

ਭੈਣ ਹੈ।
ਸਹਿਤੀ ਹੋਲੀ ਹੋਲੀ ਹੀਰ ਦੀ ਹਮਰਾਜ਼ ਬਣ ਜਾਂਦੀ ਹੈ ਅਤੇ ਆਪਣੇ ਆਸ਼ਕ ਰਾਮੂ ਬ੍ਰਾਹਮਣ ਨੂੰ ਰਾਂਝੇ ਕੋਲ ਭੇਜ ਦਿੰਦੀ ਹੈ । ਉਹ ਕੁਰਬਾਨੀ ਦੀ ਪੁੰਜ ਹੈ । ਹੀਰ ਨੂੰ ਰਾਝੇ ਨਾਲ ਨਿਕਲਣ ਹੀਰ ਨੂੰ ਸੱਪ ਲੜਾਉਣ ਆਦਿ ਦਾ ਫੇਕ-ਫਰੇਬ ਸਾਰਾ ਸਹਿਤੀ ਹੀ ਬਣਾਉਂਦੀ ਹੈ ।
ਦਮੋਦਰ ਦੀ ਹੀਰ ਵਿਚ ਸਹਿਤੀ ਤੇ ਰਾਂਝੇ ਦੀ ਕੋਈ ਲੜਾਈ ਵੀ ਨਹੀਂ ਵਿਖਾਈ ਗਈ ਜਿਵੇਂ ਵਾਰਸ ਨੇ ਵਿਖਾਈ ਹੈ।
ਸਹਿਤੀ ਕਿਸੇ ਗਰਜ ਕਾਰਣ ਹੀਰ ਤੇ ਰਾਂਝੇ ਦਾ ਮੇਲ ਨਹੀਂ ਕਰਵਾਉ'ਦੀ ਸਗੋਂ ਵਾਰਸ ਦੀ ਦਰਸਾਈ ਘਟਨਾ ਤੋਂ ਉਲਟ ਕੁਰਬਾਨੀ ਕਰਦੀ ਹੈ ।
ਉਹ ਬੇਗਰਜ, ਕੁਰਬਾਨੀ ਦਾ ਮੁਜੱਸਮਾ ਤੇ ਇਸਤਰੀ ਮਨ ਦੀ ਪੀੜ ਨੂੰ ਬੜੀ ਚੰਗੀ ਤਰ੍ਹਾਂ ਸਮਝਦੀ ਹੈ।
ਅਲੀ
ਵਾਰਸ ਨੇ ਅਲੀ ਦਾ ਨਾਂ ਅਜੁ ਲਿਖਿਆ ਹੈ। ਅਲੀ ਸਾਹਿਬ ਦਾ ਪਿਉ ਤੇ ਰੰਗਪੁਰ ਦਾ ਰਈਸ ਸੀ । ਉਸ ਨੂੰ ਜਦਾ ਹੀਰ ਦੇ ਚਾਲਿਆਂ ਦਾ ਪਤਾ ਲਗਦਾ ਹੈ ਤਾਂ ਉਹ ਹੀਰ ਨੂੰ ਮਰਵਾ ਦੇਣਾ ਚਾਹੁੰਦਾ ਹੈ । ਪਰ ਆਪਣੀ ਘਰ ਵਾਲੀ ਦੇ ਕਹਿਣ ਉਪਰੰਤ ਉਹ ਹੀਰ ਦੇ ਮਰਵਾ ਦੇਣ ਦੀ ਗੱਲ ਛੱਡ ਕੇ ਉਸ ਨੂੰ ਪਿੰਡੋਂ ਬਾਹਰ ਇਕ ਦਾਣਿਆ ਵਾਲੇ ਕੰਠੇ ਵਿਚ ਛੱਡ ਆਉਂਦੇ ਹਨ।
ਨਹੀਂ ਮੁਨਾਸਿਬ ਖਾਨਾ ਮਾਰਣ, ਮਹਿਰੀ ਆਖ ਸੁਣਾਇਆ ।
ਧੀ ਚੂਚਕ ਦੀ ਕੀਕਰ ਮਾਰਿਹੰ ਬਹੁਤਾ ਭੁਲ ਅਲਾਇਆ ।
ਲਹਾਂ ਨਾ ਕੀਤੀ ਇਸ ਦੇ ਘਰ ਦੀ, ਖ਼ਾਨਾਂ ਨਹੀਂ ਭੁਲਾਇਆ।
ਆਖ ਦਮੋਦਰ ਸੋਹੇ ਨਾ ਤੈਨੂੰ ਮਾਰਨ ਮਤਾ ਪਕਾਇਆ।
ਜਦੋਂ ਰਾਂਝਾ ਹੀਰ ਨੂੰ ਲੈ ਕੇ ਨਿਕਲ ਜਾਂਦਾ ਹੈ ਤਾਂ ਅਲੀ ਪਿੰਡ ਦੇ ਹੋਰ ਲੋਕਾਂ ਨਾਲ ਉਸ ਦਾ ਪਿੱਛਾ ਕਰਦਾ ਹੈ। ਹੀਰ ਦੇ ਫੜੇ ਜਾਣ ਪਿੱਛੋਂ ਉਹ ਹੀਰ ਨੂੰ ਗਾਲੀ-ਗਲੋਚ ਵੀ ਕਰਦਾ ਹੈ । ਰਾਂਝੇ ਨੂੰ ਵੀ ਚੰਗਾ ਮੰਦਾ ਕਹਿੰਦਾ ਹੈ। ਪਰ ਹੀਰ ਉਸ ਦੀ ਕੋਈ ਪ੍ਰਵਾਹ ਨਹੀਂ ਕਰਦੀ।
ਨਾਲੇ ਨਾਲੇ ਪੈਂਡੇ ਲਗੇ ਵੈਦੇ, ਖੇੜਾ ਵੈਣ ਅਲਾਏ ।
ਮਰੇਂ ਨਾ ਜੀਵੇਂ ਕੁੱਤੀ ਰੰਨੇ । ਹੁਈਏ ਚਾਕੇ ਹਾਏ ।
ਉਹ ਭਾਵੇਂ ਰੰਗਪੁਰ ਦਾ ਸਰਦਾਰ ਹੈ ਪਰ ਆਪਣੀ ਖੱਖਲੀ ਹਾਲਤ ਤੋਂ ਬੇਬਹਿਰਾ ਨਹੀਂ, ਸਗੋਂ ਕੋਟ ਕਬੂਲੇ ਦੇ ਕਾਜ਼ੀ ਨੂੰ ਕਹਿੰਦਾ ਹੈ :
ਸੁਣ ਸਾਹਿਬ ! ਅਲੀ ਕਰ ਗੁੱਸਾ ਪਹਿਲਾਂ ਅਰਜ਼ ਸੁਣਾਈ।
ਸਿਰ ਤੇ ਕਰਜ਼ੇ ਚੜ੍ਹੇ ਬਹੁਤਰ, ਧੀ ਚੂਚਕ ਦੀ ਵਿਆਹੀ ।
ਪਰ ਅਲੀ ਕੋਈ ਦਲੇਰ ਪਾਤਰ ਨਹੀਂ, ਜਦੋਂ ਅੱਗ ਲਗਣ ਪਿਛੋਂ ਰਾਜਾ ਅਦਲੀ