Back ArrowLogo
Info
Profile

ਸਭ ਪਦਾਰਥਾਂ ਨੂੰ ਭਸਮ ਕਰਦੀ ਹੋਈ ਔਰ ਇਸਤ੍ਰੀ ਯਾਰ ਨਾਲ ਭੋਗ ਕਰ ਕੇ ਭੀ ਦੂਸ਼ਿਤ ਨਹੀਂ ਹੁੰਦੀ ।੧”           (ਬ੍ਰਿਹਤ ਪਰਾਸਰ ਸੰਹਿਤਾ ਅ: ੨, ਔਰ ਦੇਖੋ ਅਤ੍ਰਿ ਸੰਹਿਤਾ)

ਹੁਣ ਬ੍ਰਾਹਮਣ ਦੇ ਮੁਕਾਬਲੇ ਵਿਚ ਸ਼ੂਦ੍ਰ ਦੀ ਦੁਰਦਸ਼ਾ ਦੇਖੋ:

“ਸ਼ੂਦਰ ਦੇ ਰਾਜ ਵਿਚ ਨਹੀਂ ਵਸਣਾ ਚਾਹੀਏ ।”                    (ਮਨੂ ਅ: ४ ਸ਼: ੬२)

 “ਸ਼ੂਦਰ ਨੂੰ ਮਤ ਨਾ ਦੇਵੇ, ਹੋਮ ਤੋਂ ਬਚਿਆ ਹੋਇਆ ਅੰਨ ਨਾ ਦੇਵੇ, ਔਰ ਸ਼ੂਦਰ ਨੂੰ ਧਰਮ ਦਾ ਉਪਦੇਸ਼ ਨਾ ਕਰੇ ।”       (ਮਨੂ ਅ: ४ ਸ਼: १०)

“ਪੈਰਾਂ ਤੋਂ ਜੰਮਿਆ ਹੋਇਆ ਸ਼ੂਦਰ ਜੇ ਬ੍ਰਾਹਮਣ, ਛਤ੍ਰੀ, ਵੈਸ਼ ਨੂੰ ਕਠੋਰ ਬਾਣੀ ਬੋਲੇ ਤਾਂ ਰਾਜਾ ਉਸ ਦੀ ਜੀਭ ਕਟਵਾ ਦੇਵੇ।" (ਮਨੂ ਅ: ੯ ਸ਼: २੭०)

“ਜੇ ਸ਼ੂਦਰ ਦ੍ਰਿਜਾਤੀਆਂ ਨੂੰ ਨਾਉਂ ਲੈ ਕੇ ਸਖ਼ਤੀ ਨਾਲ ਬੁਲਾਵੇ, ਤਾਂ ਉਸ ਦੇ ਮੂੰਹ ਵਿਚ ਦਸ ਉਂਗਲ ਲੰਮਾ ਲੋਹੇ ਦਾ ਕਿੱਲਾ ਅੱਗ ਵਰਗਾ ਲਾਲ ਕਰ ਕੇ ਠੋਕ ਦੇਵੇ । ਜੋ ਸ਼ੂਦਰ ਅਭਿਮਾਨ ਕਰ ਕੇ ਬ੍ਰਾਹਮਣ ਨੂੰ ਧਰਮ ਦਾ ਉਪਦੇਸ਼ ਕਰੇ, ਤਾਂ ਰਾਜਾ ਉਸ ਦੇ ਮੂੰਹ ਔਰ ਕੰਨਾਂ ਵਿਚ ਤੱਤਾ ਤੇਲ ਪਵਾ ਦੇਵੇ ।”                              (ਮਨੂ ਅ: ੯ ਸ਼: २੭१-੭२)

“ਸ਼ੂਦਰ ਆਪਣੇ ਜਿਸ ਜਿਸ ਅੰਗ ਨਾਲ ਦ੍ਰਿਜਾਤੀਆਂ ਨੂੰ ਤਾੜਨਾ ਕਰੇ, ਉਸ ਦਾ ਓਹੀ ਓਹੀ ਅੰਗ ਕਟਵਾ ਦੇਣਾ ਚਾਹੀਏ ।"    (ਮਨੂ ਅ: ੯ ਸ਼: ੭੯)

 “ਸਾਮਰਥ ਹੋ ਕੇ ਭੀ ਸ਼ੂਦਰ ਧਨ ਜਮ੍ਹਾ ਨਾ ਕਰੇ, ਕਿਉਂਕਿ ਸ਼ੂਦਰ ਧਨੀ ਹੋ ਕੇ ਬ੍ਰਾਹਮਣਾਂ ਨੂੰ ਦੁੱਖ ਦੇਣ ਲੱਗ ਜਾਂਦਾ ਹੈ।”

 (ਮਨੂ ਅ: રૂ૦ ਸ਼: २२੯)

“ਸ਼ੂਦਰ ਦਾ ਅੰਨ ਲਹੂ ਦੇ ਬਰਾਬਰ ਹੈ, ਔਰ ਜੇ ਸ਼ੂਦਰ ਦਾ ਅੰਨ ਪੇਟ ਵਿਚ ਹੁੰਦਿਆਂ ਭੋਗ ਕਰੇ ਤਾਂ ਜੋ ਔਲਾਦ ਪੈਦਾ ਹੋਊ ਉਹ ਸ਼ੂਦਰ ਹੀ ਸਮਝੀ ਜਾਊ।                            (ਲਘੂ ਅਤ੍ਰਿ ਸੰਹਿਤਾ ਅ: ੫)

"ਜੋ ਸ਼ੂਦਰ ਜਪ ਹੋਮ ਕਰੇ, ਰਾਜਾ ਉਸ ਨੂੰ ਮਰਵਾ ਦੇਵੇ।”                           (ਅਤ੍ਰਿ ਸੰਹਿਤਾ)

ਏਸੇ ਤਾਲੀਮ ਦਾ ਅਸਰ ਸ੍ਰੀ ਰਾਮ ਚੰਦਰ ਜੀ ਦੇ ਚਿੱਤ ਪਰ ਐਸਾ ਹੋਇਆ ਕਿ ਇਕ ਤਪ ਕਰਦੇ ਹੋਏ ਸ਼ੂਦਰ ਨੂੰ ਮਾਰ ਦਿੱਤਾ, ਜਿਸ ਦਾ ਪ੍ਰਸੰਗ ਇਸ ਤਰ੍ਹਾਂ ਹੈ :

___________

੧. ਬ੍ਰਾਹਮਣ ਨੂੰ ਨਿਰਦੋਸ਼ ਸਿੱਧ ਕਰਨ ਲਈ ਦ੍ਰਿਸ਼ਟਾਂਤ ਵਿਚ ਜੋ ਅਖਲਾਕੀ ਤਾਲੀਮ ਦਿੱਤੀ ਹੈ, ਇਸ ਵਿਚ ਸਭਿਅਤਾ ਦਾ ਭੋਗ ਹੀ ਪਾ ਦਿੱਤਾ ਹੈ । ਏਸ ਲੇਖ ਨੂੰ ਪੜ੍ਹ ਕੇ ਇਸਤ੍ਰੀਆਂ ਦਾ ਪਵਿੱਤਰ ਰਹਿਣਾ ਕਠਿਨ ਹੈ।

੨. ਏਸ ਤੋਂ ਸਿੱਧ ਹੁੰਦਾ ਹੈ ਕਿ ਹਰੇਕ ਰਾਜਾ ਨੂੰ ਹਿੰਦੂ ਮਤ ਵਿਚ ਛਤ੍ਰੀ ਨਹੀਂ ਮੰਨਿਆ ਗਿਆ, ਕੇਵਲ ਜਨਮ ਤੋਂ ਜੋ ਛਤ੍ਰੀ ਹਨ, ਓਹੀ ਛਤ੍ਰੀ ਪਦ ਦੇ ਅਧਿਕਾਰੀ ਹਨ। ਵਾਹਿਗੁਰੂ ਦਾ ਧੰਨਵਾਦ ਹੈ ਕਿ ਲੋਕ ਮਨੂੰ ਜੀ ਦੇ ਇਸ ਬਚਨ ਪਰ ਸ਼ਰਧਾ ਨਹੀਂ ਰਖਦੇ, ਜੇ ਕਿਤੇ ਏਸ ਆਗਿਆ ਦਾ ਪਾਲਨ ਕਰਦੇ ਤਾਂ ਅਨੇਕ ਦੇਸ਼ ਉਜੜ ਜਾਂਦੇ ਔਰ ਕਈ ਥਾਂ ਇਤਨੇ ਆਬਾਦ ਹੁੰਦੇ ਕਿ ਰਹਿਣ ਬਹਿਣ ਨੂੰ ਜਗ੍ਹਾ ਨਾ ਲੱਭਦੀ।

੩. ਅਸਚਰਜ ਦੀ ਬਾਤ ਹੈ ਕਿ ਸ਼ੂਦ ਦੇ ਅੰਨ ਦਾ ਅਜੇਹਾ ਨਿਸ਼ੇਧ ਸੁਣ ਕੇ ਭੀ ਬ੍ਰਾਹਮਣ ਦਬਾਦਬ ਭੋਗ ਲਾਈ ਜਾਂਦੇ ਹਨ ਔਰ ਏਸ ਉਪਦੇਸ਼ ਸੁਣਨ ਤੋਂ ਬੋਲੇ ਹੋ ਰਹੇ ਹਨ। ਹੇ ਸ਼ੂਦਰੋ ! ਆਪ ਹੀ ਕ੍ਰਿਪਾ ਕਰ ਕੇ ਅੰਨ ਦੇਣਾ ਬੰਦ ਕਰੋ, ਜਿਸ ਤੋਂ ਬ੍ਰਾਹਮਣਾਂ ਦਾ ਭਲਾ ਹੋਵੇ, ਔਰ ਉਨ੍ਹਾਂ ਦੀ ਸੰਤਾਨ ਬ੍ਰਾਹਮਣ ਜਾਤੀ ਤੋਂ ਪਤਿਤ ਹੋ ਕੇ ਸ਼ੂਦਰ ਹੋਣੋਂ ਬਚੇ।

45 / 121
Previous
Next