Back ArrowLogo
Info
Profile

ਵਾਲਾ ਯੱਗ ਨਾ ਕਰੇ ।”                                                       (ਮਨੂ ਅ: ੧੧ ਸ਼: ੪0)

ਹੁਣ ਹੋਮ ਦੀ ਮਹਿਮਾ ਸੁਣੋ :

“ਅੱਗ ਵਿਚ ਜੋ ਆਹੂਤੀ ਪਾਈ ਜਾਂਦੀ ਹੈ ਉਹ ਸੂਰਜ ਨੂੰ ਪਹੁੰਚਦੀ ਹੈ, ਔਰ ਉਸ ਆਹੂਤੀ ਦਾ ਰਸ ਸੂਰਜ ਵਿਚੋਂ ਬਰਖਾ ਹੋ ਕੇ ਟਪਕਦਾ ਹੈ, ਜਿਸ ਤੋਂ ਅੰਨ ਪੈਦਾ ਹੁੰਦੇ ਹਨ ਔਰ ਪ੍ਰਜਾ ਵਧਦੀ ਹੈ।”                      (ਮਨੂ ਅ: રૂ ਸ਼: ੭੬)

ਯੱਗ ਔਰ ਹੋਮ ਬਾਬਤ ਸਿੱਖ ਧਰਮ ਵਿਚ ਸਤਿਗੁਰਾਂ ਦੀ ਇਹ ਆਗਿਆ ਹੈ :

ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ ॥

ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ ॥...

ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ ॥

ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥                                  (ਗਉੜੀ ਮ: ੫, ਪੰਨਾ ੨੧੪)

____________

੧. ਹੇ ਕ੍ਰਿਪਾ ਦੇ ਸਮੁੰਦਰ ਮੰਨੂੰ ਜੀ ! ਬਹੁਤੀ ਦੱਖਣਾ ਵਾਲੇ ਯੱਗ ਕਰਦੇ ਹੋਏ ਹਿੰਦੁਸਤਾਨੀ ਸਭ ਕੁਛ ਖੋ ਕੇ ਦਰਿਦ੍ਰੀ ਔਰ ਨਿਰਧਨ ਹੋ ਗਏ ਹਨ, ਸਾਨੂੰ ਆਪ ਦੇ ਅਦਭੁਤ ਉਪਦੇਸ਼ ਦਾ ਕੁਛ ਪਤਾ ਨਹੀਂ ਲਗਦਾ।

੨. ਵੇਦਾਂ ਦੀ ਵੱਡੀ ਤਾਲੀਮ ਹੋਮ ਹੈ। ਜ਼ਮਾਨੇ ਦੀ ਚਾਲ ਨੂੰ ਵੇਖ ਕੇ ਅਰਥਾਂ ਨੂੰ ਉਲਟਾਉਣ ਵਾਲੇ ਸਾਧੂ ਦਯਾ ਨੰਦ ਜੀ ਭੀ ਆਪਣੀ ਬੁੱਧੀ ਦੇ ਬਲ ਨਾਲ ਵੇਦਾਂ ਵਿਚੋਂ ਹੋਮ ਨੂੰ ਨਹੀਂ ਕੱਢ ਸਕੇ, ਔਰ ਮਸਲਾ ਇਹ ਘੜਿਆ ਕਿ ਹੋਮ ਨਾਲ ਹਵਾ ਸਾਫ਼ ਹੁੰਦੀ ਹੈ। ਇਸ ਵਿਚ ਸੰਸਾ ਨਹੀਂ ਕਿ ਜੇ ਗੁੱਗਲ, ਮੁਸ਼ਕ ਕਾਫੂਰ ਔਰ ਚੰਦਨ ਜੇਹੇ ਪਦਾਰਥ ਜਲਾਏ ਜਾਣ ਤਾਂ ਜ਼ਰੂਰ ਹਵਾ ਸਾਫ਼ ਹੁੰਦੀ ਹੈ, ਪਰ ਹਿੰਦੂ ਮਤ ਵਿਚ ਜੋ ਹਵਨ ਦੀ ਸਾਮੱਗਰੀ ਦੱਸੀ ਹੈ, ਉਸ ਨਾਲ ਨਹੀਂ। ਗੁੱਗਲ ਆਦਿਕ ਦਾ ਜਲਾਉਣਾ ਤਦ ਠੀਕ ਹੈ, ਜੇ ਘਰ ਦੇ ਸਾਰੇ ਕਮਰਿਆਂ ਵਿਚ ਧੂਪ ਦਿਤੀ ਜਾਵੇ, ਨਾ ਕਿ ਨਦੀ ਦੇ ਕਿਨਾਰੇ ਲੱਕੜਾਂ ਫੂਕ ਕੇ ਔਰ ਧੂੰਏਂ ਨਾਲ ਅੱਖਾਂ ਦਾ ਸਤਿਆਨਾਸ ਕਰ ਕੇ।

ਸਾਧੂ ਦਯਾ ਨੰਦ ਜੀ ਦੇ ਹੋਮ ਵਿਸ਼ੈ ਬਾਬਤ ਮਨੋਹਰ ਬਚਨ ਸੁਣੋ:

"ਜੰਗਲ ਵਿਚ ਨਦੀ ਦੇ ਕਿਨਾਰੇ ਸਵੇਰੇ ਔਰ ਆਪਣੇ ਇਕ ਬਰਤਨ ਵਿਚ ਜੋ ਸੋਲਾਂ ਉਂਗਲ ਚੌੜਾ ਔਰ ਇਤਨਾ ਹੀ ਡੂੰਘਾ ਹੋਵੇ, ਲੱਕੜਾਂ ਬਾਲ ਕੇ ਹਵਨ ਕਰੇ। ਮੰਤਰ ਪੜ੍ਹ ਕੇ ਆਹੂਤੀਆਂ ਦੇਵੇ। ਹਵਨ ਕਰ ਕੇ ਪਵਨ ਸ਼ੁੱਧ ਹੁੰਦੀ ਹੈ, ਹੋਮ ਨਾ ਕਰਨ ਕਰਕੇ ਇਸ ਲਈ ਪਾਪ ਹੁੰਦਾ ਹੈ ਕਿ ਪੁਰਸ਼ ਤੋਂ ਦੁਰਗੰਧ ਪੈਦਾ ਹੋ ਕੇ ਹਵਾ ਅਸ਼ੁੱਧ ਹੁੰਦੀ ਹੈ, ਜਿਸ ਤੋਂ ਬੀਮਾਰੀਆਂ ਫੈਲਦੀਆਂ ਹਨ। ਜੇ ਪੁਰਾਣੇ ਸਮੇਂ ਦੀ ਤਰ੍ਹਾਂ ਹੁਣ ਹੋਮ ਹੋਵੇ ਤਾਂ ਹਿੰਦੁਸਤਾਨ ਦੇ ਸਾਰੇ ਰੋਗ ਚਲੇ ਜਾਣ। ਖਾਣ ਨਾਲੋਂ ਹੋਮ ਵਿਚ ਘੀ ਜ਼ਿਆਦਾ ਵਰਤਣਾ ਚਾਹੀਏ। ਹਰੇਕ ਆਦਮੀ ਘਟ ਤੋਂ ਘਟ ਛੀ ਛੀ ਮਾਸੇ ਘੀ ਦੀਆਂ ਸੋਲਾਂ ਆਹੂਤੀਆਂ ਨਿੱਤ ਦੇਵੇ।"                  (ਸਤਯਾਰਥ ਪ੍ਰਕਾਸ਼ ਅ: ੩)

ਹੁਣ ਆਪ ਇਸ ਪਰ ਵਿਚਾਰ ਕਰੋ ਕਿ ਜੇ ਹਵਾ ਸ਼ੁੱਧ ਕਰਨੀ ਹੈ ਤਾਂ ਹਵਨ ਘਰ ਵਿਚ ਕਿਉਂ ਨਹੀਂ ਕੀਤਾ ਜਾਂਦਾ, ਜੰਗਲ ਦੀ ਹਵਾ ਤਾਂ ਪਹਿਲਾਂ ਹੀ ਸਾਫ਼ ਹੈ, ਔਰ ਹਵਨ ਪਾਤ੍ਰ ਦੇ ਖ਼ਾਸ ਮਾਪ ਦੀ ਕੀ ਲੋੜ ਹੈ ? ਔਰ ਕਿਆ ਮੰਤ੍ਰਾਂ ਨਾਲ ਹਵਾ ਪਰ ਜ਼ਿਆਦਾ ਅਸਰ ਹੁੰਦਾ ਹੈ, ਔਰ ਬਿਨਾਂ ਮੰਤਰਾਂ ਹਵਾ ਘਟ ਸਾਫ਼ ਹੁੰਦੀ ਹੈ ? ਜਿਨ੍ਹਾਂ ਦੇਸ਼ਾਂ ਵਿਚ ਹੋਮ ਨਹੀਂ ਹੁੰਦਾ, ਉਨ੍ਹਾਂ ਨਾਲ ਹੋਮੀਆਂ ਦੀ ਸਿਹਤ ਦਾ ਮੁਕਾਬਲਾ ਕਰ ਕੇ ਦੇਖੋ, ਜਿਸ ਤੋਂ ਇਸ ਅਨੋਖੇ ਮੰਤਕ ਦੀ ਆਪ ਨੂੰ ਕਦਰ ਮਲੂਮ ਹੋਵੇ, ਜੇ ਘਰ ਦਾ ਇਕ ਆਦਮੀ ਉੱਗਣ ਔਰ ਆਥਣ ਅੱਠ ਅੱਠ ਪੈਸਾ ਭਰ ਘੀ ਫੂਕੇ ਤਾਂ ਟੱਬਰ ਦੇ ਦਸ ਆਦਮੀਆਂ ਨੂੰ ੧੬੦ ਤੋਲੇ ਘੀ ਨਿੱਤ ਹਵਨ ਵਾਸਤੇ ਲੋੜੀਏ ਔਰ ਖਾਣ ਲਈ ਇਸ ਤੋਂ ਵੱਖਰਾ ਰਹਿਆ। ਪੰਡਿਤ ਦਯਾ ਨੰਦ ਜੀ ਨੇ ਹੋਮ ਵਿਧੀ ਨਾਲ ਜੋ ਹਿੰਦੁਸਤਾਨ ਦਾ ਭਲਾ ਸੋਚਿਆ ਹੈ, ਸਾਥੋਂ ਇਸ ਦੀ ਹਜ਼ਾਰ ਰਸਨਾ ਕਰਕੇ ਭੀ ਵਡਿਆਈ ਨਹੀਂ ਕੀਤੀ ਜਾਂਦੀ, ਖ਼ਾਸ ਕਰ ਕੇ ਵਰਤਮਾਨ ਕਾਲ ਵਿਖੇ ਜਦ ਕਿ ਘੀ ਅੱਠ ਛਟਾਂਕ ਵੀ ਨਹੀਂ ਮਿਲਦਾ।

106 / 121
Previous
Next