Back ArrowLogo
Info
Profile

ਸੰਗਤ ਭੱਦਨ ਮਤ ਕਰੋ, ਛੁਰਾ ਨ ਲਗਾਓ ਸੀਸ।

ਮਾਤ ਪਿਤਾ ਕੋਊ ਮਰੇ ਸਤਗੁਰ ਕਰੀ ਹਦੀਸ ॥੨੪॥੧੪੦॥

ਇਨ੍ਹਾਂ ਪ੍ਰਮਾਣਾਂ ਤੋਂ ਆਪ ਦੇਖ ਸਕਦੇ ਹੋ ਕਿ ਸਿਖ ਮਤ ਦੇ ਸੰਸਕਾਰ ਅੱਜ ਕੱਲ੍ਹ ਦੇ ਸਿਖਾਂ ਦੇ ਮਨਕਲਪਤ ਨਹੀਂ, ਬਲਕਿ ਸਤਿਗੁਰਾਂ ਦੇ ਹੁਕਮ ਅਨੁਸਾਰ ਆਦਿ ਕਾਲ ਤੋਂ ਹੁੰਦੇ ਆਏ ਹਨ।

ਹਿੰਦੂ : ਮੰਨਿਆ ਕਿ ਆਪ ਦੇ ਸੰਸਕਾਰ ਸਤਿਗੁਰਾਂ ਦੇ ਹੁਕਮ ਅਨੁਸਾਰ ਹਿੰਦੂ ਮਤ ਤੋਂ ਭਿੰਨ ਹਨ ਪਰ ਕੇਸ, ਕੱਛ ਆਦਿਕ ਜੋ ਆਪ ਦੇ ਚਿੰਨ੍ਹ ਹਨ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖ਼ਾਸ ਜੰਗ ਦੇ ਮੌਕੇ ਵਾਸਤੇ ਤਜਵੀਜ਼ ਕੀਤੇ ਸੇ, ਉਹਨਾਂ ਦੀ ਇਹ ਮਨਸ਼ਾ ਨਹੀਂ ਸੀ ਕਿ ਸਿਖ ਇਹਨਾਂ ਨੂੰ ਸਦੈਵ ਧਾਰਣ ਕਰਨ ਔਰ ਨਾ ਪਹਿਲੇ ਨੌਂ ਸਤਿਗੁਰਾਂ ਨੇ ਕੇਸ ਰਖੇ ਹਨ।

ਸਿੱਖ : ਆਪ ਨੂੰ ਗੁਰੂ ਸਾਹਿਬ ਦੀ ਮਨਸ਼ਾ ਕਿਸ ਤਰ੍ਹਾਂ ਮਾਲੂਮ ਹੋਈ ਕਿ ਉਹ ਅਮਨ ਦੇ ਵੇਲੇ ਕੇਸ, ਕ੍ਰਿਪਾਨ, ਕੱਛ ਆਦਿਕ ਰਖਾਉਣੇ ਨਹੀਂ ਚਾਹੁੰਦੇ ਸਨ? ਇਸ ਵਿਸ਼ੇ ਉਤੇ ਆਪ ਪਾਸ ਕੀ ਪ੍ਰਮਾਣ ਹੈ ? ਜੇ ਆਪ ਦੇ ਕਹਿਣੇ ਅਨੁਸਾਰ ਇਹ ਗੱਲ ਮੰਨ ਲਈਏ ਕਿ ਗੁਰੂ ਸਾਹਿਬ ਨੇ ਇਹ ਚਿੰਨ੍ਹ ਕੇਵਲ ਜੰਗ ਦੇ ਮੌਕੇ ਵਾਸਤੇ ਤਜਵੀਜ਼ ਕੀਤੇ ਸਨ ਤਦ ਇਹ ਕਿਸ ਤਰ੍ਹਾਂ ਨਿਸਚਾ ਕੀਤਾ ਜਾਵੇ ਕਿ ਹੁਣ ਜੰਗ ਦਾ ਕੋਈ ਮੌਕਾ ਹੀ ਨਹੀਂ ਹੈ ? ਵੇਖੋ ! ਯੂਰਪ ਦੇ ਮਹਾਨ ਜੰਗ ਦਾ ਕਿਸੇ ਨੂੰ ਸ੍ਵਪਨ ਭੀ ਨਹੀਂ ਸੀ ਜੋ ਅਚਾਨਕ ਹੋ ਗਿਆ । ਪਿਆਰੇ ਹਿੰਦੂ ਭਾਈ ! ਹੁਣ ਭੀ ਲੱਖ ਤੋਂ ਵਧੀਕ ਖਾਲਸਾ ਦੇਸ਼ ਅਤੇ ਰਾਜ ਦੀ ਰਖਸ਼ਾ ਵਾਸਤੇ ਫ਼ੌਜੀ ਸੇਵਾ ਕਰ ਰਹਿਆ ਹੈ, ਅਰ ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਸਾਰੇ ਅੰਮ੍ਰਿਤਧਾਰੀ ਯੁਧਵਿਦਿਆ ਦੇ ਗਿਆਤਾ ਕ੍ਰਿਪਾਨਧਾਰੀ ਮਹਾਨ ਯੋਧਾ ਸਿਪਾਹੀ ਹੈਨ ਔਰ ਆਪ ਦਾ ਇਹ ਆਖਣਾ ਅਸਤ੍ਯ ਹੈ ਕਿ ਨੌਂ ਗੁਰੂ ਕੇਸਾਧਾਰੀ ਨਹੀਂ ਹੋਏ, ਸਾਡੇ ਦਸ ਗੁਰੂ ਹੀ ਕੇਸ ਰਖਦੇ ਰਹੇ ਹਨ, ਕਿਸੇ ਨੇ ਭੀ ਮੁੰਡਨ ਨਹੀਂ ਕਰਵਾਇਆ । ਦੇਖੋ! ਗੁਰਬਾਣੀ ਤੋਂ ਕੇਸ ਸਿੱਧ ਹੁੰਦੇ ਹਨ :

ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ ॥                                      (ਸੂਹੀ ਮ: ੫, ਪੰਨਾ ੭੪੫)

ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ॥                          (ਸੂਹੀ ਮ: ੫, ਪੰਨਾ ੭੪੯)

ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ ॥                                    (ਬਿਲਾਵਲੁ ਮ: ੫, ਪੰਨਾ ੮੧੦)

ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ॥                                    (ਗੂਜਰੀ ਮ: ੫, ਪੰਨਾ ੫੦੦)

ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ ਗੁਰ ਪਗ ਝਾਰਹ ਹਮ ਬਾਲ॥         (ਪ੍ਰਭਾਤੀ ਮ: ੪, ਪੰਨਾ ੧੩੩੫)

_____________

੧. ਚਾਹੇ ਰਾਮ ਚੰਦ੍ਰ, ਕ੍ਰਿਸ਼ਨ ਜੀ ਆਦਿਕ ਅਵਤਾਰਾਂ, ਰਿਖੀ, ਮੁਨੀਆਂ ਔਰ ਪੈਗ਼ੰਬਰਾਂ ਨੇ ਕੇਸ ਰਖੇ ਹਨ, ਔਰ ਪੁਰਾਣੇ ਜ਼ਮਾਨੇ ਵਿਚ ਮੁੰਡਨ ਦੀ ਰੀਤੀ ਨਹੀਂ ਸੀ, ਪਰ ਅਸੀਂ ਵੇਦ ਸ਼ਾਸਤਰਾਂ ਦੇ ਹਵਾਲੇ ਦੇ ਕੇ ਕੇਸਾਂ ਦਾ ਸਿੱਧ ਕਰਨਾ ਕੋਈ ਫਖ਼ਰ ਨਹੀਂ ਸਮਝਦੇ। ਗੁਰਮਤਿ ਦੇ ਪ੍ਰੇਮੀ ਸਭ ਜਾਣਦੇ ਹਨ ਕਿ ਕੇਸ, ਕ੍ਰਿਪਾਨ ਆਦਿਕ ਚਿੰਨ੍ਹਾਂ ਦਾ ਰੱਖਣਾ ਸਤਿਗੁਰਾਂ ਨੇ ਕਿਸ ਲਾਭ ਨੂੰ ਵਿਚਾਰ ਕੇ ਵਿਧਾਨ ਕੀਤਾ ਹੈ।

112 / 121
Previous
Next