Back ArrowLogo
Info
Profile

(ਤਾਕਾ) ਤਿਲਕ ਔਰ ਜਨੇਊ ਸਵਾਮੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਦਿੱਤਾ ।'

ਜਨੇਊ ਦੀ ਮਹਿਮਾ ਖੰਡੇ ਦੇ ਅੰਮ੍ਰਿਤ ਤੋਂ ਹੀ ਨਹੀਂ ਘਟੀ, ਬਲਕਿ ਪਹਿਲੇ ਸਹਿਜਧਾਰੀ ਸਿਖ ਭੀ ਇਸ ਦੀ ਕੁਛ ਕਦਰ ਨਹੀਂ ਕਰਦੇ ਸਨ, ਔਰ ਜਨੇਊ ਨੂੰ ਮਾਮੂਲੀ ਡੋਰੇ ਤੋਂ ਵੱਧ ਕੇ ਹੋਰ ਕੁਛ ਨਹੀਂ ਜਾਣਦੇ ਸਨ । ਇਸ ਦੀ ਪੁਸ਼ਟੀ ਵਾਸਤੇ ਦੇਖੋ ਦਬਿਸਤਾਨ ਮਜ਼ਾਹਬ ਦਾ ਪ੍ਰਸੰਗ :

“ਸਾਦਾ ਨਾਮਕ ਗੁਰੂ ਦਾ ਸਿਖ ਜੋ ਪੂਰਾ ਸਿਦਕੀ ਸੀ, ਇਕ ਵਾਰ ਮੇਰੇ ਨਾਲ ਕਾਬਲ ਤੋਂ ਪੰਜਾਬ ਤਾਈਂ ਆਇਆ, ਰਸਤੇ ਵਿਚ ਅਚਾਨਕ ਮੇਰੀ ਪੋਸਤੀਨ ਦੀ ਤਣੀ ਟੁੱਟ ਗਈ, ਸਾਦੇ ਨੇ ਝੱਟ ਆਪਣਾ ਜਨੇਊ ਲਾਹ ਕੇ ਪੋਸਤੀਨ ਨੂੰ ਬੰਨ੍ਹ ਦਿੱਤਾ । ਮੈਂ ਉਸ ਨੂੰ ਆਖਿਆ ਕਿ ਤੈਂ ਏਹ ਕੀ ਕੀਤਾ ? ਸਾਦੇ ਨੇ ਉੱਤਰ ਦਿੱਤਾ ਕਿ ਜਨੇਊ ਗਲ ਵਿਚ ਰੱਖਣ ਦਾ ਏਹੀ ਲਾਭ ਹੈ ਕਿ ਵੇਲੇ ਸਿਰ ਡੋਰਾ ਕੰਮ ਆਏ, ਜੇ ਮੈਂ ਆਪਣੇ ਸੱਜਣ ਦਾ ਕੰਮ ਏਸ ਨਾਲ ਨਾ ਸਵਾਰਾਂ ਤਾਂ ਮੈਨੂੰ ਜਨੇਊ ਰੱਖਣ ਤੋਂ ਕੀ ਫਾਇਦਾ ਹੈ ?"              (ਤਾਲੀਮ ੨, ਨਜ਼ਰ ੨੪)

ਆਪ ਜਾਤੀ ਅਭਿਮਾਨੀ ਬ੍ਰਾਹਮਣਾਂ ਨੂੰ ਪੂਜਯ ਮੰਨਦੇ ਔਰ ਦਾਨ ਦਿੰਦੇ ਹੋ, ਪਰ ਸਾਡੇ ਸਤਿਗੁਰਾਂ ਨੇ ਗੁਰਸਿਖਾਂ ਨੂੰ ਦਾਨ ਸਨਮਾਨ ਦਾ ਅਧਿਕਾਰੀ ਠਹਿਰਾਇਆ ਹੈ, ਯਥਾ:

ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥ ਮੀਨੇ ਪ੍ਰੀਤਿ ਭਈ ਜਲਿ ਨਾਇ॥

ਸਤਿਗੁਰ ਪ੍ਰੀਤਿ ਗੁਰਸਿਖ ਮੁਖਿ ਪਾਇ ॥                                           (ਗਉੜੀ ਮ: ੪, ਪੰਨਾ ੧੬੪)

______________

੧. ਇਸ ਉਪਕਾਰ ਦਾ ਬਦਲਾ ਹੁਣ ਕ੍ਰਿਤ ਹਿੰਦੂਆਂ ਵਲੋਂ ਏਹ ਹੋ ਰਹਿਆ ਹੈ ਕਿ ਜਿਥੋਂ ਤੋੜੀ ਹੋ ਸਕਦਾ ਹੈ, ਸਿੱਖਾਂ ਦੇ ਕੇਸ ਆਦਿਕ ਚਿੰਨ੍ਹ ਮਿਟਾਉਣ ਵਿਚ ਪੂਰਾ ਯਤਨ ਕੀਤਾ ਜਾਂਦਾ ਹੈ। ਕਈ ਅਗਿਆਨੀ ਧਰਮ ਤੋਂ ਪਤਿਤ ਸਿੱਖ, ਜੋ ਬ੍ਰਾਹਮਣਾਂ ਦੇ ਧੱਕੇ ਚੜ੍ਹ ਜਾਂਦੇ ਹਨ, ਉਨ੍ਹਾਂ ਨੂੰ ਪੰਡਿਤ ਜੀ ਦੀ ਆਗਿਆ ਹੁੰਦੀ ਹੈ ਕਿ ਕੱਛ ਔਰ ਕੜਾ ਲਾਹ ਕੇ ਸੰਕਲਪ ਕਰਵਾਓ।

ਜੇ ਵਿਚਾਰ ਨਾਲ ਦੇਖਿਆ ਜਾਵੇ ਤਾਂ ਜੋ ਸਲੂਕ ਔਰੰਗਜ਼ੇਬ ਵਲੋਂ ਜਨੇਊ ਟਿੱਕੇ ਉਤਾਰਣ ਦਾ ਹਿੰਦੂਆਂ ਨਾਲ ਹੁੰਦਾ ਸੀ, ਏਸ ਵੇਲੇ ਓਹੀ ਸਲੂਕ ਸ੍ਵਾਰਥੀ ਹਿੰਦੂਆਂ ਦੀ ਤਰਫੋਂ ਸਿੱਖਾਂ ਨਾਲ ਹੋ ਰਹਿਆ ਹੈ, ਉਹ ਆਪਣਾ ਮੁਖ ਕਰਤੱਵ ਏਹ ਜਾਣਦੇ ਹਨ ਕਿ ਜਿਥੋਂ ਤੋੜੀ ਹੋ ਸਕੇ, ਸਿੱਖਾਂ ਦੇ ਚਿੰਨ੍ਹ ਦੂਰ ਕੀਤੇ ਜਾਣ ਔਰ ਆਪਣੇ ਨਾਲ ਮਿਲਾ ਕੇ ਸਿੱਖ ਨਾਮ ਮਿਟਾ ਦਿੱਤਾ ਜਾਵੇ। ਇਸੇ ਉਦੇਸ਼ ਨੂੰ ਮਨ ਵਿਚ ਰੱਖ ਕੇ 'ਹਮ ਹਿੰਦੂ ਨਹੀਂ" ਦਾ ਵਿਰੋਧ ਕੀਤਾ ਜਾ ਰਿਹਾ ਹੈ।

੨. ਇਸ ਕਿਤਾਬ ਦਾ ਕਰਤਾ ਮੁਹਸਨਫ਼ਾਨੀ ਈਰਾਨ ਨਿਵਾਸੀ ਸੀ, ਔਰ ਉਸ ਨੇ ਹਿੰਦੁਸਤਾਨ ਵਿਚ ਫਿਰ ਕੇ ਸਭ ਮਤਾਂ ਦਾ ਹਾਲ ਲਿਖਿਆ ਹੈ। ਮੁਹਸਨਫ਼ਾਨੀ ਨੇ ਗੁਰੂ ਹਰਿਗੋਬਿੰਦ ਸਾਹਿਬ ਗੁਰੂ ਹਰਿ ਰਾਇ ਸਾਹਿਬ ਔਰ ਬਾਬਾ ਗੁਰਦਿੱਤਾ ਜੀ ਦਾ ਦਰਸ਼ਨ ਕੀਤਾ ਔਰ ਸਤਿਗੁਰਾਂ ਦੇ ਦੀਵਾਨਾਂ ਵਿਚ ਹਾਜ਼ਰ ਹੁੰਦਾ ਰਹਿਆ। ਉਸ ਦੇ ਲੇਖ ਤੋਂ ਏਹ ਭੀ ਪ੍ਰਗਟ ਹੁੰਦਾ ਹੈ ਕਿ ਛੇਵੇਂ ਸਤਿਗੁਰਾਂ ਨਾਲ ਉਸ ਦਾ ਪਤ੍ਰ ਵਿਵਹਾਰ ਸੀ।

੩. ਗੁਰਮਤ ਵਿਚ ਤੁਲਾ ਦਾਨ, ਛਾਯਾ ਪਾਤ੍ਰ ਆਦਿਕ ਦਾਨ ਵਿਧਾਨ ਨਹੀਂ। ਜੋ ਸਿੱਖ ਹਿੰਦੂਆਂ ਦੇ ਦਾਨ ਦੀ ਨਕਲ ਕਰ ਕੇ ਸਿੱਖਾਂ ਨੂੰ ਦਿੰਦੇ ਹਨ, ਉਹ ਦੋਵੇਂ ਹੀ (ਲੈਣ ਔਰ ਦੇਣ ਵਾਲੇ) ਖਾਲਸਾ ਧਰਮ ਤੋਂ ਪਤਿਤ ਹਨ। ਗੁਰਸਿੱਖਾਂ ਨੂੰ ਸਿੱਖਾਂ ਦਾ ਦੇਣਾ ਐਸਾ ਹੈ, ਜੈਸੇ ਆਪਣੇ ਭਾਈਆਂ ਨੂੰ ਸਹਾਇਤਾ ਦੇਣੀ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਦਾਨ ਕਰਨ ਦਾ ਏਹ ਤਰੀਕਾ ਦੱਸਿਆ ਹੈ ਕਿ ਆਪਣੀ ਕਮਾਈ ਵਿਚੋਂ ਦਸਵਾਂ ਹਿੱਸਾ ਧਰਮ ਦੇ ਕੰਮਾਂ ਲਈ ਕੱਢੋ, ਔਰ ਉਸ ਨੂੰ ਪੰਜਾਂ ਪਿਆਰਿਆਂ ਦੀ ਸੰਮਤੀ ਨਾਲ ਕੌਮ ਦੀ ਸੇਵਾ ਲਈ ਖ਼ਰਚ ਕਰੋ। ਜੋ ਸਿੱਖ, ਬ੍ਰਾਹਮਣਾਂ ਦੀ ਨਕਲ ਕਰ ਕੇ ਦਾਨ ਕਰਦੇ ਹਨ, ਉਹ ਗੁਰਮਤਿ ਤੋਂ ਅਗਿਆਤ ਹਨ।

55 / 121
Previous
Next