ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ
ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥ (ਵਾਰ ਗਉੜੀ ਮ: ੪, ਪੰਨਾ ੩੭੧)
ਸੇਵ ਕਰੀ ਇਨ ਹੀ ਕੀ ਭਾਵਤ
ਅਉਰ ਕੀ ਸੇਵ ਸੁਹਾਤ ਨ ਜੀ ਕੋ॥
ਦਾਨ ਦਯੋ ਇਨ ਹੀ ਕੋ ਭਲੋ
ਅਰੁ ਆਨ ਕੋ ਦਾਨ ਨ ਲਾਗਤ ਨੀਕੋ ॥
ਆਗੈ ਫਲੈ ਇਨ ਹੀ ਕੋ ਦਯੋ
ਜਗ ਮੈ ਜਸੁ ਅਉਰ ਦਯੋ ਸਭ ਫੀਕੋ॥
ਮੋ ਗ੍ਰਹਿ ਮੈ ਤਨ ਤੇ ਮਨ ਤੇ
ਸਿਰ ਲਉ ਧਨ ਹੈ ਸਭ ਹੀ ਇਨਹੀ ਕੋ ॥੩॥ (ਕੇਸੋ ਪ੍ਰਬੋਧ ਪਾ: ੧੦)
ਹਿੰਦੂ : ਏਹ ਤਾਂ ਗੁਰੂ ਸਾਹਿਬ ਨੇ ਬ੍ਰਾਹਮਣਾਂ ਦੀ ਮਹਿਮਾ ਵਿਚ ਸਵਈਏ ਉਚਾਰੇ ਹਨ ਔਰ ਬ੍ਰਾਹਮਣਾਂ ਨੂੰ ਦਾਨ ਦੇਣ ਦਾ ਹੁਕਮ ਦਿੱਤਾ ਹੈ, ਆਪ ਇਸ ਦੇ ਅਰਥ ਸਿੱਖਾਂ ਵਾਸਤੇ ਕਿਸ ਤਰ੍ਹਾਂ ਲਾਉਂਦੇ ਹੋ ?
ਸਿੱਖ : ਪਿਆਰੇ ਹਿੰਦੂ ਜੀ ! ਇਨ੍ਹਾਂ ਸਵੈਯਾਂ ਵਿਚ ਗੁਰੂ ਸਾਹਿਬ ਬ੍ਰਾਹਮਣ ਨੂੰ ਸੰਬੋਧਨ ਕਰ ਕੇ ਆਖਦੇ ਹਨ :
ਜੋ ਕਿਛੁ ਲੇਖ ਲਿਖਿਓ ਬਿਧਨਾ
ਸੋਈ ਪਾਯਤੁ ਮਿਸ੍ਰ ਜੂ ਸ਼ੋਕ ਨਿਵਾਰੋ ॥ ॥੧॥ (ਕੇਸੋ ਪ੍ਰਬੋਧ ਪਾ: ੧੦)
ਇਸ ਗੁਫ਼ਤਗੂ ਵਿਚ ਗੁਰੂ ਸਾਹਿਬ ਉੱਤਮ ਪੁਰਸ਼ ਹਨ, ਮਿਸ੍ਰ ਜੀ ਦੁਤਿਯ ਪੁਰਸ਼ ਹੈ (ਜਿਸ ਨਾਲ ਗੱਲ ਬਾਤ ਹੋ ਰਹੀ ਹੈ) ਔਰ ਖਾਲਸਾ ਤ੍ਰਿਤੀਯ (ਅੰਨ੍ਯ) ਪੁਰਸ਼ ਹੈ। ਇਸ ਵਾਸਤੇ 'ਇਨ ਹੂੰ' ਪਦ ਬ੍ਰਾਹਮਣਾਂ ਲਈ ਨਹੀਂ ਆ ਸਕਦਾ। ਇਸ ਵਿਆਕਰਣ ਸਬੰਧੀ ਚਰਚਾ ਨੂੰ ਜਾਣ ਦਿਓ, ਅਸੀਂ ਆਪ ਨੂੰ ਅੰਤ ਦੇ ਦੋਹਰੇ ਤੋਂ ਹੀ ਅੱਛੀ ਤਰ੍ਹਾਂ ਸਮਝਾ ਦੇਂਦੇ ਹਾਂ ਕਿ ਇਹ ਸਵਈਏ ਖਾਲਸੇ ਦੀ ਮਹਿਮਾ ਵਿਚ ਹਨ, ਯਥਾ:
ਚਟੁਪਟਾਇ ਚਿਤ ਮੈ ਜਰਿਓ ਤ੍ਰਿਣ ਜਿਉਂ ਕ੍ਰੋਧਤ ਹੋਇ ॥
ਖੋਜ ਰੋਜ ਕੇ ਹੇਤ ਲਗ ਦਯੋ ਮਿਸ੍ਰਜੂ ਰੋਇ ॥੪॥ (ਕੇਸੋ ਪ੍ਰਬੋਧ ਪਾ: ੧੦)
ਅਰਥਾਤ ਗੁਰੂ ਸਾਹਿਬ ਨੇ ਨਿਤ ਵਾਸਤੇ ਜੋ ਨਵਾਂ ਰਸਤਾ ਚਲਾ ਦਿੱਤਾ ਕਿ ਬ੍ਰਾਹਮਣਾਂ ਨੂੰ ਦਾਨ ਨਾ ਦਿੱਤਾ ਜਾਵੇ ਔਰ ਗੁਰਸਿੱਖਾਂ ਨੂੰ ਹੀ ਪੂਰਣ ਅਧਿਕਾਰੀ ਸਮਝਿਆ ਜਾਵੇ, ਇਸ ਪਰ ਮਿਸ੍ਰ ਨੂੰ ਬਡੀ ਚਟਪਟੀ ਲੱਗੀ ਔਰ ਰੋ ਪਿਆ। ਆਪ ਹੀ ਵਿਚਾਰ ਕੇ ਦੱਸੋ, ਕਿ ਜੇ ਬ੍ਰਾਹਮਣਾਂ ਦੇ ਹੱਕ ਵਿਚ ਸਤਿਗੁਰਾਂ ਦਾ ਹੁਕਮ ਹੁੰਦਾ ਤਾਂ ਮਿਸ ਰੋਂਦਾ, ਜਾਂ ਹਸਦਾ ? ਔਰ ਦੇਖੋ ! ਸਾਡੇ ਅਰਥ ਦੀ ਤਾਈਦ ਵਿਚ ਭਾਈ ਮਨੀ ਸਿੰਘ ਜੀ ਸ੍ਰੀ ਕਲਗੀਧਰ ਦੇ
________________
੧. ਰਿਆਸਤ ਜੀਂਦ ਵਿਚ ਇਕ ਦਸਮ ਗ੍ਰੰਥ ਹੈ, ਉਸ ਵਿਚ ਇਕ ਏਹ ਦੋਹਿਰਾ ਭੀ ਹੈ, ਜੋ ਹੋਰਨਾਂ ਬੀੜਾਂ ਵਿਚ ਨਹੀਂ ਦੇਖਿਆ ਗਿਆ :
ਆਸ ਨ ਕਰ ਤੂੰ ਬ੍ਰਾਹਮਣਾ, ਨਾ ਪਰਸੋ ਪਗ ਜਾਇ॥
ਪ੍ਰਭੂ ਤਯਾਗ ਦੂਜੇ ਲਗੇ ਕੁੰਭਿ ਨਰਕ ਮੇਂ ਪਾਇ॥