Back ArrowLogo
Info
Profile

ਹਜ਼ੂਰੀਏ ਕੀ ਆਖਦੇ ਹਨ:

“ਬ੍ਰਾਹਮਣ ਵੇਦ ਪਾਠ ਤੇ ਦੇਹ ਅਭਿਮਾਨੀ ਕਰਮਕਾਂਡੀ ਸੇ, ਦਸਵੇਂ ਪਾਤਸ਼ਾਹ ਨੇ ਖਾਲਸੇ ਨੂੰ ਵਡਿਆਈ ਤੇ ਗੁਰਿਆਈ ਬਖਸ਼ੀ, ਤਾਂ ਬ੍ਰਾਹਮਣਾਂ" ਰੋਇ ਦਿਤਾ।”                                                        (ਭਗਤ ਰਤਨਾਵਲੀ)

ਹਿੰਦੂ : ਆਪ ਬ੍ਰਾਹਮਣਾਂ ਬਾਬਤ ਏਹ ਆਖਦੇ ਹੋ, ਪਰ ਸੁਖਮਨੀ ਵਿਚ ਬ੍ਰਾਹਮਣਾਂ ਨੂੰ ਨਮਸਕਾਰ ਕਰਨੀ ਲਿਖੀ ਹੈ, ਯਥਾ:

ਸੋ ਪੰਡਿਤੁ ਜੋ ਮਨੁ ਪਰਬੋਧੈ ॥

ਰਾਮ ਨਾਮੁ ਆਤਮ ਮਹਿ ਸੋਧੈ।.....

ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲੁ ॥

ਸੂਖਮ ਮਹਿ ਜਾਨੈ ਅਸਥੂਲੁ ॥

ਚਹੁ ਵਰਨਾ ਕਉ ਦੇ ਉਪਦੇਸੁ ॥

ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥                                       (ਗਉੜੀ ਸੁਖਮਨੀ ਮ: ੫, ਪੰਨਾ ੨੭੪)

ਸਿੱਖ : ਪਿਆਰੇ ਹਿੰਦੂ ਜੀ ! ਗੁਰੂ ਸਾਹਿਬ ਜਾਤੀ ਨੂੰ ਮੁੱਖ ਨਾ ਰੱਖ ਕੇ ਗੁਣ ਨੂੰ ਪ੍ਰਧਾਨ ਮੰਨਦੇ ਹੋਏ ਪੰਡਿਤ ਦੇ ਲੱਛਣ ਦੱਸਦੇ ਹਨ ਕਿ ਜੇ ਕੋਈ ਇਨ੍ਹਾਂ ਲੱਛਣਾਂ ਨੂੰ ਧਾਰਨ ਕਰਦਾ ਹੈ ਓਸ ਨੂੰ ਪੰਡਿਤ ਸਮਝੋ, ਔਰ ਜਨੇਊ ਟਿੱਕੇ ਦੇ ਧੋਖੇ ਵਿਚ ਫਸ ਕੇ ਜਾਤੀ-ਅਭਿਮਾਨੀ ਬ੍ਰਾਹਮਣਾਂ ਨੂੰ ਪੰਡਿਤ ਨਾ ਮੰਨੋ'।

ਦੇਖੋ ! ਇਸ ਸ਼ਬਦ ਵਿਚ ਕੈਸਾ ਉੱਤਮ ਉਪਦੇਸ਼ ਹੈ ਕਿ 'ਪੰਡਿਤ' ਓਹ ਹੈ ਜੋ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਉਪਦੇਸ਼ ਦੇਂਦਾ ਹੈ, ਔਰ ਸਰਬ ਵਿਆਪੀ ਵਾਹਿਗੁਰੂ (ਰਾਮ)

________________

੧. ਪੁਸਤਕ ਸਰਬ ਲੋਹ ਅਥਵਾ ਲੋਹ ਪ੍ਰਕਾਸ਼ ਦੇ ਪੰਨਾ ੬੬੭-੬੯ ਵਿਚ ਭੀ ਏਸ ਅਰਥ ਦੀ ਪੁਸ਼ਟੀ ਹੈ, ਯਥਾ:

ਖਾਲਸਾ ਮੇਰੋ ਰੂਪ ਹੈ ਖਾਸ ॥

ਖਾਲਸੇ ਮਹਿ ਹੌ ਕਰੋ ਨਿਵਾਸ॥ ॥੧॥...

ਹੌ ਖਾਲਸੇ ਕੋ ਖਾਲਸਾ ਮੇਰੋ ॥

ਓਤ ਪੋਤਿ ਸਾਗਰ ਬੂੰਦੇਰੋ ॥੧੦॥.....

ਸੇਵਾ ਖਾਲਸੇ ਕੀ ਸਫਲ ਪੂਜਾ ਸਤ੍ਰਨ ਅਰਘਪਾਦ ॥

ਦਾਨ ਮਾਨ ਸਨਮਾਨ ਕਰ ਖੋੜਸ ਬਿਧਿ ਕੋ ਸ੍ਵਾਦ ॥੫॥

ਆਨ ਦੇਵ ਨਹਿ ਸਫਲ ਕਛੁ ਈਤ ਉਤ ਪਰਲੋਕ ॥

ਨਿਹਫਲ ਸੇਵਾ ਤਿਸ ਬਿਨਾ ਕਬੀ ਹਰਖ ਕਬਿ ਸ਼ੋਕ ॥੬॥

ਭਾਈ ਨੰਦ ਲਾਲ ਜੀ ਖਾਲਸੇ ਦੀ ਮਹਿਮਾ ਕਥਨ ਕਰਦੇ ਹਨ :

ਹਮ ਫ਼ਲਕ ਬੰਦਹ ਸੰਗਤਾਨਸ਼ ਰਾ।

ਹਮ ਮਲਕ ਬੰਦਹ ਸੰਗਤਾਨਸ਼ ਰਾ ॥੧॥                                            (ਤੌਸੀਫੋਸਨਾ ਭਾਈ ਨੰਦ ਲਾਲ)

੨. ਗੁਰੂ ਅਮਰਦਾਸ ਸਾਹਿਬ ਭੀ ਪੰਡਿਤ ਦੇ ਲੱਛਣ ਕਥਨ ਕਰਦੇ ਹਨ :

ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥......

ਸਤਿਗੁਰ ਕੀ ਓਹੁ ਦੀਖਿਆ ਲੇਇ॥

ਸਤਿਗੁਰ ਆਗੈ ਸੀਸੁ ਧਰੇਇ ॥....

ਸਭਨਾਂ ਮਹਿ ਏਕੋ ਏਕੁ ਵਖਾਣੈ ॥

ਜਾਂ ਏਕੋ ਵੇਖੈ ਤਾਂ ਏਕੋ ਜਾਣੈ ॥                                                              (ਮਲਾਰ ਮ: ੩, ਪੰਨਾ ੧੨੬੧)

57 / 121
Previous
Next