ਨਾਮ ਦੇ ਭਾਵ ਅਰਥ ਨੂੰ ਮਨ ਵਿਚ ਵਿਚਾਰਦਾ ਹੈ, ਔਰ ਵੇਦ ਪੁਰਾਨ ਸਿਮ੍ਰਤੀ ਆਦਿਕਾਂ ਦੀ ਅਸਲੀਅਤ ਨੂੰ ਸਮਝਦਾ ਹੈ, ਔਰ ਸਾਰੇ ਪ੍ਰਪੰਚ ਨੂੰ ਉਸ ਵਾਹਿਗੁਰੂ ਤੋਂ ਹੋਇਆ ਮੰਨਦਾ ਹੈ, (ਇਹ ਨਹੀਂ ਕਿ ਕਈ ਅਨਾਦੀ ਪਦਾਰਥ ਮੰਨ ਕੇ ਪ੍ਰਮਾਤਮਾ ਦੇ ਅਦੁਤਿਯ ਹੋਣ ਦਾ ਵਿਰੋਧੀ ਬਣਦਾ ਹੈ) ਔਰ ਚਹੁੰ ਵਰਨਾਂ ਨੂੰ ਇਕ ਪਿਤਾ ਦੇ ਪੁੱਤ੍ਰ ਮੰਨ ਕੇ ਭਾਈਆਂ ਦੀ ਤਰ੍ਹਾਂ ਪਿਆਰ ਕਰਦਾ ਔਰ ਸੱਚਾ ਉਪਦੇਸ਼ ਦੇਂਦਾ ਹੈ, (ਇਹ ਨਹੀਂ ਕਿ ਸ਼ੂਦਰ ਨੂੰ ਧਰਮ ਦਾ ਉਪਦੇਸ਼ ਹੀ ਨਹੀਂ ਕਰਨਾ ਔਰ ਓਸ ਨੂੰ ਅਕਾਲ ਦੀ ਗੱਲ ਹੀ ਨਹੀਂ ਸਿਖਾਉਣੀ ਜਿਹਾ ਕਿ ਮਨੂੰ ਔਰ ਵਿਸ਼ਿਸ਼ਟ ਆਪਣੀਆਂ ਸਿਮ੍ਰਤੀਆਂ ਵਿਚ ਲਿਖਦੇ ਹਨ) ਸ੍ਰੀ ਗੁਰੂ ਸਾਹਿਬ ਕਥਨ ਕਰਦੇ ਹਨ ਕਿ ਇਨ੍ਹਾਂ ਗੁਣਾਂ ਵਾਲਾ ਜੋ ਕੋਈ ਪੁਰਸ਼ ਹੈ ਓਹੋ ਪੰਡਿਤ ਹੈ ਔਰ ਓਹ ਨਮਸਕਾਰ ਯੋਗ ਹੈ ।
ਆਪ ਜਿਨ੍ਹਾਂ ਜਾਤੀ ਅਭਿਮਾਨੀਆਂ ਨੂੰ ਪੰਡਿਤ ਸੱਦਦੇ ਹੋ, ਉਹਨਾਂ ਬਾਬਤ ਗੁਰੂ ਸਾਹਿਬ ਇਹ ਕਥਨ ਕਰਦੇ ਹਨ :
ਲੋਭੀ ਅਨਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥
ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨਾ ਪਾਰੁ ॥੩॥
ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥ (ਸਿਰੀ ਰਾਗੁ ਮ: ੩, ਪੰਨਾ ੩੦)
ਮਨਮੁਖ ਪੜਹਿ ਪੰਡਿਤ ਕਹਾਵਹਿ ॥
ਦੂਜੈ ਭਾਇ ਮਹਾ ਦੁਖੁ ਪਾਵਹਿ ॥.....
ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥
ਵਾਦੁ ਵਖਾਣਹਿ ਮੋਹੇ ਮਾਇਆ ॥ (ਮਾਝ ਮ: ੩, ਪੰਨਾ ੧੨੮)
ਪੰਡਿਤ ਭੂਲੇ ਦੂਜੇ ਲਾਗੇ ਮਾਇਆ ਕੈ ਵਾਪਾਰਿ ॥
ਅੰਤਰਿ ਤ੍ਰਿਸਨਾ ਭੁਖ ਹੈ, ਮੂਰਖ ਭੁਖਿਆ ਮੁਏ ਗਵਾਰ ॥ (ਵਾਰ ਸੋਰਠਿ ਮ: ੩, ਪੰਨਾ ੬੪੭)
ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥
ਅਨਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥ (ਸਿਰੀ ਰਾਗੁ ਮ: ੧, ਪੰਨਾ ੫੬)
ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜਾ ਮੋਠ ਜਿਨੇਹਾ ॥
ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ ॥
ਕੁੜੀ ਆਵੈ ਕੂੜੀ ਜਾਵੈ ਮਾਇਆ ਕੀ ਨਿਤ ਜੋਹਾ ॥
ਸਚੁ ਕਹੈ ਤਾ ਛੋਹੋ“ ਆਵੈ ਅੰਤਰਿ ਬਹੁਤਾ ਰੋਹਾ ॥
_____________
੧. ਹੋਰ ਨੂੰ ਅਰਥਾਤ ਵਾਹਿਗੁਰੂ ਤੋਂ ਵਿਮੁਖ ਹੋ ਕੇ ਤੇਤੀ ਕੋਟਿ ਦੇਵਤਿਆਂ ਨੂੰ।
੨. ਪ੍ਰਤਿਪਾਲਕ ।
੩. ਕੁੜਕੁੜੂ, ਜੋ ਰਿੱਝਣ ਵਿਚ ਨਹੀਂ ਆਉਂਦਾ:
ਜੈਸੇ ਪਾਹਨੁ ਜਲ ਮਹਿ ਰਾਖਿਓ, ਭੇਦੈ ਨਾਹਿ ਤਿਹ ਪਾਨੀ ॥
ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥ (ਬਿਲਾਵਲੁ ਮ: ੯, ਪੰਨਾ ੮੩੧)
੪. ਮਨ ਇਸਥਿਤ ਨਹੀਂ, ਇਸ ਵਾਸਤੇ ਲਾਲਚ ਦੇ ਅਧੀਨ ਭੱਜਿਆ ਫਿਰਦਾ ਹੈ।
੫. ਕ੍ਰੋਧ, ਜੋਸ਼।