Back ArrowLogo
Info
Profile

ਵਾਰ ਦੀ ਇਸ ਬਾਣੀ ਅਨੁਸਾਰ :

ਬਾਬਾ ਫਿਰ ਮੱਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ।

ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸਲਾ ਧਾਰੀ ॥.....॥੩੨॥

ਮੁਸਲਮਾਨ ਹੋਣਗੇ ?

ਹਿੰਦੂ : ਗੁਰੂ ਗ੍ਰੰਥ ਸਾਹਿਬ ਦੇ ਇਸ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜਨੇਊ ਰਖਦੇ ਸਨ :

ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ ॥                     (ਆਸਾ ਮ: ੧, ਪੰਨਾ ੩੫੮)

ਸਿੱਖ : ਪਿਆਰੇ ਸੱਜਣ ਜੀ ! ਏਸ ਸ਼ਬਦ ਤੋਂ ਜਨੇਊ ਸਿੱਧ ਨਹੀਂ ਹੁੰਦਾ, ਸਗੋਂ ਜਨੇਊ ਦੀ ਮਹਿਮਾ ਘਟਦੀ ਹੈ, ਆਪ ਸਾਰਾ ਸ਼ਬਦ ਧਿਆਨ ਦੇ ਕੇ ਸੁਣੋ :

ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ॥

ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥

ਤਉ ਕਾਰਣਿ ਸਾਹਿਬਾ ਰੰਗ ਰਤੇ ॥

ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ ॥

ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥

ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥

ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥

ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥

ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨੀ ॥

ਤੂੰ ਸਾਹਿਬੁ ਹਉ ਸਾਂਗੀ ਤੇਰਾ, ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥                          (ਆਸਾ ਮ: ੧, ਪੰਨਾ ੩੫੮) 

ਇਸ ਸ਼ਬਦ ਵਿਚ ਭਗਵਾ ਪਹਿਰਣਾ, ਦਿਗੰਬਰ ਹੋਣਾ, ਮ੍ਰਿਗਛਾਲਾ ਪਰ ਬੈਠ ਕੇ ਜਾਪ ਕਰਨਾ, ਖੱਪਰ ਲੈ ਕੇ ਮੰਗਦੇ ਫਿਰਨਾ, ਦੰਭੀ, ਸੰਨਿਆਸੀ ਬਣਨਾ, ਚਰਮ ਪੋਸ਼ ਹੋਣਾ, ਬੋਦੀ ਜਨੇਊ ਔਰ ਧੋਤੀ ਦਾ ਰੱਖਣਾ, ਇਤਿਆਦਿਕ ਸਭ ਭੇਖਾਂ ਨੂੰ ਸ੍ਵਾਂਗ ਕਥਨ ਕੀਤਾ ਹੈ । ਔਰ ਅੰਤ ਨੂੰ ਆਪਣਾ ਏਹ ਸਿਧਾਂਤ ਪ੍ਰਗਟ ਕਰਿਆ ਹੈ ਕਿ ਆਦਮੀ ਦੀ ਕੋਈ ਜਾਤੀ ਨਹੀਂ, ਕੇਵਲ ਅਗਿਆਨ ਦੀ ਕਲਪਨਾ ਹੈ।

ਹਿੰਦੂ : ਦੇਖੋ ਬਚਿੱਤ੍ਰ ਨਾਟਕ ਦੇ ਇਸ ਬਚਨ ਤੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਜਨੇਊ ਪਹਿਰਣਾ ਸਿੱਧ ਹੁੰਦਾ ਹੈ :

ਤਿਲਕ ਜੰਵੂ ਰਾਖਾ ਪ੍ਰਭੁ ਤਾਕਾ ॥

ਕੀਨੋ ਬਡੋ ਕਲੂ ਮਹਿ ਸਾਕਾ ॥੧੩॥                                                   (ਬਚਿਤ੍ਰ ਨਾਟਕ ਅਧਿਆ ੫)

ਸਿੱਖ : ਵਿਆਕਰਣਵੇਤਾ ਹਿੰਦੂ ਭਾਈ! ਇਸ ਦਾ ਏਹ ਅਰਥ ਹੈ ਕਿ ਕਸ਼ਮੀਰੀ ਬ੍ਰਾਹਮਣ ਜੋ ਜਨੇਊ ਉਤਰਨ ਦੇ ਭੈ ਕਰਕੇ ਸਤਿਗੁਰ ਦੀ ਸ਼ਰਨ ਆਏ ਸਨ, ਉਨ੍ਹਾਂ ਦਾ

54 / 121
Previous
Next