Back ArrowLogo
Info
Profile

ਮਨਮੁਖਿ ਸੂਤਕੁ ਕਬਹਿ ਨ ਜਾਇ ॥

ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥੧॥ ਰਹਾਉ ॥

ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥

ਮਰਿ ਮਰਿ ਜੰਮੈ ਵਾਰੋ ਵਾਰ ॥੨॥

ਸੂਤਕੁ ਅਗਨਿ ਪਉਣੈ ਪਾਣੀ ਮਾਹਿ ॥

ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥੩॥

ਸੂਤਕਿ ਕਰਮ ਨ ਪੂਜਾ ਹੋਇ ॥

ਨਾਮਿ ਰਤੇ ਮਨੁ ਨਿਰਮਲੁ ਹੋਇ ॥੪॥

ਸਤਿਗੁਰੁ ਸੇਵਿਐ ਸੂਤਕੁ ਜਾਇ ॥

ਮਰੈ ਨ ਜਨਮੈ ਕਾਲੁ ਨ ਖਾਇ ॥੫॥                                                     (ਗਉੜੀ ਮ: ੫, ਪੰਨਾ ੨੨੯)

ਜਲਿ ਹੈ ਸੂਤਕੁ ਥਲਿ ਹੈ ਸੂਤਕੁ, ਸੂਤਕ ਓਪਤਿ ਹੋਈ॥

ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ' ਬਿਗੋਈ ॥੧॥

ਕਹੁ ਰੇ ਪੰਡੀਆ ਕਉਨ ਪਵੀਤਾ ॥

ਐਸਾ ਗਿਆਨੁ ਜਪਹੁ ਮੇਰੇ ਮੀਤਾ ॥੧॥ ਰਹਾਉ ॥

ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ॥

ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ॥੨॥

ਫਾਸਨ ਕੀ ਬਿਧਿ ਸਭੁ ਕੋਊ ਜਾਨੈ, ਛੂਟਨ ਕੀ ਇਕੁ ਕੋਈ॥

ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥੩॥੪੧॥                                            (ਗਉੜੀ ਕਬੀਰ, ਪੰਨਾ ੩੩੧)

(੮) ਚੌਂਕਾ ਕਾਰ

ਆਪ ਚੌਂਕਾ ਕਾਰ ਆਦਿਕ ਦੀ ਬੜੀ ਪਾਬੰਦੀ ਰਖਦੇ ਹੋ, ਵਸਤਾਂ ਸਣੇ ਭੋਜਨ ਖਾਣਾ ਬੁਰਾ ਸਮਝਦੇ ਹੋ, ਛੂਤ ਛਾਤ ਦਾ ਹੱਦੋਂ ਵਧ ਕੇ ਭਰਮ ਕਰਦੇ ਹੋ, ਜੇਹਾ ਕਿ ਆਪ ਦੇ ਧਰਮ ਪੁਸਤਕਾਂ ਤੋਂ ਸਿੱਧ ਹੈ :

“ਦੇਵਤੇ ਚੌਂਕੇ ਅਤੇ ਕਾਰ ਦੇ ਹੀ ਆਸਰੇ ਜੀਉਂਦੇ ਹਨ, ਜੇ ਗੋਹੇ ਦਾ ਚੌਂਕਾ ਪਾ ਕੇ ਕਾਰ ਨਾ ਕੱਢੀ ਜਾਵੇ ਤਾਂ ਰਾਖਸ਼ ਅੰਨ ਦਾ ਰਸ ਲੈ ਜਾਂਦੇ ਹਨ।                                      (ਲਘੂ ਅਤ੍ਰਿ ਸੰਹਿਤਾ ਅ: ੫)

“ਉਮਰ ਵਧਾਉਣੀ ਹੋਵੇ ਤਾਂ ਪੂਰਬ ਵੱਲ ਮੂੰਹ ਕਰ ਕੇ, ਯਸ ਵਾਸਤੇ ਦੱਖਣ, ਧਨ ਦੀ ਪ੍ਰਾਪਤੀ

_______________

੧. ਪਰਜਾ, ਦੁਨੀਆਂ ।

੨. ਸਿੱਖਾਂ ਵਿਚ ਭੀ ਪਵਿੱਤ੍ਰਤਾ ਦਾ ਖ਼ਿਆਲ ਪੂਰਾ ਹੈ, ਸਗੋਂ ਸ੍ਵਛਤਾ ਸਿੱਖ ਮਤ ਵਿਚ ਸਭ ਤੋਂ ਵਿਸ਼ੇਸ਼ ਹੈ, ਪਰ ਵਹਿਮੀ ਖ਼ਿਆਲਾਤ ਨਹੀਂ ਹਨ।

੩. ਜੇ ਇਹ ਗੱਲ ਸੱਚ ਹੋਵੇ ਤਾਂ ਹਿੰਦੂਆਂ ਤੋਂ ਬਿਨਾਂ ਹੋਰ ਸਾਰੀਆਂ ਕੌਮਾਂ ਦੇ ਲੋਕ ਥੋੜੇ ਦਿਨਾਂ ਵਿਚ ਭੁੱਖ ਦੇ ਮਾਰੇ ਮਰ ਜਾਣ, ਔਰ ਖਾਧੇ ਹੋਏ ਅੰਨ ਦਾ ਕੁਝ ਭੀ ਆਧਾਰ ਨਾ ਹੋਵੇ, ਕਿਉਂਕਿ ਚੌਂਕੇ ਨਾ ਦੇਣ ਕਰਕੇ ਅੰਨ ਦਾ ਰਸ ਰਾਖਸ਼ ਲੈ ਜਾਂਦੇ ਹਨ, ਔਰ ਪਿਛੇ ਕੇਵਲ ਫੋਗ ਰਹਿ ਜਾਂਦਾ ਹੈ।

82 / 121
Previous
Next