Back ArrowLogo
Info
Profile

ਵਿੱਚੋਂ ਦੀ ਪ੍ਰਮਾਤਮਾ ਤੱਕ ਜਾਣ ਦਾ ਰਸਤਾ ਮੈਂ ਚੁਣਿਆ। ਮੈਂ ਉਹ ਕੰਮ ਕੀਤਾ ਜੋ ਮੈਨੂੰ ਨਹੀਂ ਕਰਨਾ ਚਾਹੀਦਾ ਸੀ। ਇਸ ਲਈ ਮੈਂ ਇਹ ਸਵੀਕਾਰ ਕਰਦਾ ਹਾਂ ਕਿ ਮੈਂ ਕੰਜਰ ਹਾਂ, ਨਾਲੇ ਇਹ ਸ਼ਬਦ ਉਸ ਔਰਤ ਨੇ ਮੈਨੂੰ ਦਿੱਤਾ ਹੈ। ਜਿਸਦਾ ਦਰਜਾ ਮਹਿਬੂਬ ਦਾ ਹੈ। ਮੈਂ ਉਸ ਵੱਲੋਂ ਦਿੱਤੀ ਕਿਸੇ ਵੀ ਸ਼ੈਅ ਨੂੰ ਸਿਰ ਝੁਕਾਅ ਕੇ ਕਬੂਲ ਕਰ ਸਕਦਾਂ। ਮੈਨੂੰ ਬਿਲਕੁਲ ਵੀ ਇਸ ਤੇ ਇਤਰਾਜ਼ ਨਹੀਂ।

ਉਸ ਦਿਨ ਮੈਂ ਜਦੋਂ ਘਰ ਆਇਆ ਤੇ ਸ਼ੀਸ਼ਾ ਵੇਖਿਆ ਕਿ ਮੈਂ ਚਿਹਰੇ ਤੋਂ ਕਿਸ ਤਰ੍ਹਾਂ ਦਿਸਦਾ ਹਾਂ। ਬੁਰਾ ਜਾਂ ਚੰਗਾ। ਮੈਂ ਮਹਿਸੂਸ ਕੀਤਾ ਕਿ ਮੈਂ ਬਹੁਤ ਦੇਰ ਬਾਅਦ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖਿਆ ਸੀ। ਪਹਿਲਾਂ ਤਾਂ ਜਦੋਂ ਮੈਂ ਸ਼ੀਸ਼ਾ ਵੇਖਦਾ ਸੀ ਉਦੋਂ ਵੀ ਮੇਰੀ ਸੁਰਤ ਵਿੱਚ ਸਿਫਤੀ ਦਾ ਚਿਹਰਾ ਹੀ ਚੱਲ ਰਿਹਾ ਹੁੰਦਾ ਸੀ। ਸ਼ੀਸ਼ੇ ਦੇ ਕੋਲ ਹੀ ਮੇਰੀ ਵਾਈਫ਼ ਦੀ ਲਿਪਸਟਿਕ ਪਈ ਸੀ। ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਦੋਂ ਲਿਪਸਟਿਕ ਨਾਲ ਸ਼ੀਸ਼ੇ ਲਿਖ ਦਿੱਤਾ : ਕੰਜਰ।

ਪਿਆਰ ਕਿਸ ਤਰ੍ਹਾਂ ਦੀ ਅਜੀਬ ਚੀਜ਼ ਹੈ। ਮੈਂ ਸਵੀਕਾਰ ਕਰ ਲਿਆ ਸੀ। ਮੇਰੇ ਲਈ ਇਹ ਸਹੀ ਸ਼ਬਦ ਹੈ। ਭਾਵੇਂ ਮੈਂ ਕੁਝ ਗਲਤ ਨਹੀਂ ਕੀਤਾ ਪਰ ਇਹ ਉਸ ਨੇ ਕਿਹਾ ਸੀ। ਮੈਨੂੰ ਚੰਗਾ ਲੱਗਿਆ।

ਮੇਰੀ ਵਾਈਫ ਨੇ ਮੈਨੂੰ ਉਸ ਸ਼ਾਮ ਪੁੱਛਿਆ ਕਿ ਸ਼ੀਸ਼ੇ ਤੇ ਇਹ ਕਿਉਂ ਲਿਖਿਆ। ਮੇਰੇ ਕੋਲ ਕੋਈ ਜਵਾਬ ਨਹੀਂ ਸੀ।

ਵਿਮਲ ਕੀਰਤੀ ਚੁੱਪ ਕਰ ਗਿਆ ਤੇ ਅੱਖਾਂ ਬੰਦ ਕਰਕੇ ਕੁਰਸੀ ਦੀ ਢੋਅ ਨਾਲ ਸਿਰ ਲਗਾ ਕੇ ਬੈਠ ਗਿਆ।

ਮੈਂ ਫਿਰ ਵਿਮਲ ਨੂੰ ਪੁੱਛਿਆ ਕੀ ਹੁਣ ਤੁਹਾਡੀ ਜ਼ਿੰਦਗੀ 'ਚ ਕੋਈ ਔਰਤ ਹੈ। ਤਾਂ ਉਸ ਨੇ ਕਿਹਾ : ਹਾਂ ਬਹੁਤ ਨੇ ਪਰ ਜ਼ਿਆਦਾ ਨਜ਼ਦੀਕ ਦੋ ਨੇ .... ਕੀਰਾ ਅਤੇ ਸਾਫ਼ੀਆ ਬੇਗ ਪਰ ਇਨ੍ਹਾਂ ਨੂੰ ਮੈਂ ਪਿਆਰ ਨਹੀਂ ਕਰਦਾ। ਇਹ ਜੋ ਵੀ ਕਹਿੰਦੀਆਂ ਨੇ ਮੈਂ ਪੱਥਰ ਬਣ ਕੇ ਸੁਣਦਾ ਰਹਿੰਦਾ ਹਾਂ। ਇਨ੍ਹਾਂ ਨਾਲ ਗੱਲ ਕਰਦੇ ਮੇਰਾ ਦਿਲ ਤੇਜੀ ਨਾਲ ਨਹੀਂ ਧੜਕਦਾ। ਇਨ੍ਹਾਂ ਸਬੰਧਾਂ ਵਿੱਚ ਲੱਗਦਾ ਕਿ ਜਿਵੇਂ ਜਾਨ ਨਹੀਂ ਹੈ।

ਇਨਾਂ ਬਾਰੇ ਫੇਰ ਕਿਸੇ ਦਿਨ ਗੱਲ ਕਰਾਂਗੇ। ਇਹ ਕਹਿ ਕੇ ਵਿਮਲ ਕੀਰਤੀ ਉੱਠ ਕੇ ਚਲਾ ਗਿਆ।

**

 

108 / 113
Previous
Next