ਤੱਤ ਖਾਲਸਾ' ਗੁਰੂ ਕਾ ਜਾਹਰ ।
ਕਹਿਤ ਚੁਰਾਸੀ ਤੇ ਹੈ ਬਾਹਰ।
ਹਿੰਦੂ ਅੰਨ੍ਹੇ ਤੁਰਕੂ ਕਾਣੇ।
ਸਿੰਘ ਗੁਰੂ ਕੇ ਸਭ ਤੋਂ ਸਜਾਣੇ।
ਮੁਸਲਮਾਨ ਹਿੰਦੁਨ ਤੈ ਨ੍ਯਾਰੀ।
ਰੀਤ ਇਨ੍ਹੋਂ ਮੇਂ ਹੈ ਭਲਿ ਸਾਰੀ।
ਪ੍ਰੇਮ ਪੀੜ ਗ੍ਰਹਿ ਪੀੜ ਨ ਮਾਨਤ।
ਮੜ੍ਹੀ ਮਸਾਣੀ ਕੋ ਨ ਪਛਾਨਤ ।
ਗੰਗਾਦਿਕ ਤੀਰਥ ਨਹਿ ਜਾਵੈਂ।
ਸੂਤਕ ਪਾਤਕ ਨਾਹਿ ਮਨਾਵੈਂ ।
ਜੰਞੁ ਤਿਲਕ ਨ ਛਾਪਾ ਧਾਰੈਂ ।
ਸ਼ਰਾ ਹਿੰਦੂਆਂ ਕੀ ਨਹਿ ਪਾਰੈਂ ।
ਬੋਦੀ ਧੋਤੀ ਤੁਲਸੀ ਮਾਲੈਂ ।
ਹੋਮ ਸ਼ਰਾਧ ਨ ਖ੍ਯਾਹ ਸੰਭਾਲੈਂ।
ਮਾਨਤ ਹੈਂ ਨਿਜ ਮਜ਼ਬ ਚੰਗੇਰਾ ।
'ਹਿੰਦੂ' ਕਹੇ ਤੇ ਖਿਝਤ ਵਧੇਰਾ।
ਰੀਤਿ ਹਿੰਦੂਆਂ ਵਾਰੀ ਜੇਤੀ ।
ਤਜ ਰਾਖੀ ਇਨ ਸਭ ਬਿਧ ਤੇਤੀ।
ਬਨੇ ਰਹਿਤ ਸਭ ਸਕੇ ਬਰਾਦਰ ।
ਇਕ ਕੋ ਦੂਸਰ ਦੇਵਤ ਆਦਰ ।
ਹੈ ਇਨ ਮੇ ਇਤਫਾਕ ਮਹਾਨ ।
ਸਿੱਖ, ਸਿੱਖ ਪੈ ਵਾਰਤ ਪ੍ਰਾਨ ।
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੱਖਣ ਨੂੰ ਜਾਂਦੇ ਹੋਏ ਜਦ ਪੁਸ਼ਕਰ ਪਰ ਪਹੁੰਚੇ ਤਾਂ ਉਥੋਂ ਦੇ ਲੋਕਾਂ ਨਾਲ ਜੋ ਪ੍ਰਸ਼ਨ ਉੱਤਰ ਹੋਇਆ, ਉਹ ਸੂਰਜ ਪ੍ਰਕਾਸ਼ ਵਿਚ ਇਸ ਤਰ੍ਹਾਂ ਹੈ :
___________
ਕਤਰਣਿ ਕਤਰੈ ਕਤਰਣੀ, ਹੋਇ ਦੁਮੂਹੀ ਚੜਦੀ ਸਾਣਾ।
ਸੂਈ ਸੀਵੈ ਜੋੜਿ ਕੈ, ਵਿਛੁੜਿਆਂ ਕਰਿ ਮੇਲਿ ਮਿਲਾਣਾ।
ਸਾਹਿਬੁ ਇਕੋ ਰਾਹਿ ਦੁਇ, ਜਗ ਵਿਚਿ ਹਿੰਦੂ ਮੁਸਲਮਾਣਾ।
ਗੁਰਸਿਖੀ ਪਰਧਾਨੁ ਹੈ ਪੀਰ ਮੁਰੀਦੀ ਹੈ ਪਰਵਾਣਾ।
ਦੁਖੀ ਦੁਬਾਜਰਿਆ ਹੈਰਾਣਾ ॥੪॥ (ਭਾਈ ਗੁਰਦਾਸ, ਵਾਰ ੩੩)
੧. ਇਤਿਹਾਸ ਤੋਂ ਅਗਿਆਤ ਆਦਮੀ 'ਤੱਤ ਖਾਲਸੇ' ਨੂੰ ਇਕ ਨਵਾਂ ਫ਼ਿਰਕਾ ਸਮਝ ਬੈਠੇ ਹਨ। (ਦੇਖੋ, ਗੁਰਮਤ ਸੁਧਾਕਰ, ਪੰਨਾ ੨੬੯)
੨. ਪਿਤਰ ਦੇ ਮਰਨ ਦਾ ਦਿਨ । ਅਸੂ ਦੇ ਅੰਧੇਰੇ ਪੱਖ ਨੂੰ ਪਿਤਰ ਪੱਖ ਅਥਵਾ ਸਾਧ ਆਖਦੇ ਹਨ, ਅਰ ਜੋ ਸਾਧ ਖ਼ਾਸ ਕਰਕੇ ਪਿਤਰ ਦੇ ਮਰਨੇ ਦੀ ਤਿਥੀ ਵਿਚ ਕੀਤਾ ਜਾਵੇ, ਭਾਵੇਂ ਓਹ ਕਿਸੇ ਮਹੀਨੇ ਹੋਵੇ, ਉਸ ਦਾ ਨਾਉਂ 'ਖਯਾਹੀ ਸਾਧ' ਹੈ।
੩. ਇਸ ਗੁਣ ਤੋਂ ਬਿਨਾਂ ਚਾਹੇ ਕਰੋੜਾਂ ਦੀ ਗਿਣਤੀ ਭੀ ਹੋਵੇ, ਪਰ ਮਹਾਂ ਨਿਰਬਲ ਹਨ ।