Back ArrowLogo
Info
Profile

ਵਾਸਤੇ ਪੱਛਮ, ਔਰ ਸੱਚ ਦੀ ਪ੍ਰਾਪਤੀ ਵਾਸਤੇ ਉੱਤਰ ਵੱਲ ਮੂੰਹ ਕਰ ਕੇ ਭੋਜਨ ਕਰਨਾ ਚਾਹੀਏ।"                 (ਮਨੂ, ਅ: २ ਸ : ५२) 

"ਜੋ ਕਪੜੇ ਨਾਲ ਸਿਰ ਢੱਕ ਕੇ, ਦੱਖਣ ਵੱਲ ਮੂੰਹ ਕਰ ਕੇ ਔਰ ਜੁੱਤੀ ਪਹਿਰਕੇ ਰੋਟੀ ਖਾਂਦਾ ਹੈ, ਓਸ ਦੇ ਭੋਜਨ ਨੂੰ ਰਾਖਸ਼ ਖਾ ਜਾਂਦੇ ਹਨ।”                                                         (ਮਨੂ, ਅ: રૂ ਸ: ૨)

"ਭੋਜਨ ਕਰਨ ਵੇਲੇ ਪੈਰ ਗਿੱਲੇ ਹੋਣੇ ਲੋੜੀਏ, ਵਸਤ੍ਰ ਨਾਲ ਪੂੰਝ ਕੇ ਖੁਸ਼ਕ ਕਰ ਲੈਣੇ ਮਹਾਂ ਪਾਪ ਹੈ।”                 (ਲਘੂ ਅਤ੍ਰਿ ਸੰਹਿਤਾ ਅ: ੫)

“ਖੱਬੇ ਹੱਥ ਨਾਲ ਖਾਣਾ ਸ਼ਰਾਬ ਪੀਣੇ ਤੁਲ ਹੈ।”                                                  (ਬ੍ਰਿਧ ਅਤ੍ਰਿ ਸੰਹਿਤਾ ਅ: ੫)

"ਜੇ ਲੋਹੇ ਦੇ ਭਾਂਡੇ ਵਿਚ ਅੰਨ ਦਿਤਾ ਜਾਵੇ, ਤਾਂ ਅੰਨ ਵਿਸ਼ਟਾ ਤੁੱਲ ਹੁੰਦਾ ਹੈ ਔਰ ਖਾਣਾ ਨਰਕ ਨੂੰ ਜਾਂਦਾ ਹੈ।”                        (ਅਤ੍ਰਿ ਸੰਹਿਤਾ)

"ਜੇ ਬ੍ਰਾਹਮਣ ਦਰਖਤ ਪਰ ਚੜ੍ਹਿਆ ਹੋਇਆ ਫਲ ਖਾਂਦਾ ਹੋਵੇ ਔਰ ਦਰਖਤ ਦੀ ਜੜ੍ਹ ਨੂੰ ਚੰਡਾਲ ਛੁਹ ਦੇਵੇ, ਤਾਂ ਬ੍ਰਾਹਮਣ ਨੂੰ ਸ਼ੁੱਧੀ ਲਈ ਪ੍ਰਾਸ਼ਚਿਤ ਕਰਨਾ ਚਾਹੀਏ।”                                                  (ਲਘੂ ਅਤ੍ਰਿ ਸੰਹਿਤਾ ਅ: ੫)

“ਲਸਨ, ਗਾਜਰ, ਗੱਠਾ, ਖੁੰਬ ਔਰ ਰੇਹ (ਖਾਦ) ਪਾ ਕੇ ਪੈਦਾ ਕੀਤਾ ਸਾਗ ਨਾ ਖਾਵੇ, ਦੇਵਤਾ ਨੂੰ ਚੜ੍ਹਾਏ ਬਿਨਾਂ ਮਾਸ ਨਾ ਖਾਵੇ, ਜੇ ਮਾਸ ਖਾਣਾ ਹੋਵੇ ਤਾਂ ਪਾਠੀਨ ਔਰ ਰੋਹੂ ਮੱਛੀ ਦਾ ਖਾਵੇ, ਹੋਰ ਮੱਛੀ ਨਾ ਖਾਵੇ । ਸੇਹ, ਗੋਹ, ਕੱਛੂ, ਸਹਾ ਔਰ ਊਂਟ ਬਿਨਾ ਸ਼ੰਕਾ ਖਾਵੇ ।"   (ਇਤਿਆਦੀ)                                                       (ਮਨੂ, ਅ:५ ਸ:५-४१)

ਗੁਰਮਤਿ ਵਿਚ ਚੌਂਕੇ ਔਰ ਕਾਰ ਸੰਬੰਧੀ ਇਹ ਬਚਨ ਹਨ :

ਦੇ ਕੈ ਚਉਕਾ ਕਢੀ ਕਾਰ ॥

ਉਪਰਿ ਆਇ ਬੈਠੇ ਕੂੜਿਆਰ ॥

ਮਤੁ ਭਿਟੈ ਵੇ ਮਤੁ ਭਿਟੈ ॥

ਇਹੁ ਅੰਨੁ ਅਸਾਡਾ ਫਿਟੈ ॥

ਤਨਿ ਫਿਟੈ ਫੇੜ ਕਰੇਨਿ ॥

ਮਨਿ ਜੂਠੈ ਚੁਲੀ ਭਰੇਨਿ ॥

ਕਹੁ ਨਾਨਕ ਸਚੁ ਧਿਆਈਐ ॥

ਸੁਚਿ ਹੋਵੈ ਤਾ ਸਚੁ ਪਾਈਐ ॥                                                  (ਵਾਰ ਆਸਾ ਮ: ੧, ਪੰਨਾ ੪੭੨)

ਝੂਠੇ ਚਉਕੇ ਨਾਨਕਾ ਸਚਾ“ ਏਕੋ ਸੋਇ ॥                                    (ਵਾਰ ਮਾਰੂ ਮ: ੩, ਪੰਨਾ ੧੦੯੦)

______________

੧. ਇਸ ਗੁਪਤ ਭੇਦ ਦੇ ਜਾਣੂ ਹੋਣ ਪਰ ਭੀ ਹਿੰਦੂ ਥੋੜੀ ਉਮਰ ਵਾਲੇ ਅਰ ਨਿਰਧਨ ਦੇਖੇ ਜਾਂਦੇ ਹਨ।

2. ਸਾਡੇ ਮਤ ਵਿਚ ਸਰਬ ਲੋਹ ਸਭ ਧਾਤਾਂ ਤੋਂ ਉੱਤਮ ਧਾਤ ਹੈ, ਜਿਸ ਵਿਚ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ।

੩. ਜੇ ਮਨ ਵਿਚ ਸੱਚ ਹੋਵੇ, ਤਦ ਪਵਿੱਤ੍ਰਤਾ ਪ੍ਰਾਪਤ ਹੁੰਦੀ ਹੈ। ਇਸ ਬਿਨਾਂ ਸਭ ਜੂਠ ਹੈ।

੪. ਜੂਠੇ ।

੫. ਸੁੱਚਾ।

83 / 121
Previous
Next