Back ArrowLogo
Info
Profile

...ਹੋਰਿ ਕੇਤੇ ਰਾਮ ਰਵਾਲ ॥                                                     (ਵਾਰ ਆਸਾ ਮ: ੧, ਪੰਨਾ ੪੬੪)

ਰਾਮੁ ਗਇਓ ਰਾਵਨੁ ਗਇਓ ॥                                                   (ਸਲੋਕ ਮ: ੯, ਪੰਨਾ ੧੪੨੯)

....ਕੇਤੇ ਕਾਨ ਮਹੇਸ ॥                                                              (ਜਪੁਜੀ ਸਾਹਿਬ, ਪੰਨਾ ੭)

ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ॥                                    (ਸੂਹੀ ਮ: ੪, ਪੰਨਾ ੭੩੫)

ਪਾਰ ਨ ਪਾਇ ਸਕੈ, ਪਦਮਾਪਤਿ ॥                                            (ਤ੍ਰ ਪ੍ਰਸਾਦਿ ਸਵਯੇ, ਅਕਾਲ ਉਸਤਤਿ)-

ਔਰ ਇਨ੍ਹਾਂ ਸ਼ਬਦਾਂ ਵਿਚ ਅਕਾਲ ਬੋਧਕ ਨਾਮ ਹਨ :

ਰਮਤ ਰਾਮੁ ਸਭ ਰਹਿਓ ਸਮਾਇ॥                                             (ਗੋਂਡ ਮ: ੫, ਪੰਨਾ ੮੬੫)

....ਟੇਕ ਏਕ ਰਘੁਨਾਥ ॥                                                           (ਸਲੋਕ ਮ: ੯, ਪੰਨਾ ੧੪੨੯)

... ਸਿਮਰਿਓ ਨਾਹਿ ਕਨਾਈ ॥                                                    (ਮਾਰੂ ਮ: ੯, ਪੰਨਾ ੧੦੦੮)

ਹਰਿ ਜਪੀਐ ਸਾਰੰਗਪਾਣੀ ਹੇ ॥                                                  (ਮਾਰੂ ਮ: ੪, ਪੰਨਾ ੧੦੭੦)

ਬਿਸਨ ਕੀ ਮਾਇਆ ਤੇ ਹੋਇ ਭਿੰਨ ॥                                          (ਗਉੜੀ ਸੁਖਮਨੀ ਮ: ੫, ਪੰਨਾ ੨੭੪)

....ਪਤਿ ਸਿਉ ਕਿਨ ਸ੍ਰੀ ਪਦਮਾਪਤਿ ਪਾਏ ॥੩॥੨੪੫॥                   (ਤ੍ਰ ਪ੍ਰਸਾਦਿ ਸਵਯੇ ਅਕਾਲ ਉਸਤਤਿ)

ਜੇ ਨਰ ਸ੍ਰੀਪਤਿ ਕੇ ਪ੍ਰਸ ਹੈਂ ਪਗ ॥੮॥੨੮॥                                    (ਸੁਧਾ ਸਵਯੇ, ਅਕਾਲ ਉਸਤਤਿ)

 

(੪) ਦੇਵੀ ਦੇਵਤਾ

ਆਪ ਦੇਵੀ ਔਰ ਦੇਵਤਿਆਂ ਨੂੰ ਵਰਦਾਇਕ ਮੰਨ ਕੇ ਉਨ੍ਹਾਂ ਦੀ ਉਪਾਸ਼ਨਾ ਕਰਦੇ ਹੋ, ਔਰ ਉਨ੍ਹਾਂ ਦੇ ਇਤਨੇ ਭੇਦ ਕਲਪੇ ਹੋਏ ਹਨ ਕਿ ਕੋਈ ਵਿਦਵਾਨ ਹਿੰਦੂ ਭੀ ਪੂਰੀ ਗਿਣਤੀ ਕਰ ਕੇ ਨਹੀਂ ਦੱਸ ਸਕਦਾ ਕਿ ਇਤਨੇ ਦੇਵੀ ਦੇਵਤਾ ਹਨ, ਪਰ ਸਿੱਖ ਧਰਮ ਦੀ, ਦੇਵੀ ਦੇਵਤਾ ਆਦਿਕ ਦੇ ਵਿਸ਼ੇ ਵਿਚ ਇਹ ਰਾਏ ਹੈ :

ਮਾਇਆ ਮੋਹੇ ਦੇਵੀ ਸਭਿ ਦੇਵਾ॥                                    (ਗਉੜੀ ਮ: ੧, ਪੰਨਾ ੨੨੭)

ਭਰਮੇ ਸੁਰਿ ਨਰ ਦੇਵੀ ਦੇਵਾ॥                                     (ਗਉੜੀ ਮ: ੫, ਪੰਨਾ ੨੫੮)

ਬ੍ਰਹਮਾ ਬਿਸਨੁ ਮਹਾਦੇਉ ਮੋਹਿਆ ॥

ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥੨॥                           (ਆਸਾ ਮ: ੫, ਪੰਨਾ ੩੯੪)

______________

੧. ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ ॥ ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥                  (ਸਲੋਕ ਕਬੀਰ, ਪੰਨਾ ੧੩੭੪)

੨. ਅਕਾਲ ਪੁਰਖ ਦੇ ਅਰਥਾਂ ਤੋਂ ਛੁੱਟ ਇਕ ਜਗਾ 'ਸਾਰਿੰਗਪਾਣੀ' ਔਰ 'ਮੁਰਾਰੀ' ਨਾਮ ਗੁਰੂ ਰਾਮਦਾਸ ਜੀ ਦੇ ਬੋਧਕ ਹਨ, ਦੇਖੋ! ਗੁਰੂ ਅਰਜਨ ਸਾਹਿਬ ਜੀ ਦੀ ਲਾਹੌਰੋਂ ਲਿਖੀ ਪਤ੍ਰਕਾ :

ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥

ਚਿਰੁ ਹੋਆ ਦੇਖੇ ਸਾਰਿੰਗਪਾਣੀ ॥ ਔਰ .....

ਮੇਰੇ ਸਜਣ ਮੀਤ ਮੁਰਾਰੇ ਜੀਉ॥                                                   (ਮਾਝ ਮ: ੫, ਪੰਨਾ ੯੬)

62 / 121
Previous
Next