ਜਪੁਜੀ ਵਿਚ ਜੋ 'ਵੇਦੁ ਹਥੀਆਰੁ' ਲਿਖਿਆ ਹੈ ਸੋ ਉਸ ਮਹਾਂ ਗਿਆਨ ਦਾ ਨਾਮ ਹੈ, ਜਿਸ ਨੂੰ 'ਪਰਾ ਵਿਦਿਆ' ਆਖਿਆ ਗਿਆ ਹੈ।
ਹਿੰਦੂ : ਦੇਖੋ ! ਜਪੁਜੀ ਵਿਚ ਲਿਖਿਆ ਹੈ :
ਗਾਵਨਿ ਪੰਡਤਿ ਪੜਨਿ ਰਖੀਸਰ ਜੁਗ ਜੁਗ ਵੇਦਾ ਨਾਲੇ ॥ (ਜਪੁਜੀ ਸਾਹਿਬ, ਪੰਨਾ ੬)
ਸਿੱਖ : ਏਹ ਭੀ ਤਾਂ ਲਿਖਿਆ ਹੈ :
ਗਾਵਹਿ ਖਾਣੀ ਚਾਰੇ ॥ (ਜਪੁਜੀ ਸਾਹਿਬ, ਪੰਨਾ ੬)
ਤੁਧੁ ਧਿਆਇਨ੍ਹਿ ਬੇਦ ਕਤੇਬਾ ਸਣ ਖੜੇ ॥ (ਵਾਰ ਗੂਜਰੀ ਮ: ੫, ਪੰਨਾ ੫੧੮)
ਜਿਥੇ ਡੱਡੂ, ਬਿੰਡੇ, ਪਸ਼ੂ, ਪੰਛੀ ਭੀ ਸਾਡੇ ਸਤਿਗੁਰਾਂ ਨੂੰ ਵਾਹਿਗੁਰੂ ਦਾ ਜਾਪ ਕਰਦੇ ਪ੍ਰਤੀਤ ਹੁੰਦੇ ਹਨ, ਓਥੇ ਏਹ ਕਹਿਣਾ, ਕੀ ਆਪ ਦੇ ਮਤ ਦੀ ਪੁਸ਼ਟੀ ਕਰਦਾ ਹੈ ?
ਸਾਡੇ ਸਤਿਗੁਰੂ ਜੀ ਫੁਰਮਾਉਂਦੇ ਹਨ :
ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥ (ਮਲਾਰ ਮ: ੪, ਪੰਨਾ ੧੨੬੫)
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਆਪਾ ਕਰਦੀਆਂ ਇਸਤ੍ਰੀਆਂ ਨੂੰ ਭੀ ਵਾਹਿਗੁਰੂ ਦਾ ਜਾਪ ਕਰਦੀਆਂ ਦੱਸਿਆ ਹੈ, ਯਥਾ:
ਹੈ ਹੈ ਕਰਿ ਕੈ ਓਹਿ ਕਰੇਨਿ ॥
ਗਲਾ ਪਿਟਨਿ ਸਿਰੁ ਖੋਹੇਨਿ ॥
ਨਾਉ ਲੈਨਿ ਅਰੁ ਕਰਨਿ ਸਮਾਇ ॥
ਨਾਨਕ ਤਿਨ ਬਲਿਹਾਰੈ ਜਾਇ ॥ (ਵਾਰਾਂ ਵਧੀਕ ਮ: ੧, ਪੰਨਾ ੧੪੧੦)
ਅਰ ਜਗਤ ਗੁਰੂ ਨੂੰ ਹਰਟ [ਘਟਿਯੰਤ੍ਰ] ਦੀ ਧੁਨੀ ਭੀ ਕਰਤਾਰ ਦਾ ਜਾਪ ਹੀ ਭਾਸਦੀ ਸੀ । ਦੇਖੋ ਸਲੋਕ ਵਾਰਾਂ ਤੇ ਵਧੀਕ : ਹਰਿਹਟ ਭੀ ਤੂੰ ਤੂੰ ਕਰਹਿ......।।
ਹਿੰਦੂ: ਗ੍ਰੰਥ ਸਾਹਿਬ ਵਿਚ ਲਿਖਿਆ ਹੈ :
ਬੇਦ ਪਾਠ ਮਤਿ ਪਾਪਾ ਖਾਇ ॥ (ਵਾਰ ਸੂਹੀ ਮ: ੧, ਪੰਨਾ ੭੯੧)
ਸਿੱਖ : ਇਸ ਦਾ ਇਹ ਅਰਥ ਹੈ ਕਿ ਗਿਆਨ ਵਿਚਾਰ ਨਾਲ ਪਾਠ ਕੀਤਾ ਹੋਇਆ ਪਾਪਾਂ ਨੂੰ ਇਸ ਤਰ੍ਹਾਂ ਨਾਸ ਕਰ ਦਿੰਦਾ ਹੈ, ਜਿਸ ਤਰ੍ਹਾਂ :
ਦੀਵਾ ਬਲੈ ਅੰਧੇਰਾ ਜਾਇ ॥ (ਵਾਰ ਸੂਹੀ ਮ: ੧, ਪੰਨਾ ੭੯੧)
ਜੋ ਲੋਕ ਅਰਥ ਵਿਚਾਰ ਬਿਨਾਂ ਪਾਠ ਕਰਦੇ ਹਨ, ਉਨ੍ਹਾਂ ਨੂੰ ਲਾਭ ਨਹੀਂ ਪ੍ਰਾਪਤ ਹੁੰਦਾ । ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਕ ਸਿੱਖ ਨੂੰ ਜੋ ਅਰਥ ਵਿਚਾਰ (ਵੇਦ) ਬਿਨਾਂ