Back ArrowLogo
Info
Profile

 

ਇਸ ਤਰ੍ਹਾਂ ਦਾ ਉੱਤਰ ਹੀ ਉਹ ਛੇਤੂਆਂ ਨੂੰ ਦਿੰਦਾ ਹੈ ।

ਹੀਰ

ਹੀਰ ਦੇ ਪਾਤਰ ਬਾਰੇ ਵੀ ਅਸੀਂ ਕਾਫ਼ੀ ਚਰਚਾ ਕਰ ਚੁੱਕੇ ਹਾਂ ।

ਹੀਰ ਬਹੁਤ ਹੀ ਸੁੱਘੜ ਸਿਆਣੀ, ਬਹਾਦਰ, ਸੱਨੁਖੀ ਤੇ ਸ਼ਾਹ ਜ਼ੋਰ ਕੁੜੀ ਹੈ ।

ਉਹ ਬੋਲਿਆਂ ਵਿਚ ਖੁੱਲੇ ਆਮ ਨੰਗੇ ਮੂੰਹ ਘੁੰਮਦੀ ਹੈ। 360 ਸਹੇਲੀਆਂ ਦੀ ਸਰਦਾਰ ਹੈ ।

ਜੰਮਦਿਆਂ ਸਾਰ ਹੀ ਉਸ ਦੀਆਂ ਧੁੰਮਾਂ ਪੈ ਜਾਂਦੀਆਂ ਹਨ ਤੇ ਉਸ ਨੂੰ ਦੂਰੋਂ ਦੂਰ ਕੁੜਮਾਈਆਂ ਆਉਂਦੀਆਂ ਹਨ।

ਘਰ ਚੂਚਕ ਦੇ ਬੇਟੀ ਜੰਮੀਂ, ਹੋਈਆਂ ਜੱਗ ਵਧਾਈਆਂ।

ਨਾਤੀ ਧੋਤੀ ਪਣ ਵਲੋਟੀ, ਕੁਛੜ ਕੀਤੀ ਦਾਈਆਂ ।

ਦੇ ਵਰ੍ਹਿਆਂ ਦੀ ਛੱਟਰ ਹੋਈ, ਢਕ ਰਹੀਆਂ ਕੁੜਮਾਈਆਂ ।

ਉਸ ਦੀ ਬਹਾਦਰੀ ਤੇ ਰੂਪ ਦੀ ਸਿਫ਼ਤ ਬੜੇ ਸੰਜਮ-ਭਰੇ ਪ੍ਰਗਟਾ ਦੁਆਰਾ ਦਮੋਦਰ ਦੋ ਸਤਰਾ ਵਿਚ ਕਰ ਜਾਂਦਾ ਹੈ :

ਬੱਗਾ ਸਾਹ ਫਿਰੇ ਵਿਚ ਝੱਲਾਂ, ਪੈਂਦੀ ਹੀ ਜਾਂਦੀ ।

ਆਖ ਦਮੋਦਰ ਬਾਤ ਕਮਾਣੋਂ ਤੀਰ ਸਿਆਲ ਚਲੈਂਦੀ ।

ਉਹ ਜ਼ਬਾਨੀ ਕਲਾਮੀ ਹੀ ਕੁੜੀਆ ਦੀ ਵਾਲੇ ਗੁਣ ਵੀ ਹਨ । ਜਦੋਂ ਹੱਸੀ ਉਸ ਨੂੰ ਨੂਰੇ ਸਰਦਾਰ ਨਹੀਂ । ਉਸ ਵਿਚ ਸਰਦਾਰਾਂ ਸੰਬਲ ਨਾਲ ਲੜਾਈ ਸਮੇਂ ਕਹਿੰਦੀ ਹੈ ਕਿ ਤੈਨੂੰ ਸਾਡੇ ਹੁੰਦਿਆ ਅੱਗੇ ਵੱਧ ਕੇ ਲੜਨਾ ਨਹੀਂ ਚਾਹੀਦਾ, ਤਾਂ ਅੱਗਾਂ ਹੀਰ ਕਹਿੰਦੀ ਹੈ:

ਆਖੇ ਹੀਰ ਸੁਣ ਹੱਸੀ ਭੇਣੇ, ਇਹ ਗੱਲ ਬਣਦੀ ਨਾਹੀਂ ।

ਹੋ ਸਿਕਦਾਰ ਖਲਵੇ ਪਿੱਛੋਂ, ਲ੍ਹਾਨਤ ਹੈ ਇਸ ਤਾਈਂ ।

ਹੀਰ ਵਿਚ ਸਿਰਫ ਜੱਜ ਹੀ ਨਹੀਂ, ਹੋਸ਼ ਵੀ ਹੈ ਜਦੋਂ ਰਾਂਝੇ ਨਾਲ ਮਿਲਾਪ ਹੁੰਦਾ ਤਾਂ ਉਸ ਨੂੰ ਕਹਿੰਦੀ ਹੈ ਕਿ ਮੇਰੇ ਪਿਉ ਨੂੰ ਤੂੰ ਸਾਰੀਆਂ ਵਾਂਗ ਮਿਲੀ :

ਬੋਹੜ, ਪਿੱਪਲ, ਅਵਰ ਸਰੀਹਾਂ, ਉੱਥੇ ਸੱਥ ਬਬਾਣੀ।

ਹਉਲੀ ਟਰੇਂ ਤੇ ਮਿੱਠਾ ਬੋਲੇ, ਪਹਿਲੋਂ ਮੰਗੀ ਪਾਣੀ।

ਮੂੰਹ ਤੇ ਢਾਲ ਦੇਵ ਲੜ ਲੱਝੀ ਗੱਪ ਨਾ ਬਹੁਤ ਬਖਾਣੀ।

ਇਹ ਨਸੀਹਤ ਕਰ ਉੱਠੀ ਸਲੇਟੀ, ਅੱਗੇ ਆਪ ਸਿਧਾਣੀ ।

ਉਸ ਨੂੰ ਆਪਣੇ ਰੂਪ ਤੇ ਬਾਪ ਦੀ ਜਾਗੀਰਦਾਰੀ ਦਾ ਬੜਾ ਗੁਮਾਨ ਤੇ ਹੰਕਾਰ ਹੈ।

ਜਦੋਂ ਮਾਂ ਉਸ ਨੂੰ ਅੰਦਰ ਵਾੜ ਕੇ ਤਾੜਦੀ ਹੈ ਕਿ ਲੁਬਾਈ ਕਹਿੰਦੀ ਹੈ ਕਿ ਤੇਰੀ ਰਾਂਝੇ ਨਾਲ ਆਸ਼ਨਾਈ ਹੈ ਤਾਂ ਉਹ ਬੜੇ ਹੀ ਮਾਸੂਮ ਅੰਦਾਜ਼ ਨਾਲ ਕਹਿੰਦੀ ਹੈ :

75 / 272
Previous
Next