Back ArrowLogo
Info
Profile

10

ਕਿੱਸੇ ਵਿਚ ਆਈਆਂ ਥਾਵਾਂ ਦਾ ਵੇਰਵਾ

ਤਖ਼ਤ ਹਜ਼ਾਰਾ

ਤਖ਼ਤ ਹਜ਼ਾਰਾ ਜਿਲ੍ਹਾ ਸਰਗੋਧਾ ਦੀ ਤਹਿਸੀਲ ਭਲਵਾਲ ਵਿਚ ਭਲਵਾਲ ਤੋਂ ਦੱਖਣ ਵੱਲ 26 ਮੀਲ ਦੇ ਫਾਸਲੇ ਤੇ ਸਥਿਤ ਹੈ । ਇਥੋਂ ਕਿੜਾਣਾ 15 ਮੀਲ ਪੁਰਬ ਵੱਲ ਹੈ। ਪੰਜਾਬੀ ਕਾਵਿ-ਸਾਹਿਤ ਵਿਚ ਜਿੰਨੀ ਤਖ਼ਤ ਹਜ਼ਾਰ ਦੀ ਮਹਾਨਤਾ ਹੈ ਹੋਰ ਕਿਸੇ ਪਿੰਡ ਜਾਂ ਕਸਬੇ ਦੀ ਨਹੀਂ ।

ਕਿਸੇ ਸਮੇਂ ਇਹ ਜਾਂ ਜਿਲ੍ਹਾ ਸ਼ਾਹਪੁਰ ਵਿਚ ਸੀ । Gazetteer of Shabput District ਦੇ ਪੰਨਾ 33 ਉੱਪਰ ਇਸ ਤਰ੍ਹਾਂ ਦਰਜ ਹੈ :

"ਕਿਸੇ ਸਮੇਂ ਇਹ ਬਹੁਤ ਵੱਡਾ ਸ਼ਹਿਰ ਸੀ, ਇਸ ਨੂੰ ਜਹਾਂਗੀਰ ਨਗਰ ਤਖ਼ਤ ਹਜ਼ਾਰਾ ਕਹਿੰਦੇ ਸਨ । ਆਈਨੇ ਅਕਬਰੀ ਵਿਚ ਵੀ ਇਸ ਦਾ ਜ਼ਿਕਰ ਹੈ । ਹਮੀਦ-ਉੱਲਾ ਹਾਸ਼ਮੀ ਅਨੁਸਾਰ, "ਤਖ਼ਤ ਹਜ਼ਾਰਾ ਇਕ ਪੁਰਾਣੀ ਬਸਤੀ ਹੈ । ਜਿਸ ਦੇ ਖੰਡਰਾਂ ਦਾ ਗੈਰ ਨਾਲ ਮੁਤਾਲਿਆ (ਅਧਿਐਨ) ਕਰਨ ਤੋਂ ਪਤਾ ਲਗਦਾ ਹੈ ਕਿ ਪੁਰਾਣੇ ਜ਼ਮਾਨੇ ਦੀ ਤਹਿਜ਼ਮੀਨੀ ਫਰਸ਼ ਤੇ ਟੁੱਟੇ ਵੱਡੇ ਵੱਡੇ ਚਾਰ ਦਰਵਾਜ਼ੇ ਮੌਜੂਦਾ ਆਬਾਦੀ ਤੋਂ ਇਕ ਇਕ ਮੀਲ ਦੂਰ ਬਾਹਰ ਵਾਕਿਆ ਹਨ । ਸ਼ਾਹੀ ਜ਼ਮਾਨੇ ਦੀ ਮਸੀਤ ਅਜੇ ਤਕ ਭੈੜੀ ਹਾਲਤ ਵਿਚ ਮੌਜੂਦ ਹੈ। ਜਿਸ ਦੇ ਹਮਾਮ, ਤਾਲਾਬ ਤੇ ਪਾਣੀ ਦੀ ਸਪਲਾਈ ਦਾ ਸ਼ਾਹਾਨਾ ਇੰਤਜ਼ਾਮ ਇਸ ਦਲੀਲ ਦੀ ਗਵਾਹੀ ਏ ਜੇ ਇਹ ਕਸਬਾ ਬਾਦਸ਼ਾਹੀ ਨਜ਼ਰਾਂ ਤੋਂ ਫੈਜਯਾਬ ਰਿਹਾ ਏ । ਇਸ ਵਿਚ ਪੁਰਾਣੇ ਜਮਾਨੇ ਦੇ ਬਹੁਤ ਸਾਰੇ ਮਕਬਰੇ ਹਨ। ਇਕ ਜੋਗੀਆਂ ਦਾ ਡੇਰਾ ਵੀ ਹੈ। ਕਹਿੰਦੇ ਹਨ ਸ਼ਹਿਨਸ਼ਾਹ ਜਹਾਂਗੀਰ ਨੇ ਆਪਣੀ ਸ਼ਹਿਜ਼ਾਦਗੀ ਦੇ ਦਿਨਾਂ ਵਿਚ ਇਸ ਪਿੰਡ ਨੂੰ ਵਸਾਇਆ ਸੀ ।""

ਮੁਹੰਮਦ ਹਨੀਫ ਮਿਹਰ ਕਾਚੋਲਵੀਂ ਦਾ ਵਿਚਾਰ ਹੈ ਕਿ, "ਰਾਂਝਾ ਜਿੱਥੇ ਪੈਦਾ ਹੋਇਆ ਉਹ ਹੁਣ ਵਾਲੇ ਤਖ਼ਤ ਹਜ਼ਾਰੇ ਦੇ ਕਰੀਬ ਹਜ਼ਾਰਾ ਟਿੱਬਾ ਸੀ । ਜਿਹੜਾ ਹੁਣ ਵਾਲੇ ਤਖ਼ਤ ਹਜ਼ਾਰੇ ਦੇ ਸਾਹਮਣੇ ਬਨਾਂ ਦੇ ਉਸ ਪਾਰ ਇਕ ਨਿੱਕਾ ਜਿਹਾ ਪਿੰਡ ਸੀ। ਇਸ ਤਖ਼ਤ ਹਜ਼ਾਰੇ ਦੀ ਨੀਂਹ ਬਾਬਰ ਬਾਦਸ਼ਾਹ ਨੇ ਭੋਰਾ ਫਤਿਹ ਕਰਨ ਤੋਂ ਬਾਅਦ ਲਾਹੌਰ ਵੱਲ ਜਾਂਦਿਆਂ ਰਖੀ । ਕਹਿੰਦੇ ਹਨ ਇਹ ਨੀਂਹ ਬਾਬਰ ਨੇ 925 ਹਿਜਰੀ (1519 ਈ.) ਵਿਚ ਇਕ ਫਕੀਰ

ਹਮੀਦ-ਉੱਲਾ ਹਾਸ਼ਮੀ, ਸੱਯਦ ਵਾਰਸ ਸ਼ਾਹ, ਪੰਨਾ 175.

82 / 272
Previous
Next