Back ArrowLogo
Info
Profile

(੨) ਰਸੋਈਆ ਸਿੱਖ ਰਖੇ ।            (ਰਹਿਤਨਾਮਾ ਭਾਈ ਚੌਪਾ ਸਿੰਘ)

(੩) ਜਾਤਿ ਪਾਤਿ ਕੋ ਭੇਦ ਨ ਕੋਈ।

ਚਾਰ ਵਰਨ ਅਚਵਹਿ ਇਕ ਹੋਈ।                  (ਗੁਰ ਪ੍ਰਤਾਪ ਸੂਰਯ)

(ੲ) ਜੇ ਹਿੰਦੂਆਂ ਨਾਲ ਸਾਕ ਨਾਤੇ ਹੋਣ ਕਰਕੇ ਸਿੱਖਾਂ ਨੂੰ ਹਿੰਦੂ ਆਖਦੇ ਹੋ, ਤਾਂ ਯਹੂਦੀ, ਈਸਾਈ, ਬੋਧ (ਜਾਪਾਨੀ ਔਰ ਚੀਨੀ) ਆਦਿਕਾਂ ਦੀਆਂ ਆਪਸ ਵਿਚ ਰਿਸ਼ਤੇਦਾਰੀਆਂ ਹੁੰਦੀਆਂ ਹਨ, ਕਿਆ ਇਹ ਸੰਬੰਧ ਮਾਤ੍ਰ ਕਰਕੇ ਆਪਣੇ ਧਰਮ ਤੋਂ ਪਤਿਤ ਮੰਨੇ ਜਾਂਦੇ ਹਨ?

ਔਰ ਆਪ ਨੂੰ ਤਵਾਰੀਖਾਂ ਤੋਂ ਪਤਾ ਲੱਗਿਆ ਹੋਣਾ ਹੈ ਕਿ ਕਿਸੀ ਵੇਲੇ ਮੁਗ਼ਲੀਆ ਖ਼ਾਨਦਾਨ ਦੇ ਨਾਲ ਹਿੰਦੂਆਂ ਦੇ ਸਾਕ ਨਾਤੇ ਭੀ ਹੁੰਦੇ ਸੇ, ਔਰ ਏਹ ਬਾਤ ਭੀ ਪ੍ਰਸਿੱਧ ਹੈ ਕਿ ਨੌਸ਼ੇਰਵਾਂ ਨੇ ਕ੍ਰਿਸਚਨ ਬਾਦਸ਼ਾਹ ਦੀ ਬੇਟੀ ਮਾਰਿਸ ਨਾਲ ਵਿਆਹ ਕੀਤਾ ਸੀ ਔਰ ਉਸ ਤੋਂ ਪੈਦਾ ਹੋਈ ਬੇਟੀ, ਹਿੰਦੂ ਚੂੜਾਮਣੀ ਰਾਣਾ ਉਦਯਪੁਰ ਨੂੰ ਵਿਆਹੀ ਗਈ ਸੀ, ਔਰ ਬਾਬਿਲ ਦੇ ਬਾਦਸ਼ਾਹ ਸਿਲਯੂਕਸ ਦੀ ਪੁਤ੍ਰੀ' ਦਾ ਰਾਜਾ ਚੰਦ੍ਰ ਗੁਪਤ ਨਾਲ ਵਿਆਹ ਹੋਇਆ ਸੀ । ਔਰ ਹੜਿੰਬਾ, ਉਲੂਪੀ ਆਦਿਕ ਇਸਤ੍ਰੀਆਂ ਜਿਹਨਾਂ ਦਾ ਸੰਬੰਧ ਭਾਰਤ ਦੇ ਸ਼੍ਰੋਮਣੀ ਪੁਰਸ਼ਾਂ ਨਾਲ ਹੋਇਆ ਸੀ, ਹਿੰਦੁਨੀਆਂ ਨਹੀਂ ਸਨ।

ਔਰ ਹਿੰਦੂ ਆਦਿਕਾਂ ਨਾਲ ਸੰਬੰਧ ਕਰਨ ਬਾਬਤ ਜੋ ਸਿੱਖ ਧਰਮ ਦੀ ਸਿੱਖਾਂ ਲਈ ਆਗਿਆ ਹੈ ਉਹ ਭੀ ਏਥੇ ਆਪ ਨੂੰ ਸੁਣਾ ਦਿੰਨੇ ਹਾਂ :

(੧) ਨਾਤਾ ਗੁਰੂ ਕੇ ਸਿੱਖ ਨਾਲ ਕਰੇ।            (ਰਹਿਤਨਾਮਾ ਭਾਈ ਚੌਪਾ ਸਿੰਘ)

(੨) ਕੰਨਯਾ ਕੋ ਮਾਰੇ, ਮੋਨੇ ਕੋ ਕੰਨਯਾ ਦੇਵੇ, ਸੋ ਤਨਖਾਹੀਆ ਹੈ ।

ਸਿੱਖ ਕੋ ਸਿੱਖ ਪੁਤ੍ਰੀ ਦਈ, ਸੁਧਾ ਸੁਧਾ ਮਿਲ ਜਾਇ।

ਦਈ ਭਾਦਣੀ ਕੋ ਸੁਤਾ, ਅਹਿ“ ਮੁਖ ਅਮੀ ਚੁਆਇ ।                    (ਰਹਿਤਨਾਮਾ ਭਾਈ ਦੇਸਾ ਸਿੰਘ)

______________

੧. ਇਹ ਸਿਕੰਦਰ ਦੀ ਪੋਤੀ ਸਨ।

੨. ਦੇਖੋ, ਰਾਜਾ ਸ਼ਿਵ ਪ੍ਰਸ਼ਾਦ ਕ੍ਰਿਤ ਭੂਗੋਲ ਹਸਤਾਮਲਕ, ਭਾਗ ੧ ਸਫ਼ਾ ੨੮।

३. ਦੰਡ ਯੋਗ।

੪. ਵੇਦ ਅਨੁਸਾਰ “ਚੂੜਾਕਰਣ” ਸੰਸਾਰਕ ਅਰ ਮ੍ਰਿਤਕ ਕ੍ਰਿਯਾ ਪਰ ਭੱਦਣ ਕਰਾਉਣ ਵਾਲਾ, ਭਾਵ ਅਸਿੱਖ ਤੋਂ ਹੈ। ਗੁਰੂ ਦੇ ਸਹਿਜਧਾਰੀ ਸਿੱਖ ਭੀ ਮ੍ਰਿਤਕ ਕਰਮ ਕਰਨ ਲਈ ਨਾਈ ਅੱਗੇ ਸਿਰ ਝੁਕਾ ਕੇ ਔਰ ਉਸ ਦੇ ਚਰਨ ਕਮਲਾਂ ਦਾ ਧਿਆਨ ਕਰਦੇ ਹੋਏ ਮੁੰਡਨ ਅਰਥ ਨਹੀਂ ਬੈਠਦੇ ਸੇ ।                            (ਇਸ ਵਿਸ਼ਯ ਪਰ ਦੇਖੋ 'ਭਗਤ ਰਤਨਾਵਲੀ')

੫. ਅਸਿੱਖ ਨੂੰ ਪੁਤ੍ਰੀ ਦੇਣੀ ਐਸੀ ਹੈ, ਜੈਸਾ ਸੱਪ ਨੂੰ ਦੁੱਧ (ਅੰਮ੍ਰਿਤ) ਪਿਆਉਣਾ ਹੈ, ਭਾਵ ਇਹ ਹੈ ਕਿ ਇਸ਼ਟ ਇਕ ਨਾ ਹੋਣ ਕਰਕੇ ਪਤੀ ਔਰ ਇਸਤ੍ਰੀ ਦਾ ਪਰਸਪਰ ਪੂਰਨ ਪ੍ਰੇਮ ਨਹੀਂ ਹੁੰਦਾ, ਜੋ ਗ੍ਰਿਹਸਤ ਦੇ ਨਿਰਬਾਹ ਵਿਚ ਮਹਾਂ ਵਿਘਨਕਾਰੀ ਹੈ। ਔਰ ਅਸਿੱਖ, ਸਿੱਖ ਕੰਨਿਆ ਨੂੰ ਭੀ ਧਰਮ ਤੋਂ ਪਤਿਤ ਕਰ ਦਿੰਦਾ ਹੈ। ਇਸ ਵਿਸ਼ਯ ਬਾਬਤ ਬਹੁਤ ਦੁਖਦਾਈ ਪ੍ਰਸੰਗ ਸਾਨੂੰ ਐਸੇ ਮਲੂਮ ਹਨ, ਜਿਨ੍ਹਾਂ ਦੇ ਲਿਖਣ ਤੋਂ ਕਲਮ ਕੰਬਦੀ ਹੈ।

30 / 121
Previous
Next