਾਰਤਾਲਾਪ ਵਿਚ ਗਾਲੀ-ਗਲੋਚ ਵੀ ਕਰਦੇ ਹਨ ਪਰ ਇਹ ਗਾਲੀ-ਗਲੋਚ ਕਿਧਰੇ ਵੀ ਅਸਲੀਲਤਾ ਦਾ ਸ਼ਿਕਾਰ ਨਹੀਂ ਹੁੰਦਾ। ਕਿਸ ਪਾਤਰ ਦੇ ਮੂੰਹੋਂ ਕਿਸ ਤਰ੍ਹਾਂ ਦੀਆਂ ਗਾਲੀਆਂ ਕਢਾਉਣੀਆਂ ਹਨ ਇਸ ਬਾਰੇ ਵੀ ਦਮੋਦਰ ਬੜਾ ਸੁਚੇਤ ਹੈ ।ਜਦੋਂ ਚੂਚਕ ਹੀਰ ਦੀ ਬਦਨਾਮੀ ਦੀ ਗੱਲ ਕੁੱਦੀ ਨਾਲ ਕਰਦਾ ਹੈ ਤਾਂ ਉਹ ਕਹਿੰਦੀ ਹੈ :

ਬੱਚੇ ਮਰਨ ਸ਼ਰੀਕਾ ਸੰਦੇ, ਜਿੰਨਾਂ ਗੱਲ ਧੁਮਾਈ ।

ਹੱਸੀ ਜਦੋਂ ਹੀਰ ਨੂੰ ਦੱਸਦੀ ਹੈ ਕਿ ਤੈਨੂੰ ਇਹ ਰਾਤ ਨੂੰ ਮਾਰ ਦੇਣਗੇ ਤਾਂ ਉਹ ਕਹਿੰਦੀ ਹੈ :

ਕੈਨੂੰ ਇਹ ਮਰੇ ਦੇ ਹੱਸੀ, ਅਸਾਂ ਦਿਲ ਲੱਗੇ ਨਾਹੀਂ।

ਕੁੜੇ ਸੂਬ ਭੁੱਸੜ ਦੇ ਰੱਸੇ, ਮੂਲੋਂ ਬਝਣ ਨਾਹੀਂ।

ਇਹ ਕੇ ਜਾਨਣ ਬੇਮੁਣਿਆਦੇ, ਕਿਉਂ ਮਾਰਨ ਮੈਂ ਤਾਈ । (414)

ਇਸੇ ਤਰ੍ਹਾਂ ਕੈਦੋਂ ਆਪਣੇ ਭਰਾ ਨੂੰ ਮਰਦਾਂ ਵਾਲੀ ਗਾਲੀ ਦਿੰਦਾ ਹੈ।

ਕੇਹੀ ਬਾਜੀ ਪਾਈ ਧੀ ਪਾੜਾ, ਤੈਨੂੰ ਮਤ ਨਾ ਕਾਈ । (468)

ਇਹ ਗਾਲੀਆਂ ਵਾਰਤਾਲਾਪ ਵਿਚ ਬੜੇ ਕਲਾਤਮਕ ਢੰਗ ਨਾਲ ਇਕਮਿੱਕ ਹੋਈਆਂ ਪ੍ਰਤੀਤ ਹੁੰਦੀਆਂ ਹਨ ।

ਦਮੋਦਰ ਮਨੁੱਖੀ ਮਨ ਦੀਆਂ ਗਹਿਰਾਈਆਂ ਵਿਚ ਉੱਤਰ ਕੇ ਉਨ੍ਹਾਂ ਨੂੰ ਨਿਰਖਣ-ਪਰਖਣ ਤੇ ਉਜਾਗਰ ਕਰਨ ਦਾ ਵੀ ਬੜਾ ਮਾਹਰ ਹੈ ।

ਆਮ ਆਲੋਚਕਾਂ ਦਾ ਵਿਚਾਰ ਹੈ ਕਿ ਹਾਕਮ ਵਰਗੀ ਸੰਜਮਤਾ ਹੋਰ ਕਿਸੇ ਕਿੱਸਾਕਾਰ ਵਿਚ ਨਹੀਂ ਪਰ ਮੈਂ ਸਮਝਦਾ ਹਾਂ ਕਿ ਦਮੋਦਰ ਵਰਗੀ ਸੰਜਮਤਾ ਹਰ ਕਿਸੇ ਵੀ ਕਿੱਸਾਕਾਰ

72 / 272
Previous
Next