

ਸ਼ਾਹ ਰੱਲਾ ਦੇ ਕਹਿਣੇ ਤੇ ਰਖੀ । ਜਿਸ ਦਾ ਮਜ਼ਾਰ ਹੁਣ ਤਕ ਓਥੇ ਮੌਜੂਦ ਹੈ ।"" ਤਾਰੀਖੇ ਛਰਿਸ਼ਤਾ ਅਨੁਸਾਰ ਬਾਬਰ ਨੇ ਭੋਰਾ 925 ਹਿ. ਵਿਚ ਫਤਿਹ ਕੀਤਾ ਸੀ ਪਰ ਤਖ਼ਤ ਹਜ਼ਾਰਾ ਬਾਰੇ ਅਜਿਹਾ ਕੋਈ ਹਵਾਲਾ ਨਹੀਂ ਮਿਲਦਾ । ਉਂਜ ਵੀ ਜੇ ਤਖ਼ਤ ਹਜ਼ਾਰਾ 1519 ਈ. ਵਿਚ ਵਸਾਇਆ ਗਿਆ ਸੀ ਤਾਂ ਫੇਰ ਤਾਂ ਹੀਰ ਰਾਂਝੇ ਦੀ ਕਹਾਣੀ ਇਸ ਪਿੱਛੋਂ ਵਾਪਰੀ ਪ੍ਰਤੀਤ ਹੋਵੇਗੀ । ਹਾਲਾਂਕਿ ਸ਼ਾਹ ਹੁਸੈਨ (1539-1600 ਈ.) ਨੇ ਸੋਲ੍ਹਵੀਂ ਸਦੀ ਦੇ ਪੰਜਵੇਂ ਛੇਵੇਂ ਦਹਾਕੇ ਵਿਚ ਹੀ ਤਖ਼ਤ ਹਜ਼ਾਰੇ ਦਾ ਜਿਕਰ ਆਪਦੀਆਂ ਕਾਫ਼ੀਆਂ ਵਿਚ ਕੀਤਾ ਹੈ।
ਝੰਗ
ਝੰਗ ਦਾ ਜ਼ਿਕਰ ਪੁਸਤਕ ਵਿਚ ਬਹੁਤ ਹੋ ਚੁੱਕਾ ਹੈ ।
ਕੱਟ ਕਬੂਲਾ
ਕੋਟ ਕਬੂਲਾ ਮਿੰਟਗਮਰੀ ਦੇ ਗਜ਼ਟ ਅਨੁਸਾਰ, "ਕਬੂਲਾ ਪਾਕ-ਪਟਨ ਤਹਿਸੀਲ ਵਿਚ ਸਥਿਤ ਹੈ। ਇਸ ਦੀ ਬੁਨਿਆਦ ਗਿਆਸੁੱਦੀਨ ਤੁਗਲਕ ਵੇਲੇ ਰਖੀ ਗਈ ਸੀ ।"
ਹਮੀਦ-ਉੱਲਾ ਹਾਸ਼ਮੀ ਅਨੁਸਾਰ, "ਸ਼ੇਰ ਸ਼ਾਹ ਸੂਰੀ ਦੇ ਸਮੇਂ ਨੇੜੇ ਪੰਜਾਬ ਵਿਚ ਇਕ ਰਿਆਸਤ ਸੀ ਕੋਟ ਕਬੂਲਾ, ਜੋ ਸਾਹੀਵਾਲ ਦੇ ਕਸਬਾ ਆਰਫਵਾਲਾ ਤੋਂ 9 ਮੀਲ ਪਰੇ ਦੱਖਣ ਵੱਲ ਸੀ ਤੇ ਚੰਗੀ ਬਸਤੀਨੁਮਾ ਰਿਅਸਤ ਸੀ ਜੋ ਨਿਰੀ ਖੇਲਾ ਹੋ ਚੁੱਕੀ ਏ । ਇਸ ਰਿਆਸਤ ਦਾ ਰਾਜਾ ਅਬੁੱਲ ਫਤਿਹ ਆਪਣੀ ਨੇਕੀ ਤੇ ਇਨਸਾਫ ਪਸੰਦੀ ਵਜੋਂ ਰਾਜਾ ਅਦਲੀ ਕਹਿਲਾਉਂਦਾ ਸੀ ।"
ਹਮੀਉੱਲਾ ਹਾਸ਼ਮੀ ਅੱਗ ਦਲ ਕੇ ਫੇਰ ਲਿਖਦੇ ਹਨ । "ਤਾਰੀਖ਼ੀ ਤੌਰ ਤੇ ਸੁਲ-ਤਾਨ ਮਹਿਮੂਦ ਗਜ਼ਨਵੀ ਨੇ ਜਦ ਮੁਲਤਾਨ ਤੇ ਹਮਲਾ ਕਰਕੇ ਉਸ ਨੂੰ ਫਤਿਹ ਕਰ ਲਿਆ ਤਾਂ ਇਹ ਇਲਾਕਾ ਜੰਗਲ ਸੀ। ਉਸ ਨੇ ਇਥੇ ਇਕ ਛੋਟਾ ਜਿਹਾ ਕਿਲ੍ਹਾ ਬਣਵਾ-ਦਿਆ । ਫੇਰ ਗਿਆਸੁਦੀਨ ਤੁਗਲਕ ਨੇ ਆਪਣੇ ਸਮੇਂ ਇਕ ਮੁਅਤਮਿਦ ਕਬੂਲ ਖ਼ਾਨ ਨੂੰ ਇਥੇ ਸ਼ਹਿਰ ਵਸਾਉਣ ਲਈ ਆਖਿਆ। ਉਸ ਨੇ ਆਪਣੇ ਹੱਥ ਨਾਲ ਇਸ ਬਸਤੀ ਦੀ ਨੀਂਹ ਧਰੀ, ਕਿਲ੍ਹਾ ਬਣਵਾਇਆ ਤੇ ਓਸੇ ਨਿਸਬਤ ਨਾਲ ਇਹ ਕੋਟ ਕਬੂਲਾ ਹੋਇਆ ।
ਪਰ ਮਜ਼ਹਰ-ਉੱਲ ਇਸਲਾਮ ਨੇ ਆਪਣੀ ਪੁਸਤਕ 'ਲੋਕ-ਪੰਜਾਬ' ਵਿਚ ਦਿਕ ਹੋਰ ਰਵਾਇਤ ਦਾ ਜ਼ਿਕਰ ਕੀਤਾ ਹੈ । "ਕਬੂਲਾ ਆਰਫ ਵਾਲਾ ਸ ਣੇ ਮੀਲ ਕੇ ਫਾਸਲਾ ਪਰ ਏਕ ਤਾਰੀਖੀ ਔਰ ਕਦੀਮ ਛੋਟਾ ਸਾ ਸ਼ਹਿਰ ਹੈ। ਰਵਾਇਤ ਹੈ ਕਿ ਇਸ ਕਾ ਨਾਮ ਏਕ ਸਖਸ਼ ਮਕਬੂਲ ਕੇ ਨਾਮ ਕਾ ਗਲਤੁਲਆਮ ਹੈ। ਕਿਉਂਕਿ ਯੇਹ ਸ਼ਹਿਰ ਬਾਰ ਬਾਰ ਜ਼ਮੀਨ ਮੇਂ ਧਸ ਜਾਤਾ ਥਾ, ਲਿਹਾਜਾ ਮਕਬੂਲ ਨਾਮੀ ਸ਼ਖ਼ਸ਼ ਕੇ ਇਸਕੀ ਬੁਨਿਆਦ ਮੇਂ ਰੱਖਾ ਗਿਆ ਔਰ ਇਸ ਕੋ ਬਾਅਦ ਯੇਹ ਸ਼ਹਿਰ ਖੜਾ ਹੋ ਗਿਆ । ਜਬ ਬਾਅਦ ਲੋਗੋਂ