ਇਸ ਦੇ ਉੱਤਰ ਵਿਚ ਰਾਜਿਆਂ ਨੇ ਆਖਿਆ :
ਇਹ ਤੋ ਰਹਿਤ ਕਠਿਨ, ਨਹਿੰ ਹੋਈ।
ਚਾਰ ਵਰਣ ਸੋਂ ਕਰਹਿੰ ਰਸੋਈ ॥੧੨੯॥....
ਬੇਦ ਲੋਕ ਮਤ ਸਰਬ ਤਿਆਗੀ ।
ਸ੍ਰੀ ਅਸਿਧੁਜ ਕੇ ਹੈਂ ਅਨੁਰਾਗੀ ॥੧੩੨॥....
ਦ੍ਰਿਜ ਖਤ੍ਰੀ ਪੂਤਾਨ ਕੇ ਜੰਝੂ ਧਰਮ ਤੁਰਾਇ।
ਲੈ ਭੋਜਨ ਇਕ ਠਾਂ ਕੀਓ ਬੂਡੀ ਬਾਤ ਬਨਾਇ ॥੧੩੯॥......
ਪੂਜਾ ਮੰਤ੍ਰ ਕ੍ਰਿਯਾ ਸੁਭ ਕਰਮਾ ।
ਇਹ ਹਮ ਤੇ ਛੂਟਤ ਨਹਿ ਧਰਮਾ।
ਪਿਤ੍ਰਿਦੰਡ ਦੇਵਨ ਕੇ ਕਾਮਾ।
ਕਤ ਛੂਟਤ ਹਮ ਸੇ ਅਭਿਰਾਮਾ ? ॥੧੫੦॥ (ਗੁਰੂ ਬਿਲਾਸ ਪਾ: ੧੦ ਕ੍ਰਿਤ ਸੁਖਾ ਸਿੰਘ ਅਧਿਆ ੧੧)
“ਗੁਰੂ ਕਾ ਸਿੰਘ ਜੰਝੂ ਟਿੱਕੇ ਦੀ ਕਾਣ ਨਾ ਕਰੇ ।” (ਰਹਿਤਨਾਮਾ ਭਾ: ਚੌਪਾ ਸਿੰਘ)
"ਜਨੇਊ ਪਾਇਕੇ ਵਿਵਾਹ ਸ਼ਾਧ ਪਿੰਡ ਆਦਿਕ ਨਾ ਕਰੇ। ਸਭ ਜੁਗਤ ਗੁਰੂ ਕੀ ਮਰਯਾਦਾ ਅਰਦਾਸ ਸੇ ਕਰੇ ।” (ਰ: ਭਾਈ ਦਯਾ ਸਿੰਘ)
ਹਿੰਦੂ : ਭਾਈ ਬਾਲੇ ਵਾਲੀ ਜਨਮ ਸਾਖੀ ਵਿਚ ਲਿਖਿਆ ਹੈ ਕਿ :
ਗੁਰੂ ਨਾਨਕ ਸਾਹਿਬ ਲਾਲੋ ਤਰਖਾਣ ਦੇ ਘਰ ਗਏ, ਤਾਂ ਲਾਲੋ ਨੇ ਉਨ੍ਹਾਂ ਦੇ ਗਲ ਜਨੇਊ ਦੇਖ ਕੇ ਆਖਿਆ, “ਮਹਾਰਾਜ ! ਮੈਂ ਚੌਂਕਾ ਪਾ ਦਿੰਨਾ ਹਾਂ, ਆਪ ਆਪਣੇ ਹੱਥੀਂ ਪ੍ਰਸ਼ਾਦ ਬਣਾ ਲਓ, ਮੈਂ ਸ਼ੂਦਰ ਹੋਣ ਕਰਕੇ ਆਪ ਲਈ ਪ੍ਰਸ਼ਾਦ ਨਹੀਂ ਪਕਾ ਸਕਦਾ।" ਇਹ ਸੁਣ ਕੇ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ, “ਭਾਈ ਲਾਲੋ ! ਸਾਰੀ ਜ਼ਮੀਨ ਹੀ ਚਉਂਕਾ ਹੈ, ਪ੍ਰਸ਼ਾਦ ਤਿਆਰ ਕਰ ਕੇ ਲੈ ਆ, ਕੁਛ ਭਰਮ ਨਾ ਕਰ।”
ਏਸ ਪ੍ਰਸੰਗ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਸਾਹਿਬ ਦੇ ਗਲ ਜਨੇਊ ਸੀ ।
ਸਿੱਖ : ਪਿਆਰੇ ਭਾਈ ! ਪਹਿਲਾਂ ਤਾਂ ਗੁਰਾਂ ਦੇ ਗਲ ਜਨੇਊ ਦਾ ਹੋਣਾ ਗੁਰਬਾਣੀ ਦੇ ਵਿਰੁੱਧ ਹੈ, ਭਲਾ ਜੇ ਤੇਰੇ ਆਖੇ ਏਸ ਪ੍ਰਮਾਣ ਤੋਂ ਜਨੇਊ ਦਾ ਹੋਣਾ ਸੱਚ ਮੰਨ ਲਈਏ, ਤਾਂ ਏਸ ਤੋਂ ਜਨੇਊ ਇਕ ਪ੍ਰਕਾਰ ਦਾ ਠੱਠਾ ਮਖੌਲ ਸਿੱਧ ਹੁੰਦਾ ਹੈ, ਔਰ ਜਾਤੀ ਵਰਣ ਦੀ ਰੀਤੀ ਪਰ ਚੌਂਕਾ ਪੈਂਦਾ ਹੈ। ਕਿਆ ਆਪ ਦੇ ਮਤ ਵਿਚ ਜਨੇਊ ਪਹਿਨ ਕੇ, ਬਿਨਾਂ ਚੌਂਕਾ ਪਾਏ ਔਰ ਸ਼ੂਦਰ ਦਾ ਪੱਕਿਆ ਅੰਨ ਖਾਣ, ਵਿਧਾਨ ਹੈ ? ਔਰ ਜੇ ਇਸ ਤਰ੍ਹਾਂ ਦੇ ਜਨੇਊ ਨਾਲ ਗੁਰੂ ਨਾਨਕ ਦੇਵ ਹਿੰਦੂ ਹੋ ਸਕਦੇ ਹਨ, ਤਾਂ ਭਾਈ ਗੁਰਦਾਸ ਜੀ ਦੀ ਪਹਿਲੀ
______________
੧. ਭਾਈ ਦਯਾ ਸਿੰਘ ਜੀ ਨੂੰ ਏਹ ਲਿਖਣ ਦੀ ਤਾਂ ਲੋੜ ਪਈ ਕਿ ਹਿੰਦੂ ਲੋਕ ਸਿੱਖਾਂ ਨੂੰ ਦੇਵ ਔਰ ਪਿਤ੍ਰ ਕਰਮ ਲਈ ਪ੍ਰੇਰਦੇ ਰਹਿੰਦੇ ਸਨ, ਔਰ ਕਈ ਅਗਿਆਨੀ ਜੋ ਧੱਕੇ ਚੜ੍ਹ ਜਾਂਦੇ, ਉਨ੍ਹਾਂ ਦੇ ਜਨੇਊ ਪਾ ਕੇ ਔਰ ਸਿੱਖੀ ਦੇ ਚਿੰਨ੍ਹ ਉਤਾਰ ਕੇ ਸ਼ਾਧ ਆਦਿਕ ਕਰਮ ਕਰਵਾਉਂਦੇ ਸਨ । ਜੇਹਾ ਕਿ ਹੁਣ ਭੀ ਕਈ ਇਕ ਨਾਉਂ ਧਰੀਕ ਸਿੱਖਾਂ ਨਾਲ ਵਰਤਾਉ ਹੁੰਦਾ ਹੈ, ਖ਼ਾਸ ਕਰ ਕੇ ਗਯਾ ਆਦਿਕ ਤੀਰਥਾਂ ਉੱਪਰ।