Back ArrowLogo
Info
Profile

ਅੱਗੋਂ ਆਖਦਾ ਹੈ :

ਤੀਜੇ ਸੂਏ ਤੇ ਰੰਗ ਰੱਤੀ, ਮੱਥੇ ਫੁੱਲੀ ਆਹੀ।

ਕੱਟੀ ਛਿਆ ਮਾਹ ਦੀ ਸੱਟੀ, ਮਾਝੀ ਗਿਆ ਕਦਾਈਂ ।

ਖਾਧੀ ਜੋਰ ਸੜੀ ਵਿਚ ਬੋਲੋ, ਨਾ ਕੇ ਖਸਮ ਨਾ ਸਾਈਂ।

ਤਿਸ ਦਾ ਦੁੱਧ ਪਿਵਾਇਓ ਮੈਨੂੰ ਅਜੇ ਨਾ ਗੜੀ ਕਿਬਾਈ । (253)

ਤਾਂ ਚੂਚਕ ਉਸ ਦੀ ਇਹ ਕਰਾਮਾਤ ਵੇਖ ਕੇ ਉਸ ਨੂੰ ਵਲੀ ਮੰਨਣ ਲੱਗ ਪੈਂਦਾ ਹੈ:

ਕਿ ਇਹ ਪੀਰ ਕਿ ਵਲੀ ਸਚਾਵਾ, ਅਜਮਤ ਕੀ ਰੁਸਨਾਈ ।

ਬਿਨ ਬੋਲੇ ! ਬਿਨ ਆਏ ਬਾਝੋਂ, ਜਾਰਿਹਾ ਕਲਾ ਵਿਖਾਈ।

ਚੂਚਕ ਇਕ ਬਚਰੇ ਜਾਗੀਰਦਾਰ ਵਾਂਗ ਆਪਣੀ ਪਦਵੀ ਜ਼ਮੀਨ ਤੇ ਤਾਕਤ ਵਧਾਉਣ ਤੋਂ ਵਾਂਗ ਮੀਸਣਾ, ਚਲਾਕ ਤੇ ਖਦਗਰਜ਼ ਹੈ । ਆਪਣੀ ਧੀ ਦਾ ਡੋਲਾ ਅਕਬਰ ਨੂੰ ਦੇ ਕੇ ਭਲੀ-ਭਾਂਤ ਜਾਣੂ ਹੈ । ਉਹ ਜਾਗੀਰਦਾਰਾਂ ਵਾਂਗ ਮੀਸਣਾ, ਚਲਾਕ ਤੇ ਖਦਗਰਜ਼ ਹੈ ।

ਜਦੋਂ ਰਾਓ ਤੇ ਹੀਰ ਦੀ ਆਧਕੀ ਦਾ ਪਤਾ ਲਗਦਾ ਹੈ ਤਾਂ ਰਾਂਝੇ ਨੂੰ ਕੁਟ ਕੁਟ ਕੱਦ ਦਿੰਦਾ ਹੈ ਪਰ ਜਦੋਂ ਮੱਝਾਂ ਉਸ ਦੇ ਮੋੜਿਆ ਵੀ ਨਹੀਂ ਮੁੜਦੀਆਂ ਤਾਂ ਰਾਝੇ ਦੇ ਪੰਰਾਂ ਤੇ ਪੱਗ ਰਖ ਦਿੰਦਾ ਹੈ ਕਿ ਤੂੰ ਮੇਰਾ ਪੁੱਤਰ ਏ, ਸੋ ਮੰਤਾਂ ਦੁਬਾਰਾ ਸੰਭਾਲ ਲੇ।

ਚਲਿਆ ਚਾਕ ਮੰਝੂ ਵੀ ਨਾਲੇ, ਚਚਕ ਹੋੜਾ ਪਾਏ ।

ਜਿਉਂ ਜਿਉਂ ਮੋੜੇ ਤਿਉਂ ਤਿਉਂ ਵੱਗਣ ਰਹਿਨ ਨਾ ਮੂਲ ਰਹਾਏ ।

ਹੱਟਾ ਖ਼ਾਨ ਮਰ ਦਾ ਮੰਙੂ, ਚਲਨ ਕਦਮਹੁੰ ਕਦਮ ਸਵਾਏ ।

ਆਖ ਦਮੋਦਰ ਜੇ ਪੋ ਹੱਟਾ ਗਲ ਪਗੜੀ ਤੇ ਚਾਕ ਮਨਾਏ । (346)

ਆਪਣੀ ਇੱਜਤ ਨੂੰ ਦਾਗ ਲਗਦਾ ਵੇਖ ਕੇ ਉਹ ਹੀਰ ਨੂੰ ਜਹਿਰ ਖਵਾ ਦਿੰਦਾ ਹੈ ।

ਮੁੱਕਦੀ ਗੱਲ ਉਸ ਦੇ ਕਿਰਦਾਰ ਦੀਆਂ ਸਾਰੀਆਂ ਖਾਸੀਅਤਾਂ ਇਕ ਜਾਗੀਰਦਾਰ ਵਾਲੀਆਂ ਹਨ।

ਉਹ ਰਾਂਝੇ ਨੂੰ ਕਹਿੰਦਾ ਹੈ ਕਿ ਤੂੰ ਮੇਰੇ ਪੁੱਤਰਾਂ ਵਾਂਗ ਪੁੱਤਰ ਹੈ । ਪਰ ਹੀਰ ਦਾ ਸਾਕ ਕਰਨ ਲਈ ਤਿਆਰ ਨਹੀਂ। ਕਿਉਂਕਿ ਉਹ ਜਾਗੀਰਦਾਰ ਹੈ, ਰਾਜਪੂਤ ਹੈ ਅਤੇ ਰਾਂਝਾ ਜੱਟ ਹੈ ਤੇ ਉਸ ਦਾ ਕਾਮਾ ਹੈ।

ਜਾਤ, ਪਦਵੀ ਤੇ ਵਡੱਪਣ ਨੂੰ ਉਹ ਵਿਸ਼ੇਸ਼ ਤੌਰ ਤੇ ਮੁੱਖ ਰਖਦਾ ਹੈ। ਹੀਰ ਦੇ ਵਿਆਹ ਸਮੇਂ ਦਾਜ ਤੇ ਦੇਣ ਲੈਣ ਵੱਲੋਂ ਆਪਣੀ ਜਾਗੀਰਦਾਰੀ ਸ਼ਾਨ ਦਾ ਪੂਰਾ ਵਿਖਾਵਾ ਕਰਦਾ ਹੈ।

ਕੁੰਦੀ ਭਾਵ ਜਾਗੀਰਦਾਰ ਚੂਚਕ ਦੀ ਪਤਨੀ ਹੈ ਪਰ ਉਸ ਵਿਚ ਮਾਵਾਂ ਵਾਲਾ ਮੋਹ, ਪਿਆਰ ਤੇ ਔਲਾਦ ਲਈ ਪੂਰੀ ਪੂਰੀ ਮਮਤਾ ਹੈ ।

77 / 272
Previous
Next