

ਬੇਤਕਸੀਰ ਕੇ ਡਿੱਠੇ ਮੈਂਡਾ, ਕੁੜੀ ਬਦੀ ਉਠਾਈ ।
ਮੈਂ ਕੇ ਜਾਣਾ । ਕੰਜ ਕੁਆਰੀ ਹੋਂਦੀ ਕੇ ਅਸ਼ਨਾਈ ।
ਉਹ ਕੇਵਲ ਸੰਬਲਾ ਨਾਲ ਹੀ ਦਸਤਪੰਜਾ ਨਹੀਂ ਲੈਂਦੀ, ਆਪਣੀ ਮਾਂ, ਭਰਾਵਾਂ, ਖ਼ਸਮ (ਸਾਹਿਬੇ) ਸੱਸ ਸਹੁਰੇ ਕਾਫੀ ਮੁਫ਼ਤੀ ਆਦਿ ਨਾਲ ਰਾਝੇ ਖਾਤਰ ਭੇੜਾ ਕਰਦੀ ਹੈ।
ਉਸ ਵਿਚ ਰਾਜ-ਹਠ ਵੀ ਹੈ, ਤਿਆ-ਹਠ ਵੀ ਤੋਂ ਜੰਗ-ਹਠ ਵੀ ਹੈ । ਜਾਗੀਰਦਾਰੀ (ਰਾਜ-ਹਠ) ਕਾਰਣ ਉਹ ਕਿਸੇ ਨੂੰ ਬਿਦਦੀ ਨਹੀਂ, ਜੱਗ-ਹਨ ਕਾਰਣ ਉਹ ਅੰਤ ਤਕ ਰਾਏ ਨੂੰ ਮੁਰਸ਼ਿਦ ਕਹਿੰਦੀ ਹੈ ਅਤੇ ਤਿਆ-ਹਨ ਕਾਰਣ ਉਹ ਵੱਡੀ ਤੋਂ ਵੱਡੀ ਮੁਸ਼ਕਿਲ ਅੱਗੇ ਵੀ ਡਟਕੇ ਖਲ੍ਹ ਜਾਂਦੀ ਹੈ ।
ਉਹ ਰਾਂਝੇ ਨੂੰ ਸੱਚਾ-ਸੁੱਚਾ ਇਸ਼ਕ ਕਰਦੀ ਹੈ। ਸਹਿਤੀ ਤਕ ਨੂੰ ਆਪਣਾ ਭੇਤ ਦੇਣ ਲਈ ਤਿਆਰ ਨਹੀਂ ਹੁੰਦੀ ਜਦੋਂ ਤਕ ਕਿ ਉਹ ਉਹਦੀ ਮਹਿਰਮ ਨਹੀਂ ਬਣ ਜਾਂਦੀ ।
ਕੈਦੋ
ਦਮੋਦਰ ਦੀ ਕਾਵਿ-ਰਚਨਾ ਹੀਰ ਵਿਚ ਕੈਦ ਭਾਵੇਂ ਇਕ ਦੋ ਵਾਰੀ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ । ਪਰ ਉਹ ਚੂਚਕ ਵਾਂਗ ਦੰਭੀ ਜਾਂ ਬੇਗਰਤ ਪ੍ਰਤੀਤ ਨਹੀਂ ਹੁੰਦਾ । ਜਦੋਂ ਉਸ ਨੂੰ ਚੂਚਕ ਹੀਰ ਤੇ ਰਾਂਝੇ ਦੀ ਪਿਆਰ-ਅਵਾਈ ਦਾ ਨਿਰੀਖਣ ਕਰਨ ਲਈ ਭੇਜਦਾ ਹੈ ਤਾਂ ਉਹ ਇਸ ਪਿਆਰ-ਕਥਾ ਦੇ ਯਥਾਰਥ ਨੂੰ ਵੇਖ ਕੇ ਕਹਿੰਦਾ ਹੈ :
ਸੁਣਹੁ ਸਿਆਲ ਧੀਆ ਵਾਲਿਓ ! ਧੀਆਂ ਮੂਲ ਨਾ ਰੱਖੋ ।
ਹਿੱਕੇ ਤਾਂ ਧੀਆਂ ਨਈਂ, ਲੜਾਹੋ, ਹਿੱਕੇ ਸਿਰ ਕਰਿਆਹੇ ਵੱਖੋ।
ਹਿਕ ਹਿਕ ਵੰਡੀ ਆਵੇਦੀ ਨਾਹੀਂ ਅੰਗਲ ਭਰ ਭਰ ਚੱਖੋ ।
ਤੁਸੀਂ ਖਾਦੇ ਹੋ ਢੰਡਾ ਥਾਪੀ, ਚਾਕ ਖਾਂਦੇ ਇ ਵੱਖੋ।
ਕੈਦੋ ਪੁਰਾਣੇ ਪੰਜਾਬ ਦੀ ਸੱਭਿਅਤਾ ਦੀ ਲੱਜ ਦਾ ਪ੍ਰਤੀਕ ਹੈ ।
ਭਾਵੇਂ ਵਾਰਸ ਸ਼ਾਹ ਆਦਿ ਦੂਸਰ ਕਵੀਆ ਨੇ ਉਸ ਨੂੰ ਸੰਤਾਨ, ਮਲਉਲ, ਭਗੜਿਆਂ ਦੀ ਪੰਡ ਆਦਿ ਕਿਹਾ ਹੈ ਪਰ ਇਹ ਉਸ ਦੇ ਕਿਰਦਾਰ ਨਾਲ ਇਨਸਾਫ ਨਹੀਂ ਕੀਤਾ ਗਿਆ ।
ਬਲਕਿ ਵਾਰਸ ਸ਼ਾਹ ਵਰਗੇ ਮਹਾਨ ਕਵੀ ਨੇ ਤਾਂ ਉਸ ਨੂੰ ਦਰਵੰਸ਼ ਦੇ ਰੂਪ ਵਿਚ ਦੁਸ਼ਟ ਤਕ ਕਿਹਾ ਹੈ ।
ਚੂਚਕ
ਚੂਚਕ (ਦਮੋਦਰ ਅਨੁਸਾਰ) 84 ਪਿੰਡਾਂ ਦਾ ਮਾਲਕ ਹੈ, ਬਲਕਿ ਸਿਕਦਾਰ ਹੈ। ਉਹ ਰਾਂਝੇ ਨੂੰ ਜਦੋਂ ਦੁੱਧ ਪੀਣ ਲਈ ਦਿੰਦੇ ਹਨ ਤਾਂ ਰਾਂਝਾ ਕਹਿੰਦਾ ਹੈ ਕਿ ਤੁਸੀਂ ਮੇਰੇ ਨਾਲ ਕਹਿਰ ਗੁਜ਼ਾਰਿਆ ਹੈ ਜੋ ਤ੍ਰਈ ਹੋਈ ਮੱਝ ਦਾ ਦੁੱਧ ਮੈਨੂੰ ਪਿਆ ਦਿੱਤਾ ਹੈ । ਜਦੋਂ ਚੂਚਕ ਕਹਿੰਦਾ ਹੈ ਕਿ, "ਤੈਨੂੰ ਕਿਸ ਤਰ੍ਹਾਂ ਪਤਾ ਹੈ ਕਿ ਮੱਝ ਤ੍ਰਈ ਹੋਈ ਹੈ ।" ਤਾਂ ਰਾਂਝਾ ਜਦੋਂ