

9
ਹੀਰ ਦਮੋਦਰ ਦੇ ਪਾਤਰ
ਪਾਤਰ ਚਿੱਤਰਨ
ਰਾਂਝਾ ਦੇ ਪਾਤਰ ਬਾਰੇ ਅਸੀਂ ਕਾਫੀ ਚਰਚਾ ਕਰ ਆਏ ਹਾਂ । ਹਿਯਾਤ ਖਾਨ ਬਾਕੀ ਕੁਲਾਬੀ ਨੇ ਰਾਂਝੇ ਦਾ ਨਾਂ ਧੀਦੋ, ਆਦਿ ਲਿਖਿਆ ਹੈ । ਦਮੋਦਰ ਨੇ ਧੀਦੋ, ਹਕੀਮ ਚਨਾਬੀ ਨੇ ਮਾਹੀ ਆਦਿ ਲਿਖਿਆ ਹੈ।
ਰਾਂਝਾ ਯੂਸਫ ਵਾਂਗ ਬਹੁਤ ਹੀ ਆਦਮੀ, ਕੁੜੀਆਂ, ਜੋਗੀ, ਲੱਡਣ, ਖੂਬਸੂਰਤ ਹੈ। ਹਰ ਉਮਰ ਦੀ ਇਸਤਰੀ ਤੇ ਜਾਨਵਰ ਆਦਿ ਉਸ ਉਪਰ ਆਸ਼ਕ ਹਨ।
ਉਹ ਹੀਰ ਖ਼ਾਤਰ ਹਰ ਕੰਮ ਕਰਨ ਲਈ ਤਿਆਰ ਹੈ ਭਾਵੇਂ ਉਹ ਬਗਰਤਾਂ ਵਾਲਾ ਹੀ ਹੋਵੇ ।
ਉਸ ਵਿਚ ਮਰਦਾਨਗੀ ਘੱਟ ਹੈ । ਹਰ ਔਖੇ ਵੇਲੇ ਆਪਣੀਆਂ ਕਰਾਮਾਤਾਂ ਤੋਂ ਕੰਮ ਲੈਂਦਾ ਹੈ ਜਾਂ ਪੀਰ ਉਸ ਦੀ ਸਹਾਇਤਾ ਲਈ ਆ ਜਾਂਦੇ ਹਨ। ਪਰ ਇਸ ਦੇ ਬਾਵਜੂਦ ਜੱਟ ਵਾਲੀ ਹਊਮੈਂ ਉਸ ਵਿਚੋਂ ਬਿਲਕੁਲ ਹੀ ਗੈਰ-ਹਾਜ਼ਰ ਨਹੀਂ ।
ਉਹ ਦੰਭੀ ਜੱਟਾਂ ਵਾਂਗ ਝੂਠ ਬੋਲ ਕੇ ਅਤੇ ਡੀਉਰ ਬਣ ਕੇ ਝੀਉਰੀ ਨਾਲ ਫਰੋਬ ਕਰਨ ਲਈ ਤਿਆਰ ਨਹੀਂ ।
ਉਹ ਹੀਰ ਤੋਂ ਸਿਵਾ ਕਿਸੇ ਇਸਤਰੀ ਵੱਲ ਵੀ ਅੱਖ ਭਰ ਕੇ ਨਹੀਂ ਵੇਖਦਾ। ਉਹ ਕਿਰਦਾਰ ਦਾ ਬੜਾ ਸੱਚਾ-ਸੁੱਚਾ ਇਨਸਾਨ ਹੈ।
ਇਸਕ ਦੇ ਇਮਤਿਹਾਨ ਵਿਚ ਕਿਧਰੇ ਵੀ ਮਾਤ ਨਹੀਂ ਖਾਂਦਾ। ਭਾਵੇਂ ਉਹ ਬੜਾ ਹੀ ਕਮਜ਼ੋਰ ਜਿਹਾ ਪਾਤਰ ਵਿਖਾਇਆ ਗਿਆ ਪਰ ਉਹ ਤਖ਼ਤ ਹਜ਼ਾਰ ਦੀ ਸਰਦਾਰੀ ਦਾ ਗੁਮਾਨ ਨਹੀਂ ਭੁਲਾ ਸਕਦਾ ।
ਜਦੋਂ ਚੂਚਕ ਉਸ ਨੂੰ ਮਾਰ ਮੰਝੂ ਖੱਹ ਲੈਂਦਾ ਹੈ ਤੇ ਉਸ ਨੂੰ ਹਜ਼ਾਰ ਚਲੇ ਜਾਣ ਲਈ ਕਹਿੰਦਾ ਹੈ ਤਾਂ ਧੀਦੋ ਚੂਚਕ ਨੂੰ ਕਹਿੰਦਾ ਹੈ :
ਵਿਲ ਵਿਲ ਪਿਆ ਰੰਝੇਟਾ ਲੰਕਾ, ਚੱਲੀ ਰੱਤ ਤਿਵਾਈ।
ਕਾਈ ਵੇਚ ਨਾ ਖਾਧੀ ਚੰਇ ਨਾ ਪੀਤੀ, ਚਲ ਸੰਮਾਲ ਦਿਵਾਈ।
ਆਇਉਸ ਪਿੱਨ ਧੂਏ ਦੇ ਉੱਤੇ, ਏਹ ਲੈ ਮੱਤੀ ਗਾਈ।
ਖਾਨਾ ਜੋ ਖਸ ਲੀਤੇ ਮੰਙੂ, ਤਾਂ ਹਜ਼ਾਰਾ ਲੀਤੇ ਨਾਹੀਂ।