(੨) ਜਾਤੀ ਵਰਣ
ਆਪ ਜਾਤੀ ਵਰਣ ਦੇ ਭਾਰੇ ਸ਼ਰਧਾਲੂ ਹੋ, ਬਲਕਿ ਜਾਤੀ ਵਿਸ਼ੈ ਵਿਚ ਆਪ ਨੇ ਵਾਹਿਗੁਰੂ ਦੀ ਪਰਜਾ ਪਰ ਬਡਾ ਅਨਿਆ ਕੀਤਾ ਹੈ, ਜੋ ਅਸੀਂ ਆਪ ਨੂੰ ਆਪ ਦੇ ਹੀ ਪੁਸਤਕਾਂ ਦੇ ਹਵਾਲੇ ਦੇ ਕੇ ਦੱਸਦੇ ਹਾਂ। ਦੇਖੋ! ਬ੍ਰਾਹਮਣ ਬਾਬਤ ਆਪ ਦੇ ਪੁਸਤਕ ਕੀ ਆਖਦੇ ਹਨ :
"ਜਗਤ ਵਿਚ ਜਿਤਨਾ ਧਨ ਹੈ, ਸਭ ਬ੍ਰਾਹਮਣ ਦਾ ਹੈ । ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਣ ਕਰਕੇ ਸਭ ਕੁਛ ਗ੍ਰਹਿਣ ਕਰਨੇ ਯੋਗ ਬ੍ਰਾਹਮਣ ਹੈ । ਬ੍ਰਾਹਮਣ ਜੋ ਦੂਸਰੇ ਦਾ ਅੰਨ ਖਾਂਦਾ ਹੈ, ਕਪੜਾ ਪਹਿਰਦਾ ਹੈ, ਜਾਂ ਕਿਸੇ ਦੀਆਂ ਚੀਜ਼ਾਂ ਹੋਰਨਾਂ ਨੂੰ ਦੇ ਦੇਂਦਾ ਹੈ, ਇਸ ਤੋਂ ਏਹ ਨਾਂ ਸਮਝੋ ਕਿ ਬ੍ਰਾਹਮਣ ਕਿਸੇ ਦੀ ਵਸਤੂ ਵਰਤਦਾ ਹੈ । ਨਹੀਂ, ਏਹ ਜੋ ਕੁਛ ਸੰਸਾਰ ਵਿਚ ਹੈ, ਸਭ ਬ੍ਰਾਹਮਣ ਦਾ ਹੀ ਹੈ।”
(ਮਨੂ ਸਿਮ੍ਰਤੀ ਅ: १, ਸ਼: १००-१०१)
"ਜੇ ਰਾਜੇ ਨੂੰ ਦੱਬਿਆ ਹੋਇਆ ਖ਼ਜ਼ਾਨਾ ਮਿਲ ਜਾਵੇ, ਤਾਂ ਉਸ ਵਿਚੋਂ ਅੱਧਾ ਆਪ ਰਖੇ ਔਰ ਅੱਧਾ ਬ੍ਰਾਹਮਣ ਨੂੰ ਦੇ ਦੇਵੇ ।"
(ਮਨੂ ਅ: ੬ ਸ਼: ३੯)
“ਮੂਰਖ ਹੋਵੇ ਭਾਵੇਂ ਪੜ੍ਹਿਆ ਹੋਵੇ, ਬ੍ਰਾਹਮਣ ਵੱਡਾ ਦੇਵਤਾ ਹੈ, ਜਿਸ ਤਰ੍ਹਾਂ ਮੰਤ੍ਰਾਂ ਨਾਲ ਸੰਸਕਾਰ ਕੀਤਾ ਹੋਯਾ, ਚਾਹੇ ਬਿਨਾਂ ਮੰਤ੍ਰਾਂ ਹੀ ਅਗਨੀ ਦੇਵਤਾ ਹੈ।”
(ਮਨੂ ਅ: ੯ ਸ਼: ੩੪੭)
“ਬ੍ਰਾਹਮਣ ਜੇ ਚੋਰੀ ਕਰੇ ਤਾਂ ਰਾਜਾ ਉਸ ਨੂੰ ਸਜ਼ਾ ਨਾ ਦੇਵੇ, ਕਯੋਂ ਕਿ ਰਾਜੇ ਦੀ ਹੀ ਨਾਲਾਯਕੀ ਕਰਕੇ ਬ੍ਰਾਹਮਣ ਭੁੱਖਾ ਹੋ ਕੇ ਚੋਰੀ ਕਰਦਾ ਹੈ।”
(ਮਨੂ ਅ: ੭੭ ਸ਼: २२)
“ਬ੍ਰਾਹਮਣ ਬਦ-ਚਲਨ ਭੀ ਪੂਜਣ-ਯੋਗ ਹੈ, ਸ਼ੂਦ੍ਰ ਜਿਤੇਂਦ੍ਰੀ ਭੀ ਪੂਜਣ-ਲਾਇਕ ਨਹੀਂ, ਕੌਣ ਖੱਟਰ ਗਊ ਨੂੰ ਛੱਡ ਕੇ ਸੁਸ਼ੀਲ ਗਧੀ ਨੂੰ ਚੋਂਦਾ ਹੈ ?” (ਪਰਾਸਰ ਸੰਹਿਤਾ ਅ: ੬)
“ਖੇਤੀ ਕਰਨ ਵਾਲਾ ਬ੍ਰਾਹਮਣ ਜਿਤਨੀ ਜ਼ਮੀਨ ਚਾਹੇ ਬਾਹ ਲਵੇ ਔਰ ਕਿਸੇ ਨੂੰ ਮੁਆਮਲਾ ਮਸੂਲ ਕੁਛ ਨਾ ਦੇਵੇ, ਕਿਉਂਕਿ ਸਭ ਚੀਜ਼ ਦਾ ਮਾਲਕ ਬ੍ਰਾਹਮਣ ਹੀ ਹੈ।” (ਬ੍ਰਿਹਤ ਪਰਾਸਰ ਸੰਹਿਤਾ ਅ: ੩)
"ਬ੍ਰਾਹਮਣ ਵੇਦ ਵਿਰੁੱਧ ਕਰਮ ਕਰਨ ਕਰਕੇ ਭੀ ਦੋਸ਼ੀ ਨਹੀਂ ਹੁੰਦਾ, ਜਿਸ ਤਰ੍ਹਾਂ ਅਗਨੀ
___________
੧. ਸਿੱਖਾਂ ਵਿਚ ਭੀ ਗਿਆਨੀ, ਗ੍ਰੰਥੀ, ਸਿਪਾਹੀ, ਜ਼ਿਮੀਂਦਾਰ, ਵਪਾਰੀ ਔਰ ਲਾਂਗਰੀ ਆਦਿਕ ਅਧਿਕਾਰ ਔਰ ਦਰਜੇ ਹਨ, ਪਰ ਇਹ ਨਹੀਂ ਕਿ ਜਨਮ ਤੋਂ ਹੀ ਵਰਣ ਮੰਨੇ ਜਾਣ, ਔਰ ਮਰਨ ਪ੍ਰਯੰਤ ਇਕ ਅਧਿਕਾਰ ਵਿਚ ਹੀ ਆਦਮੀ ਆਪਣੀ ਸਾਰੀ ਅਵਸਥਾ ਬਤੀਤ ਕਰੇ । ਖਾਲਸਾ ਪੰਥ ਵਿਚ ਜੋ ਗਿਆਨੀ ਹੈ, ਓਹੀ ਦੂਜੇ ਵੇਲੇ ਸੰਗਤਾਂ ਦੇ ਜੋੜੇ ਝਾੜਨ ਵਾਲਾ ਸੇਵਕ ਹੈ, ਔਰ ਓਹੀ ਸ਼ਸਤ੍ਰਧਾਰੀ ਹੋ ਕੇ ਯੋਧਾ ਹੈ, ਇਸੀ • ਤਰ੍ਹਾਂ ਜੋ ਸਿੱਖ ਸੰਗਤ ਦੇ ਜੂਠੇ ਭਾਂਡੇ ਮਾਂਜਦਾ ਹੈ, ਓਹੀ ਦੂਜੇ ਵੇਲੇ ਕਥਾ ਕਰ ਕੇ ਸੰਗਤ ਨੂੰ ਉਪਦੇਸ਼ ਦਿੰਦਾ ਹੈ, ਇਤਯਾਦੀ।
ਹਿਦੂ ਮਤ ਵਿਚ ਮਾਂ ਬਾਪ ਤੋਂ ਜਾਤੀ ਮੰਨੀ ਗਈ ਹੈ। (ਇਸ ਵਿਸ਼ਯ ਦੇਖੋ : ਮਨੂੰ ਸਿਮ੍ਰਿਤੀ ਦਾ ਅਧਯਾਯ ੧੦, ਸਲੋਕ ੫)
( ੨. ਜਾਤੀ ਅਭਿਮਾਨ ਦੀ ਏਹ ਸਿੱਖਿਆ ਮਿਲਣ ਕਰਕੇ ਤੁਲਸੀਦਾਸ ਜੇਹੇ ਭਗਤਾਂ ਨੇ ਭੀ ਆਪਣੇ ਪੁਸਤਕਾਂ ਨੂੰ ਅਯੋਗ ਲੇਖ ਲਿਖ ਕੇ ਕਲੰਕਿਤ ਕਰ ਦਿੱਤਾ ਹੈ, ਯਥਾ :
ਸੇਈਐ ਵਿਪ੍ਰ ਗਯਾਨ ਗੁਣ ਹੀਨਾ, ਸੂਦ੍ਰ ਨ ਸੇਈਐ ਗਯਾਨ ਪ੍ਰਬੀਨਾ।