

ਜਦੋਂ ਕੁੰਦੀ ਹੀਰ ਨੂੰ ਸੱਦ ਕੇ ਤਾੜਦੀ ਹੈ ਅਤੇ ਕਹਿੰਦੀ ਹੈ ਕਿ
ਸੁਣ ਨੀ ਹੀਰੋ ਗੁਣੀ ਗਹੀਰੇ, ਤੁਧ ਭੁਲੋਰੀ ਚਾਈ।
ਘਰ ਘਰ ਗੱਲ ਤੁਸਾਡੀ ਹੱਲੀ, ਸੁਣ ਸਨ ਸੱਕੇ ਭਾਈ ।
ਜੋ ਮਰ ਜਾਏ ਚਾਕ ਕਿਵੇਂ ਹੀ, ਅੱਸਾਂ ਉਂਧੀ ਆਈ।
ਆਖੇ ਮਾਉਂ ਸਿਆਣੀ ਧੀਏ, ਰੋਂਦੀ ਬਹਿ ਭਰਜਾਈ। (302)
ਤਾਂ ਅੱਗੋਂ ਹੀਰ ਰਾਂਝੇ ਦਾ ਪੱਖ ਲੈਂਦੀ ਹੈ :
ਸੁਣ ਮੈਂ ਆਖਾਂ ਮੈਂਡੀ ਮਾਏ, ਤੈਨੂੰ ਕੌਣ ਸਮਝਾਏ ।
ਭਰੇ ਵਾਤ ਚਾਉਲਾ ਤੇ ਬੈਠੀ, ਨਾ ਪੁਣ ਪੁੱਤਰ ਪਰਾਏ ।
ਪਰ ਕਦੀ ਹੀਰ ਦੇ ਵਿਰੁੱਧ ਪਿੱਛੋਂ ਮਮਤਾ ਨਹੀਂ ਛਡਦੀ । ਉਹ ਚੂਚਕ ਅਗੇ ਵੀ ਹੀਰ ਬਾਰੇ ਉੱਡੀ ਗੱਲ ਤੇ ਪਰਦਾ ਪਾਉਂਦੀ ਹੈ ।
ਜਦੋਂ ਚੂਚਕ ਦੇ ਕਹਿਣ ਉਪਰੰਤ ਕੰਦ ਫਲ ਨਾਲ ਰਾਝੇ ਤੋਂ ਚੂਰੀ ਲਿਆ ਕੇ ਕਦੀ ਨੂੰ ਦਿੰਦਾ ਹੈ ਤਾਂ ਗੱਲ ਵਲਾਉਣ ਲਈ ਕਹਿੰਦੀ ਹੈ :
ਮੰਨਤ ਕੁੜੀਆਂ ਪਿਦਰ ਦੀ ਆਹੀ, ਪਾ ਪਾ ਘਿਉ ਪਇਓਨੇ ।
ਇਹ ਚੂਰੀ ਮੈਂ ਹੀ ਕੁੱਟ ਦਿੱਤੀ, ਆਦਿਤਵਾਰ ਡਿੱਠਲੇ । (324)
ਕੁੱਦੀ ਆਪਣੀ ਧੀ ਦੇ ਦਰਦ ਨੂੰ ਪੂਰੀ ਤਰ੍ਹਾਂ ਸਮਝਦੀ ਹੈ । ਵਿਆਹ ਸਮੇਂ ਹੀਰ ਦਾ ਹਾਲ ਵੇਖ ਕੇ ਉਹ ਇਹ ਵੀ ਕਹਿੰਦੀ ਹੈ ਕਿ
ਰੋਂਦੇ ਆਤਣ ਤੇ ਰੋਂਦੇ ਵਿਹੜੇ, ਜਿਉਂ ਜਿਉਂ ਵਿਦਾ ਕਰਦੀ।
ਰੋਵਣ ਬਿਰਖ, ਬੰਬੂਲ ਪੰਖੇਰੂ ਸਹੀਆਂ ਵਾ ਦੇਂਦੀ ।
ਰੋਵੇਂ ਮਾਉਂ ਨਾ ਮੂੰਹੀ ਅਲਾਏ, ਫਿਰਦੀ ਪੇਟ ਖੁਉਂਦੀ ।
ਆਖ ਦਮੋਦਰ ਆਖੇ ਮਹਰੀ ਮੈਂ ਰਾਝੇ ਤਾਈਂ ਦੇਂਦੀ ।
ਪਰ ਉਹ ਸਮਾਜਿਕ ਵਡੱਤਣ ਤੇ ਜਾਗੀਰਦਾਰੀ ਪ੍ਰਬੰਧ ਦੀ ਹਉ ਅੱਗੇ ਬੇਬਸ ਹੈ।
ਕੁੰਦੀ ਚੂਚਕ ਨਾਲੋਂ ਵਧੇਰੇ ਨਰਮ ਦਿਲ ਤੇ ਔਲਾਦ ਦੇ ਦਿਲ ਦੀ ਸਮਝਣ ਵਾਲੀ ਇਸਤਰੀ ਹੈ । ਉਹ ਚੂਚਕ ਵਾਂਗ ਖ਼ੁਦਗਰਜ ਤੇ ਕਮੀਨੀ ਵੀ ਨਹੀਂ ।
ਵਾਰਸ ਨੇ ਕੁੱਦੀ ਦਾ ਨਾਂ ਮਲਕੀ ਦਰਸਾਇਆ ਹੈ ।
ਸਹਿਤੀ
ਬਾਕੀ ਕੁਲਾੜੀ ਨੇ ਸਹਿਤੀ ਦਾ ਜ਼ਿਕਰ ਆਪਣੀ ਮਸ਼ਨਵੀ ਵਿਚ ਨਹੀਂ ਕੀਤਾ। ਸਈਦ ਸਈਦੀ ਸਹਿਤੀ ਦੀ ਗੱਲ ਕਰਦਾ ਹੈ। ਪਰ ਉਹ ਸਹਿਤੀ ਨੂੰ ਸਾਫ਼ ਤੌਰ ਤੇ ਹੀਰ ਦੀ ਨਨਾਣ ਨਹੀਂ ਕਹਿੰਦਾ । ਲਾਇਕ ਸਹਿਤੀ ਦਾ ਨਾਂ ਮਸ਼ਰ ਦੀ ਦੱਸਦਾ ਹੈ ।
ਸਹਿਤੀ ਇਕ ਵਿਧਵਾ ਔਰਤ ਹੈ । ਸੰਕੇਤਾਂ ਤੇ ਸੰਬੰਧਨਾਂ ਤੋਂ ਪਤਾ ਲਗਦਾ ਹੈ ਕਿ ਉਹ ਹੀਰ ਦੀ ਨਨਾਣ ਹੈ। ਉਹ ਰੰਗਪੁਰ ਤੋਂ ਤਿੰਨ ਚਾਰ ਮੀਲ ਦੀ ਵਿਥ ਤੇ ਵਿਆਹੀ ਸੀ ਪਰ ਵਿਧਵਾ ਹੋਣ ਪਿੱਛੋਂ' ਇਕੱਲੀ ਰਹਿੰਦੀ ਹੈ । ਜਦੋਂ ਹੀਰ ਨੂੰ ਬਾਹਰ ਇਕੱਲੀ ਛੱਡਣ ਦੀ ਗੱਲ ਉਸ ਦੀ ਸੱਸ ਕਰਦੀ ਹੈ ਤਾਂ ਪ੍ਰਤੀਤ ਹੁੰਦਾ ਹੈ ਕਿ ਸਹਿਤੀ ਸਿਰਫ਼ ਹੀਰ ਦੀ ਗੁਆਦੀ ਹੈ । ਪਰ ਅਗੇ ਚਲ ਕੇ ਪਤਾ ਚਲਦਾ ਹੈ ਕਿ ਸਹਿਤੀ ਅਲੀ ਦੀ ਧੀ ਤੇ ਸਾਹਿਬੇ ਦੀ