Back ArrowLogo
Info
Profile

ਇਕ ਬਿਨ ਦੂਸਰ ਸੋ ਨ ਚਿਨਾਰ ॥

ਭੰਜਨ ਗੜ੍ਹਨ ਸਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ ॥                              (ਸ਼ਬਦ ਹਜਾਰੇ ਪਾ: ੧੦)

ਇਕ ਮਨਿ ਇਕੁ ਅਰਾਧਣਾ ਦੁਬਿਧਾ ਦੂਜਾ ਭਾਉ ਮਿਟਾਇਆ।॥੪॥                               (ਭਾਈ ਗੁਰਦਾਸ, ਵਾਰ ੧੧)

ਗੁਰਮੁਖਿ ਸੁਖ ਫਲੁ ਸਾਧ ਸੰਗੁ ਪਰਮਹੰਸ ਗੁਰ ਸਿਖ ਸੋਹੰਦੇ ।

ਇਕ ਮਨਿ ਇਕੁ ਧਿਆਇਦੇ ਦੂਜੈ ਭਾਇ ਨ ਜਾਇ ਫਿਰੰਦੇ॥੮॥                                          (ਭਾਈ ਗੁਰਦਾਸ, ਵਾਰ ੧੬)

ਭਾਈ ਨੰਦ ਲਾਲ ਸਾਹਿਬ ਲਿਖਦੇ ਹਨ :

ਦਰ ਮਜ਼ਹਬੇ ਮਾ ਗ਼ੈਰਪਰਸਤੀ ਨ ਕੁਨੰਦ ।

ਸਰ ਤਾ ਬਕਦਮ ਬਹੋਸ਼ ਓ ਮਸਤੀ ਨ ਕੁਨੰਦ ।

ਸਰ ਤਾ ਬਕਦਮ ਬਹੋਸ਼ ਓ ਮਸਤੀ ਨ ਕੁਨੰਦ ॥੮॥                                             (ਰੁਬਾਈਆਂ, ਭਾਈ ਨੰਦ ਲਾਲ)

ਜਲੂਸ ਆਰਾਯ ਤਵੱਹੁਦ ਦਰ ਕਸਰਤ ।

ਨਿਜ਼ਾਮ ਇਕਤਰਾਯ ਤਅੱਲਕ ਦਰ ਵਹਿਦਤ ।੧                                                   (ਤੌਸੀਫੋਸਨਾ)

ਭਾਈ ਗੁਰਦਾਸ ਜੀ ਗੁਰਸਿੱਖਾਂ ਨੂੰ ਅਨ੍ਯ ਦੀ ਉਪਾਸਨਾ ਦਾ ਉਪਦੇਸ਼ ਦਿੰਦੇ ਹੋਏ ਦੇਵੀ ਦੇਵਤਾ ਦੇ ਪੂਜਣ ਦਾ ਨਿਸ਼ੇਧ ਕਰਦੇ ਹਨ :

ਜੈਸੇ ਪਤਿਬਤਾ ਪਰ ਪੁਰਖੈ ਨ ਦੇਯੋ ਚਾਹੈ

ਪੂਰਨ ਪਤਿਬਤਾ ਕੋ ਪਤਿ ਹੀ ਮੇਂ ਧ੍ਯਾਨ ਹੈ।

ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ

ਆਸ ਘਨ ਬੂੰਦ ਪ੍ਰਿਯਾ ਪ੍ਰਿਯਾ ਗੁਨ ਗਾਨ ਹੈ।

ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ

ਮਨ ਬਚ ਕ੍ਰਮ ਹਿਮਕਰ ਪ੍ਰਿਯਾ ਪ੍ਰਾਨ ਹੈ।

ਤੈਸੇ ਗੁਰਸਿੱਖ ਆਨ ਦੇਵ ਸੇਵ ਰਹਿਤ ਪੈ

ਸਹਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ ॥੪੬੬॥

ਦੋਇ ਦਰਪਨ ਦੇਖੈ ਏਕ ਸੈ ਅਨੇਕ ਰੂਪ

ਦੋਇ ਨਾਂਵ ਪਾਂਵ ਧਰੈ ਪਹੁੰਚੇ ਨ ਪਾਰ ਹੈ।

ਦੋਇ ਦਿਸਾ ਗਹੈ ਗਹਾਇ ਮੈਂ ਹਾਥ ਪਊਂ ਟੂਟੇ

ਦੁਰਾਹੇ ਦੁਚਿਤ ਹੋਇ ਭੂਲ ਪਗ ਧਾਰ ਹੈ।

_______________

੧. ਇਸ ਦਾ ਅਰਥ ਇਹ ਹੈ ਕਿ ਗੁਰੂ ਸਾਹਿਬ ਅਨੇਕਤਾ ਵਿਚ ਏਕਤਾ ਦੇ ਪ੍ਰਕਾਸ਼ਕ ਔਰ ਅਦ੍ਰਿਤਿਯਤਾ ਵਿਚ ਸੰਬੰਧ ਜੋੜਨ ਦਾ ਪ੍ਰਬੰਧ ਕਰਨ ਵਾਲੇ ਹਨ।

੨. ਥੋੜਾ ਜੇਹਾ ਭੀ।

੩. ਚੰਦ੍ਰਮਾ।

67 / 121
Previous
Next