ਪੀੜ ਮਹਿਸੂਸ ਕਰਦਾ ਸੀ। ਮੈਂ ਅਕਸਰ ਆਪਣੇ ਆਪ ਨੂੰ ਕਿਤੇ ਫਸਿਆ ਹੋਇਆ ਮਹਿਸੂਸ ਕਰਦਾ। ਮੈਨੂੰ ਪਤਾ ਨਹੀਂ ਸੀ ਲਗਦਾ ਕਿ ਉਸ ਨੂੰ ਇਸ ਤਕਲੀਫ ਤੋਂ ਕਿਵੇਂ ਬਚਾਵਾਂ ਅਤੇ ਆਪਣੇ ਆਪ ਨੂੰ ਇਸ ਤਕਲੀਫ ਚੋਂ ਕਿਵੇਂ ਬਾਹਰ ਕੱਢਾਂ। ਮੇਰੀ ਵੀ ਰਾਤ ਦੀ ਨੀਂਦ ਘਟ ਰਹੀ ਸੀ। ਮੈਂ ਕਿਸੇ ਨਸ਼ੇ ਦੀ ਲੋੜ ਮਹਿਸੂਸ ਕਰਨ ਲੱਗਿਆ ਸੀ। ਫਿਰ ਮੈਂ ਸ਼ਰਾਬ ਪੀਣੀ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਜ਼ਿੰਦਗੀ ਵਿੱਚ ਮੈਂ ਲਗਾਤਾਰ ਕਦੇ ਸ਼ਰਾਬ ਨਹੀਂ ਸੀ ਪੀਤੀ।
ਬਸ ਇਸ ਤਰ੍ਹਾਂ ਦੀ ਸੀ ਦੂਸਰੀ ਮੁਲਾਕਾਤ।
ਤੇ ਇਸ ਮੁਲਾਕਾਤ ਦੇ ਬਾਅਦ ਹੀ ਸਭ ਕੁਝ ਹੌਲੀ ਹੌਲੀ ਬਦਲਣ ਲੱਗਿਆ ਸੀ। ਮੈਨੂੰ ਸਿਫ਼ਤੀ ਵੱਲੋਂ ਮੈਸੇਜ ਆ ਰਹੇ ਸਨ ਜੋ ਬੜੇ ਭੇਦ ਭਰੇ ਅਤੇ ਯਕੀਨ ਨਾ ਆਉਣ ਵਾਲੇ ਸਨ।
ਉਹ ਲਿਖਦੀ ਸੀ:
ਵਿਮਲ ਤੈਨੂੰ ਮੇਰੇ ਤੋਂ ਕੀ ਚਾਹੀਦਾ ? ਮੈਂ ਕਿਹਾ ਮੈਨੂੰ ਕੁਝ ਨਹੀਂ ਚਾਹੀਦਾ। ਮੈਂ ਤੈਨੂੰ ਪਿਆਰ ਕਰਦਾ ਹਾਂ। ਬਸ ਤੇਰੇ ਸੰਪਰਕ ਵਿੱਚ ਰਹਿਣਾ ਹੀ ਮੇਰੇ ਲਈ ਸਭ ਤੋਂ ਵੱਡਾ ਸੁਖ ਹੈ। ਮੈਂ ਸਾਲ ਵਿੱਚ ਇੱਕ ਦੋ ਵਾਰ ਤੇਰੇ ਕੋਲ ਆਇਆ ਕਰਾਂਗਾ। ਇੱਕ ਘੰਟਾ, ਅੱਧਾ ਘੰਟਾ ਜਿੰਨਾ ਕੁ ਤੂੰ ਟਾਈਮ ਦੇ ਸਕੇਂ। ਮੈਂ ਤੈਨੂੰ ਦੇਖ ਜਾਇਆ ਕਰਾਂਗਾ। ਮੈਨੂੰ ਤੇਰੇ ਹੋਣ ਨਾਲ ਹੀ ਸਭ ਮਿਲ ਗਿਆ ਹੈ। ਇਸ ਤੋਂ ਜਿਆਦਾ ਕੁਝ ਨਹੀਂ ਚਾਹੀਦਾ, ਹਾਂ ਜੇਕਰ ਤੈਨੂੰ ਕਦੀ ਵੀ ਕਿਸੇ ਵੀ ਚੀਜ਼ ਜਾਂ ਹੈਲਪ ਦੀ ਲੋੜ ਹੋਵੇ ਮੈਨੂੰ ਸਭ ਤੋਂ ਪਹਿਲਾਂ ਦੱਸਣਾ। ਇਹ ਬਹੁਤ ਚੰਗਾ ਹੋਵੇਗਾ ਕਿ ਜੇ ਮੈਂ ਕਿਸੇ ਕੰਮ ਆ ਸਕਾਂ।
ਫਿਰ ਉਸ ਨੇ ਇੱਕ ਦਿਨ ਮੈਸੇਜ ਕੀਤਾ ਕਿ :
"ਵਿਮਲ ਟਾਈਮ ਨਿਕਲ ਰਿਹਾ।"
ਮੈਂ ਸੋਚ ਰਿਹਾ ਸੀ। ਇਹ ਇਸ ਤਰ੍ਹਾਂ ਦੇ ਮੈਸੇਜ ਕਿਉਂ' ਲਿਖ ਰਹੀ ਹੈ। ਮੈਂ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਮਹਿਸੂਸ ਕਰ ਰਿਹਾ ਸੀ ਕਿ ਸ਼ਾਇਦ ਉਸ ਨੂੰ ਦੇਹ ਦੀ ਭੁੱਖ ਤੰਗ ਕਰ ਰਹੀ ਹੈ। ਮੈਨੂੰ ਇਹ ਬੁਰਾ ਨਹੀਂ ਲੱਗਿਆ। ਇਹ ਕੁਦਰਤੀ ਹੈ। ਕਈ ਵਾਰ ਮਨ ਇਸ ਤਰਾਂ ਹੋ ਜਾਂਦਾ। ਮੈਂ ਇਸ ਬਾਰੇ ਕਾਫ਼ੀ ਸੋਚਦਾ ਰਿਹਾ। ਇੱਕ ਦਿਨ ਮੈਂ ਉਸਨੂੰ ਫੋਨ ਕੀਤਾ ਅਤੇ ਕਿਹਾ ਕਿ ਮੈਂ ਮਿਲਣਾ ਹੈ ਤਾਂ ਉਸ ਨੇ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਉਸ ਨੂੰ ਮਿਲਣ ਦੀ ਕੋਈ ਲੋੜ ਨਹੀਂ ਹੈ। ਇਹ ਸਿਰਫ ਮੇਰੀ ਲੋੜ