ਨਾਰਿ ਪੁਰਖੁ ਪਾਣੀ ਅਗਨਿ, ਛਿਕ ਪਦ ਹਿਡਕੀ ਵਰਤਾਰਾ।
ਥਿਤਿ ਵਾਰ ਭਦ੍ਰਾ ਭਰਮ, ਦਿਸਾ ਸੂਲ ਸਹਸਾ ਸੈਸਾਰਾ ।
ਵਲ ਛਲ ਕਰਿ ਵਿਸਵਾਸ ਲਖ, ਬਹੁ ਚੁਖੀ ਕਿਉ ਰਵੈ ਭਤਾਰਾ।
ਗੁਰਮੁਖਿ ਸੁਖ ਫਲ ਪਾਰਿ ਉਤਾਰਾ ॥੮॥ (ਭਾਈ ਗੁਰਦਾਸ, ਵਾਰ ੫)
ਸਜਾ ਖਬਾ ਸਉਣੁ ਨ ਮੰਨਿ ਵਸਾਇਆ।
ਨਾਰਿ ਪੁਰਖ ਨੋ ਵੇਖਿ, ਨ ਪੈਰੁ ਹਟਾਇਆ।
ਭਾਖ ਸੁਭਾਖ ਵੀਚਾਰਿ, ਨ ਛਿਕ ਮਨਾਇਆ ।
ਦੇਵੀ ਦੇਵ ਨ ਸੇਵ, ਨ ਪੂਜ ਕਰਾਇਆ।
ਭੰਭਲਭੂਸੇ ਖਾਇ, ਨ ਮਨੁ ਭਰਮਾਇਆ।
ਗੁਰਸਿਖ ਸਚਾ ਖੇਤੁ, ਬੀਜ ਫਲਾਇਆ ॥੮॥ (ਭਾਈ ਗੁਰਦਾਸ, ਵਾਰ ੨੦)
ਬੈਸਨੋ ਅਨੰਨ ਬ੍ਰਹਮੰਨ ਸਾਲਗ੍ਰਾਮ ਸੇਵਾ
ਗੀਤਾ ਭਗਵਤ ਸ੍ਰੋਤਾ ਏਕਾਕੀ ਕਹਾਵਈ ।
ਤੀਰਥ ਧਰਮ ਦੇਵਜਾਤ੍ਰਾ ਕੋ ਪੰਡਿਤ ਪੂਛ
ਕਰਤ ਗਵਨ ਸੋ ਮੁਹੂਰਤ ਸੋਧਾਵਈ ।
ਬਾਹਰ ਨਿਕਸ ਗਰਧਬ ਸ੍ਵਾਨ ਸਗਨ ਕੈ
ਸੰਕਾ ਉਪਰਾਜਤ ਬਹੁਰ ਘਰ ਆਵਈ।
ਪਤਿਤ ਗਹਿ ਰਹਿ ਸਕਤ ਨ ਏਕ ਟੇਕ
ਦੁਬਿਧਾ ਅਛਤ ਨ ਪਰਮਪਦ ਪਾਵਈ ॥੪੪੭॥
ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੋ
ਪਤਿਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ।
ਪੂਛਤ ਨ ਜੋਤਕ ਔ ਬੇਦ ਤਿਥਿ ਵਾਰ ਕਛੁ
ਗ੍ਰਹਿ ਔ ਨਛਤ੍ਰ ਕੀ ਨ ਸ਼ੰਕਾ ਉਰ ਧਾਰੀ ਹੈ।
ਜਾਨਤ ਨ ਸਗਨ ਲਗਨ ਆਨ ਦੇਵ ਸੇਵ
ਸ਼ਬਦ ਸੁਰਤ ਲਿਵ ਨੇਹ ਨਿਰੰਕਾਰੀ ਹੈ।
ਸਿੱਖ ਸੰਤ ਬਾਲਕ ਸ੍ਰੀ ਗੁਰੂ ਪ੍ਰਤਿਪਾਲਕ ਹੈ
ਜੀਵਨ ਮੁਕਤਿ ਗਤ ਬ੍ਰਹਮ ਬੀਚਾਰੀ ਹੈ ॥੪੪੮॥
ਗੁਰਮੁਖ ਮਾਰਗ ਮੈਂ ਮਨਮੁਖਿ ਥਕਤ ਹੈ
ਲਗਨ ਸਗਨ ਮਾਨੈ, ਕੈਸੇ ਮਨ ਮਾਨੀਐ ॥੨੬੪॥ (ਕਬਿੱਤ ਭਾਈ ਗੁਰਦਾਸ)
ਸਿਖ ਅਨ੍ਯ ਪੰਡਿਤ ! ਦਿਖ ਐਸੇ।
ਗ੍ਰਹਿ ਤਿਥਿ ਵਾਰ ਨ ਮਾਨਹਿ ਕੈਸੇ ॥੧੩੮॥
_____________
੧. ਅਨ੍ਯ, ਇਕ ਤੋਂ ਬਿਨਾਂ ਦੂਜੇ ਨੂੰ ਨਾ ਜਾਣਨ ਵਾਲਾ।
੨. ਗੁਰੂ ਸਾਹਿਬ ਨੇ ਫੁਰਮਾਇਆ ਕਿ, ਹੇ ਪੰਡਿਤ ਦੇਖ! ਗੁਰੂ ਦੇ ਸਿੱਖ ਕੇਹੇ ਅਨੰਨਯ ਹਨ।