ਵੇਦ ਕਤੇਬ ਵਖਾਣਦੇ ਸੂਫ਼ੀ ਹਿੰਦੂ ਮੁਸਲਮਾਣਾ ॥
ਕਲਮਾਂ ਸੁੰਨਤ ਸਿਦਕ ਧਰਿ, ਪਾਇ ਜਨੇਊ ਤਿਲਕੁ ਸੁਖਾਣਾ।
ਮਕਾ ਮੁਸਲਮਾਨ ਦਾ, ਗੰਗ ਬਨਾਰਸ ਦਾ ਹਿੰਦੁਵਾਣਾ।
ਰੋਜ਼ੇ ਰਖਿ ਨਿਮਾਜ਼ ਕਰਿ, ਪੂਜਾ ਵਰਤ ਅੰਦਰਿ ਹੈਰਾਣਾ।
ਚਾਰਿ ਚਾਰਿ ਮਜਹਬ ਵਰਨ ਛਿਆ ਘਰਿ ਗੁਰੁ ਉਪਦੇਸੁ ਵਖਾਣਾ ।.....
ਖਿੰਜੋਤਾਣ ਕਰੇਨਿ ਧਿਙਾਣਾ ॥੧੦॥
ਅਮਲੀ' ਖਾਸੇ ਮਜਲਸੀ ਪਿਰਮੁ ਪਿਆਲਾ ਅਲਖੁ ਲਖਾਇਆ।
ਮਾਲਾ ਤਸਬੀ ਤੋੜਿਕੈ ਜਿਉਂ ਸਉ ਤਿਵੈ ਅਠੋਤਰੁ ਲਾਇਆ।
ਮੇਰੁ ਇਮਾਮ ਰਲਾਇਕੈ ਰਾਮੁ ਰਹੀਮੁ ਨ ਨਾਉ ਗਣਾਇਆ।
ਦੁਇ ਮਿਲਿ ਇਕੁ ਵਜੂਦੁ ਹੁਇ ਚਉਪੜ ਸਾਰੀ ਜੋੜਿ ਜੁੜਾਇਆ।
ਗੁਰੂ ਗੋਵਿੰਦ ਖੁਦਾਇ ਪੀਰ, ਗੁਰਸਿਖ ਪੀਰੁ ਮੁਰੀਦੁ ਲਖਾਇਆ।
ਸਚੁ ਸਬਦ ਪਰਗਾਸ ਕਰਿ ਸਬਦ ਸੁਰਤਿ ਸਚੁ ਸਚੁ ਮਿਲਾਇਆ ।
ਸਚਾ ਪਾਤਿਸਾਹੁ ਸਚੁ ਭਾਇਆ ॥੧੧॥ (ਭਾਈ ਗੁਰਦਾਸ, ਵਾਰ ੩੯)
ਭਾਈ ਮਨੀ ਸਿੰਘ ਗ੍ਯਾਨ ਰਤਨਾਵਲੀ ਵਿਚ ਲਿਖਦੇ ਹਨ :
(੪) ਬਾਬੇ ਨੂੰ ਹਾਜੀਆਂ ਨੇ ਪੁਛਿਆ, “ਹੇ ਫ਼ਕੀਰ ! ਤੂੰ ਹਿੰਦੂ ਹੈਂ ਕਿ ਮੁਸਲਮਾਨ ?" ਤਾਂ ਬਾਬਾ ਬੋਲਿਆ, "ਮੈਂ ਹਿੰਦੂ ਮੁਸਲਮਾਨ ਦੁਹਾਂ ਦਾ ਗਵਾਹ ਹਾਂ।”
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਖਾਲਸੇ ਦਾ ਲੱਛਣ ਕਥਨ ਕਰਦੇ ਹਨ :
(੫) ਜਾਗਤ ਜੋਤਿ ਜਪੈ ਨਿਸਬਾਸੁਰ,
ਏਕ ਬਿਨਾ ਮਨ ਨੈਕ ਨ ਆਨੈ ॥
ਪੂਰਨ ਪ੍ਰੇਮ ਪ੍ਰਤੀਤ ਸਜੈ,
ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ॥
___________
੧. ਮੰਤਕੀ, ਗਯਾਨੀ।
੨. ਹਨਫੀ, ਸ਼ਾਫਈ, ਮਾਲਕੀ, ਹੰਬਲੀ ।
੩. ਬ੍ਰਾਹਮਣ, ਛਤ੍ਰੀ, ਵੈਸ਼, ਸ਼ੂਦ੍ਰ।
੪. ਸਾਂਖ, ਪਾਤੰਜਲ, ਨਯਾਯ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ।
੫. ਇਸ ਪੌੜੀ ਵਿਚ ਭਾਈ ਗੁਰਦਾਸ ਜੀ ਸਾਫ਼ ਲਿਖਦੇ ਹਨ ਕਿ ਉਪਰ ਲਿਖੇ ਹਿੰਦੂ ਮੁਸਲਮਾਨ ਧਰਮਾਂ ਨੂੰ ਤਿਆਗ ਕੇ ਸਤਿਗੁਰੂ ਦੇ ਸਿੱਖ ਸੱਚ ਦੇ ਖੋਜੀ ਹੋ ਕੇ ਸਤ੍ਯ ਨੂੰ ਪ੍ਰਾਪਤ ਹੁੰਦੇ ਹਨ।
੬. ਅਕਾਲ ਪੁਰਖ : ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸਦੈ ਚਾਨਣਿ ਸਭ ਮਹਿ ਚਾਨਣੁ ਹੋਇ॥ (ਧਨਾਸਰੀ ਮ: ੧, ਪੰਨਾ ੧੩)
੭. ਏਕਾਦਸ਼ੀ ਆਦਿਕ।
੮. ਦਸਵੇਂ ਪਾਤਸ਼ਾਹ ਨੇ ਸਿੱਖਾਂ ਦਾ ਨਿਸਚਾ ਪਰਖਣ ਲਈ ਦਾਦੂ ਜੀ ਦੀ ਸਮਾਧ ਨੂੰ ਤੀਰ ਨਾਲ ਨਮਸਕਾਰ ਕੀਤੀ ਸੀ, ਜਿਸ ਪਰ ਖਾਲਸੇ ਨੇ ਸਤਿਗੁਰਾਂ ਨੂੰ ਤਨਖਾਹ ਲਾਈ। ਜੋ ਅਗਯਾਨੀ ਸਿੱਖ ਦੀਵਾਲੀ ਦੇ ਦਿਨ ਮੜ੍ਹੀਆਂ ਪੂਜਦੇ ਹਨ, ਓਹ ਆਪਣੇ ਧਰਮ ਤੋਂ ਪਤਿਤ ਹਨ।