ਵਾਹਿਗੁਰੂ ਕੀ ਥਾਪਨ ਥਪੈ।……..
ਸ਼੍ਰਤਿ ਸਿੰਮ੍ਰਤਿ ਕੇ ਰਾਹੁ ਨ ਚਾਲੇ।
ਮਨ ਕੋ ਮਤਿ ਕਰਿ ਭਏ ਨਿਰਾਲੇ ।"
ਦ੍ਰਿਜਾਂ ਦਾ ਮੁੱਖ ਸੰਸਕਾਰ ਜਨੇਊ ਧਾਰਨਾ ਹੈ, ਸੋ ਉਸ ਬਾਬਤ ਸਤਿਗੁਰੂ ਦੇ ਏਹ ਬਚਨ ਹਨ :
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣ ਥਿਆ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥
ਵੇਤਗਾ ਆਪੇ ਵਤੈ॥ ਵਟਿ ਧਾਗੇ ਅਵਰਾ ਘਤੈ ॥
ਲੈ ਭਾੜਿ ਕਰੇ ਵੀਆਹੁ ॥ ਕਢਿ ਕਾਗਲੁ ਦਸੇ ਰਾਹੁ ॥
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥
ਮਨਿ ਅੰਧਾ, ਨਾਉ ਸੁਜਾਣੁ ॥ (ਵਾਰ ਆਸਾ ਮ: ੧)
ਪਹਾੜੀ ਰਾਜਿਆਂ ਨੂੰ ਦਸਵੇਂ ਗੁਰੂ ਸਾਹਿਬ ਨੇ ਸਿੰਘ ਸਜਣ ਲਈ ਏਹ ਉਪਦੇਸ਼ ਦਿੱਤਾ :
ਝੂਠੇ ਜੰਞੂ ਜਤਨ ਤਿਆਗੋ ।
ਖੜਗ ਧਾਰ ਅਸਿਜੁਧ ਪਗ ਲਾਗੋ ।……. ।॥१०२॥....
ਬਿਖ੍ਯਾ ਕਿਰਿਆ ਭੱਦਣ ਤ੍ਯਾਗੋ।
ਜਟਾਜੂਟਾਂ ਰਹਿਬੋ ਅਨੁਰਾਗੋ।......॥੧੦੮॥
__________
੧. ਕੀਤੋਸੁ ਅਪਣਾ ਪੰਥ ਨਿਰਾਲਾ..॥੩੧॥ (ਭਾਈ ਗੁਰਦਾਸ, ਵਾਰ ੧)
੨. ਜਦ ਸਤਿਗੁਰਾਂ ਨੂੰ ਪੁਰੋਹਿਤ ਜਨੇਊ ਪਹਿਰਾਉਣ ਲੱਗਾ, ਤਦ ਗੁਰੂ ਨਾਨਕ ਦੇਵ ਸ੍ਵਾਮੀ ਨੇ ਏਹ ਸ਼ਬਦ ਉਚਾਰਿਆ ਹੈ।
ਗੁਰੂ ਨਾਨਕ ਸਾਹਿਬ ਤੋਂ ਲੈ ਕੇ ਕਲਗੀਧਰ ਪ੍ਰਯੰਤ ਕਿਸੇ ਸਤਿਗੁਰੂ ਨੇ ਜਨੇਊ ਨਹੀਂ ਪਹਿਰਿਆ। ਕਿਤਨੇ ਕੁ ਸਿੱਖਾਂ ਨੇ ਕੁਸੰਗਤਿ ਦੇ ਕਾਰਣ ਗੁਰਬਾਣੀ ਦਾ ਭਾਵ ਸਮਝੇ ਬਿਨਾ ਅਨੇਕ ਝੂਠੀਆਂ ਸਾਖੀਆਂ ਬਣਾ ਕੱਢੀਆਂ ਹਨ, ਜੋ ਗੁਰੂ ਆਸ਼ੇ ਤੋਂ ਵਿਰੁੱਧ ਹੋਣ ਕਰਕੇ ਮੰਨਣ ਯੋਗ ਨਹੀਂ ਹਨ।
੩. ਏਹ ਸ਼ਰਤੀਆ ਕਲਮਾ ਹੈ, ਜਿਸ ਦਾ ਅਰਥ ਏਹ ਹੈ ਕਿ ਜੇ ਤੇਰੇ ਪਾਸ ਅਜੇਹਾ ਜਨੇਊ ਹੈ ਤਾਂ ਪਾ ਦੇ, ਨਹੀਂ ਤਾਂ ਸੂਤ ਦਾ ਜਨੇਊ ਅਸੀਂ ਨਹੀਂ ਪਹਿਰਣਾ ।
੪. ਚਾਰ ਕੌਡੀਆਂ ਨੂੰ।
੫. ਭਾੜਾ ਲੈ ਕੇ :
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ, ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ॥ (ਆਸਾ ਮ: ੪, ਪੰਨਾ ੪੩੫)
੬. ਤਿਥਿ ਪਤ੍ਰਾ, ਪੰਚਾਂਗ ਪਤ੍ਰ।
੭. ਪ੍ਰਪੰਚ, ਪਾਖੰਡ ।
੮. ਅਮੁੰਡਿਤ। ਸਿੱਖਾਂ ਵਿਚ ਏਹ ਸੰਕੇਤਕ ਪਦ ਹੋ ਗਿਆ ਹੈ।