Back ArrowLogo
Info
Profile

ਸੋ ਕਿਮ ਮਾਨਸ ਰੂਪ ਕਹਾਏ ॥

ਸਿਧ ਸਮਾਧਿ ਸਾਧ ਕਰ ਹਾਰੇ ਰੋਹੂੰ ਨ ਦੇਖਨ ਪਾਏ ॥                            (ਸ਼ਬਦ ਹਜਾਰੇ ਪਾ: ੧੦)

ਜਾਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸਾਮ ਕਹੈ ਹੈ॥                        (ਸ਼ਬਦ ਹਜਾਰੇ ਪਾ: ੧੦)

ਕਾਹੂ ਨੇ ਰਾਮ ਕਯੋ ਕ੍ਰਿਸ਼ਨਾ ਕਹੁ

ਕਾਹੂ ਮਨੈ ਅਵਤਾਰਨ ਮਾਯੋ ॥

ਫੋਕਟ ਧਰਮ ਬਿਸਾਰ ਸਭੈ

ਕਰਤਾਰ ਹੀ ਕਉ ਕਰਤਾ ਜੀਅ ਜਾਨਯੋ ॥੧੨॥.......

ਕਾਹੇ ਕੋ ਏਸ ਮਹੇਸਹਿ ਭਾਖਤ

ਕਾਹੇ ਦਿਜੇ ਕੋ ਏਸ ਬਖਾਨਯੋ ॥

ਹੈ ਨ ਰਲ੍ਹੇਸ ਜਦੇਸ ਰਮਾਪਤਿ

ਤੈ ਜਿਨ ਕੌ ਬਿਸ਼ਨਾਥ ਪਛਾਯੋ ॥੧੪॥.......

ਅੰਤ ਮਰੇ ਪਛੁਤਾਇ ਪ੍ਰਿਥੀ ਪਰ

ਜੇ ਜਗ ਮੈ ਅਵਤਾਰ ਕਹਾਏ ॥

ਰੇ ਮਨ ਲੈਲ“ ਇਕੇਲ ਹੀ ਕਾਲ ਕੇ

ਲਾਗਤ ਕਾਹੇ ਨ ਪਾਯਨ ਧਾਏ ॥੨੨॥                                             (३३ ਸਵਯੇ ਪਾ: १०)

ਦਸ ਅਵਤਾਰ ਅਕਾਰੁ ਕਰਿ, ਏਕੰਕਾਰ ਨ ਅਲਖੁ ਲਖਾਇਆ ॥੧੪॥                           (ਭਾਈ ਗੁਰਦਾਸ, ਵਾਰ ੧੬)

ਹਿੰਦੂ : ਜੇ ਆਪ ਦੇ ਮਤ ਵਿਚ ਅਵਤਾਰਾਂ ਨੂੰ ਈਸ਼ਵਰ ਰੂਪ ਨਹੀਂ ਮੰਨਿਆ ਔਰ ਉਨ੍ਹਾਂ ਦੀ ਉਪਾਸ਼ਨਾ ਵਿਧਾਨ ਨਹੀਂ, ਤਾਂ ਦਸਮ ਗ੍ਰੰਥ ਵਿਚ ਇਹ ਕਿਉਂ ਲਿਖਿਆ ਹੈ :

ਮਥਰਾ ਮੰਡਲ ਕੇ ਬਿਖੈ ਜਨਮ ਧਰਿਓ ਹਰਿਰਾਇ ॥੩॥....

ਜੇ ਨਰ ਸ਼੍ਯਾਮ ਜੂ ਕੇ ਪਰਸੈਂ ਪਗ,

ਤੇ ਨਰ ਫੇਰ ਨ ਦੇਹ ਧਰੈਂਗੇ ॥੨੪੮੩॥                                                    (ਕ੍ਰਿਸ਼ਨਾ ਅਵਤਾਰ)

ਐਸੇ ਹੀ ਹੋਰ ਪ੍ਰਸੰਗ ਬਹੁਤ ਹਨ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਦਸਵੇਂ ਗੁਰੂ ਅਵਤਾਰਾਂ ਨੂੰ ਮੰਨਦੇ ਸਨ

ਸਿੱਖ: ਇਤਿਹਾਸ ਔਰ ਪੁਰਾਣਾਂ ਦੀ ਕਥਾ ਦਾ ਜੋ ਤਰਜੁਮਾ ਅਥਵਾ ਖੁਲਾਸਾ ਹੋਵੇ ਉਸ ਨੂੰ ਆਪ ਇਹ ਨਹੀਂ ਆਖ ਸਕਦੇ ਕਿ ਏਹ ਦਸਵੇਂ ਸਤਿਗੁਰੂ ਦਾ ਸਿੱਖਾਂ ਨੂੰ ਉਪਦੇਸ਼ ਹੈ, ਧਰਮ ਉਪਦੇਸ਼ਮਈ ਬਾਣੀ ਗੁਰੂ ਸਾਹਿਬ ਦੀ ਜਾਪੁ ਔਰ ਸਵਈਏ ਆਦਿਕ ਭਿੰਨ ਭਿੰਨ ਹੈ, ਜਿਸ ਵਿਚ ਕੇਵਲ ਅਕਾਲ ਦੀ ਮਹਿਮਾ ਹੈ, ਔਰ ਅਵਤਾਰ ਆਦਿਕਾਂ ਨੂੰ ਉਸ ਦਾ ਦਾਸ ਕਥਨ ਕੀਤਾ ਹੈ।

_____________

੧. ਬ੍ਰਹਮਾ। ੨. ਰਾਮ ਚੰਦ੍ਰ । ੩. ਕ੍ਰਿਸ਼ਨ । ੪. ਵਿਸ਼ਨੂੰ । ੫. ਚੰਚਲ ।

੬. ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ॥

ਅਵਰ ਵਾਸਨਾ ਨਾਹਿ ਪ੍ਰਭੂ ਧਰਮ ਯੁੱਧ ਕੇ ਚਾਇ॥੨੪੯੧॥                                   (ਕ੍ਰਿਸ਼ਨਾ ਅਵਤਾਰ)

60 / 121
Previous
Next