ਹਿੰਦੂ: ਗੁਰੂ ਗ੍ਰੰਥ ਸਾਹਿਬ ਵਿਚ ਮਾਰੂ ਰਾਗ ਵਿਖੇ ਇਕ ਅਸਤੋਤ੍ਰ ਹੈ, ਜਿਸ ਵਿਚ ਸਭ ਅਵਤਾਰਾਂ ਦੇ ਨਾਮ ਆਰਾਧਨ ਕਰਨੇ ਦੱਸੇ ਹਨ, ਯਥਾ:
ਮਧੁਸੂਦਨ ਦਾਮੋਦਰ ਸੁਆਮੀ॥
ਰਿਖੀਕੇਸ ਗੋਵਰਧਨ ਧਾਰੀ ਮੁਰਲੀ ਮਨੋਹਰ ਹਰਿ ਰੰਗਾ ॥੧॥
ਮੋਹਨ ਮਾਧਵ ਕ੍ਰਿਸ ਮੁਰਾਰੇ ॥
ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ...
ਧਰਣੀਧਰ ਈਸ ਨਰਸਿੰਘ ਨਾਰਾਇਣ ॥
ਦਾੜਾ ਅਗੇ ਪ੍ਰਿਥਮਿ ਧਰਾਇਣ ॥
ਬਾਵਨ ਰੂਪੁ ਕੀਆ ਤੁਧੁ ਕਰਤੇ।। (ਮਾਰੂ ਸੋਲਹੇ ਮ: ੫, ਪੰਨਾ ੧੦੮੨)
ਸਿੱਖ : ਪਿਆਰੇ ਹਿੰਦੂ ਭਾਈ ! ਗੁਰੂ ਅਰਜਨ ਸਾਹਿਬ ਨੇ ਇਸੇ ਸ਼ਬਦ ਦੇ ਅੰਤ ਵਿਚ (ਜਿਸ ਨੂੰ ਆਪ ਅਵਤਾਰਾਂ ਦਾ ਸਤੋਤ੍ਰ ਦੱਸਦੇ ਹੋ) ਆਪਣਾ ਮਤ ਪ੍ਰਗਟ ਕਰ ਦਿੱਤਾ ਹੈ ਕਿ :
ਕਿਰਤਮ ਨਾਮ ਕਥੇ ਤੇਰੇ ਜਿਹਬਾ ॥
ਸਤਿਨਾਮੁ ਤੇਰਾ ਪਰਾ ਪੂਰਬਲਾ ॥ (ਮਾਰੂ ਸੋਲਹੇ ਮ: ੫, ਪੰਨਾ ੧੦੮੩)
ਮਹਾਰਾਜ ਕਥਨ ਕਰਦੇ ਹਨ ਕਿ ਹੇ ਅਕਾਲ ! ਉੱਪਰ ਲਿਖੇ ਤੇਰੇ (ਕਿਰਤਮ) ਅਨੰਤ ਨਾਮ ਕਲਪ ਕੇ ਲੋਕ ਆਪਣੀ ਬੁੱਧੀ ਔਰ ਨਿਸ਼ਚੈ ਅਨੁਸਾਰ ਕਥਨ ਕਰਦੇ ਹਨ, ਪਰ ਇਹ ਤੇਰੇ ਅਸਲ ਨਾਮ ਨਹੀਂ, ਤੇਰਾ ਆਦਿ ਔਰ ਸ਼੍ਰੋਮਣੀ ਨਾਮ "ਸ" ਹੈ, ਜਿਸ ਦਾ ਅਰਥ ਹੈ ਕਿ ਸਰਬ ਕਾਲਾਂ ਵਿਚ ਇਕ-ਰਸ ਹੋਣ ਵਾਲਾ, ਜਿਸ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਕਰਦੇ ਹਨ :
ਆਦਿ ਸਚੁ ਜੁਗਾਦਿ ਸਚੁ ॥
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ (ਜਪੁਜੀ ਸਾਹਿਬ, ਪੰਨਾ ੧)
ਗੁਰਬਾਣੀ ਵਿਚ ਅਨੇਕ ਨਾਮ ਅਜੇਹੇ ਭੀ ਹੈਨ ਜੋ ਖ਼ਾਸ ਖ਼ਾਸ ਅਵਤਾਰ ਔਰ ਦੇਵਤਿਆਂ ਨਾਲ ਸੰਬੰਧ ਰਖਦੇ ਹਨ, ਪਰ ਓਹੀ ਨਾਮ ਅਨੇਕ ਸਥਾਨਾਂ ਵਿਚ ਗੁਰੂ ਸਾਹਿਬ ਨੇ ਵਾਹਿਗੁਰੂ ਅਰਥ ਵਿਚ ਵਰਤੇ ਹਨ, ਇਸੀ ਬਾਤ ਨੂੰ ਯਥਾਰਥ ਸਮਝੇ ਬਿਨਾ ਬਹੁਤ ਲੋਕ ਧੋਖੇ ਵਿਚ ਪੈ ਜਾਂਦੇ ਹਨ ਔਰ ਗੁਰਬਾਣੀ ਦੇ ਤੱਤ ਤੋਂ ਖ਼ਾਲੀ ਰਹਿੰਦੇ ਹਨ।
ਦੇਖੋ ! ਇਨ੍ਹਾਂ ਸ਼ਬਦਾਂ ਵਿਚ ਰਾਮ ਆਦਿਕ ਨਾਮ ਦੇਹਧਾਰੀਆਂ ਦੇ ਹਨ :
੧. ਏਸੇ ਤਰ੍ਹਾਂ ਮੁਸਲਮਾਨਾਂ ਦਾ "ਅੱਲਾ" ਨਾਮ ਪੁਰਾਣੇ ਸਮੇਂ ਵਿਚ ਇਕ ਖ਼ਾਸ ਮੂਰਤੀ ਦਾ ਸੀ, ਔਰ ਕੁਰਾਨ ਵਿਚ ਕੇਵਲ ਅਕਾਲ ਦਾ ਬੋਧਕ ਹੈ। ਔਰ ਅੰਗਰੇਜ਼ੀ ਦਾ "ਗਾਡ" (God) ਸ਼ਬਦ ਟਿਊਟਿਨ (Teutons) ਲੋਕ ਦੇਵਤਿਆਂ ਦੇ ਅਰਥ ਵਿਚ ਵਰਤਦੇ ਸਨ, ਜਦ ਟਿਊਟਨਾਂ ਨੇ ਈਸਾਈ ਮਤ ਅੰਗੀਕਾਰ ਕੀਤਾ ਤਾਂ "ਗਾਡ” ਪਦ ਦਾ ਅਰਥ ਪ੍ਰਮੇਸ਼ਰ ਹੋਇਆ ਹੈ। ਐਸ ਹੀ "ਜਹੋਵਾ" (Jehovah) ਪਦ, ਜਿਸ ਨੂੰ ਯਹੂਦੀ ਲੋਕ ਕੇਵਲ ਪ੍ਰਮਾਤਮਾ ਦਾ ਬੋਧਕ ਮੰਨਦੇ ਹਨ, ਪੁਰਾਣੇ ਸਮੇਂ ਵਿਚ ਅਸੀਰੀਆ (Assyria) ਦੇ ਖ਼ਾਸ ਦੇਵਤਾ ਦਾ ਅਰਥ ਰਖਦਾ ਸੀ। ਇਸ ਤਰ੍ਹਾਂ ਅਨੰਤ ਨਾਮ ਅਨੇਕ ਮਤਾਂ ਵਿਚ ਹਨ।
੨. ਨਾਮ ਦੇ ਵਿਸ਼ੇ ਉਤੇ ਦੇਖੋ ਗੁਰਮਤ ਪ੍ਰਭਾਕਰ ਦੀ ਦੂਜੀ ਐਡੀਸ਼ਨ ਦਾ ਪੰਨਾ ੪੭੧।