Back ArrowLogo
Info
Profile

ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ॥

ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ ॥                                  

ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ

 ਤਾਂ ਉਘੜਿ ਆਇਆ ਲੋਹਾ ॥                                           (ਵਾਰ ਰਾਮਕਲੀ ਮ: ੫, ਪੰਨਾ ੯੬੦)

 

(੩) ਅਵਤਾਰ ੧

ਆਪ ਅਵਤਾਰਾਂ ਨੂੰ ਈਸ਼ਵਰ ਦਾ ਰੂਪ ਮੰਨਦੇ ਔਰ ਉਨ੍ਹਾਂ ਦੀ ਉਪਾਸ਼ਨਾ ਕਰਦੇ ਹੋ, ਪਰ ਸਿੱਖ ਧਰਮ ਵਿਚ ਇਹ ਕਥਨ ਕੀਤਾ ਗਿਆ ਹੈ :

ਅਵਤਾਰ ਨ ਜਾਨਹਿ ਅੰਤੁ ॥

ਪਰਮੇਸਰੁ ਪਾਰਬ੍ਰਹਮ ਬੇਅੰਤੁ ॥                                               (ਰਾਮਕਲੀ ਮ: ੫, ਪੰਨਾ ੮੯੫)

ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥                              (ਭੈਰਉ ਮ: ੫, ਪੰਨਾ ੧੧੩੬)

ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ॥

ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥                            (ਆਸਾ ਮ: ੩, ਪੰਨਾ ੪੨੩)

ਕੋਟ ਬਿਸਨ ਅਵਤਾਰ ਸੰਕਰ ਜਟਾਧਾਰ ॥

ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥                                            (ਆਸਾ ਛੰਤ ਮ: ੫, ਪੰਨਾ ੪੫੫)

ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥

ਤਿਨ ਭੀ ਅੰਤੁ ਨ ਪਾਇਓ ਤੇਰਾ ਲਾਇ ਥਕੇ ਬਿਭੂਤਾ ॥                                  (ਸੂਹੀ ਮ: ੫, ਪੰਨਾ 747)

ਬਿਨ ਕਰਤਾਰ ਨ ਕਿਰਤਮ ਮਾਨੋ॥

ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੋ॥                                 (ਸ਼ਬਦ ਹਜਾਰੇ ਪਾ: ੧੦)

ਤਾਤ ਮਾਤ ਨ ਜਾਤਿ ਜਾਕਰ ਪੁਤ੍ਰ ਪੌਤ੍ਰ ਮੁਕੰਦ ॥

ਕਉਨ ਕਾਜ ਕਹਾਂਹਿੰਗੇ ਤੇ ਆਨ ਦੇਵਕਿ ਨੰਦ ॥                                             (ਸ਼ਬਦ ਹਜਾਰੇ ਪਾ: ੧੦)

______________

੧. ਸਿੱਖ ਧਰਮ ਵਿਚ ਕਿਸੇ ਅਵਤਾਰ ਪੈਗੰਬਰ ਆਦਿਕ ਦੀ ਨਿੰਦਾ ਨਹੀਂ ਹੈ, ਔਰ ਨਾ ਕਿਸੇ ਉਪਕਾਰੀ ਔਰ ਸ੍ਰੇਸ਼ਟ ਪੁਰਸ਼ ਦੀ ਕਿਸੀ ਪ੍ਰਕਾਰ ਨਿਊਨਤਾ ਦੱਸੀ ਗਈ ਹੈ, ਕੇਵਲ ਏਹ ਉਪਦੇਸ਼ ਹੈ ਕਿ ਵਾਹਿਗੁਰੂ ਜਨਮ ਮਰਨ ਤੋਂ ਰਹਿਤ ਹੈ ਔਰ ਉਪਾਸ਼ਨਾ ਯੋਗ ਹੈ। ਅਵਤਾਰ ਆਦਿਕ ਸਭ ਉਸ ਦੇ ਆਗਿਆਕਾਰੀ ਬੰਦੇ ਹਨ।

੨. ਹੇ ਦਯਾਲੂ !

੩. ਮੱਛ, ਕੱਛ, ਵੈਰਾਹ, ਨਰਸਿੰਘ, ਬਾਵਨ, ਬੁੱਧ, ਪਰਸੁ ਰਾਮ, ਰਾਮ ਚੰਦਰ, ਕ੍ਰਿਸ਼ਨ ਅਤੇ ਕਲਕੀ।

੪. ਭਾਈ ਨੰਦ ਲਾਲ ਜੀ 'ਤੌਸੀਫੋਸਨਾ' ਵਿਚ ਲਿਖਦੇ ਹਨ :

ਮਰ ਊ ਰਾ ਨ ਮਾਦਰਨ ਊ ਰਾ ਪਿਦਰ ।

ਨਾ ਊ ਰਾ ਬਿਰਾਦਰ ਨ ਊ ਰਾ ਪਿਸਰ।

59 / 121
Previous
Next