ਏਕ ਭਰੋਸਾ ਪ੍ਰਭੁ ਕਾ ਪਾਏ।
ਤ੍ਯਾਗ ਲਗਨ ਅਰਦਾਸ ਕਰਾਏ। ॥੧੪੦॥ (ਗੁਰ ਬਿਲਾਸ ਪਾ: ੬, ਅਧਿਆ ੬)
ਭਾਈ ਨੰਦ ਲਾਲ ਸਾਹਿਬ ਤੌਸੀਫ਼ੋਸਨਾ ਵਿਚ ਲਿਖਦੇ ਹਨ ਕਿ ਜਗਤ ਸੁਧਾਰਕ ਗੁਰੂ ਨਾਨਕ ਦੇਵ ਅਵਿਦਿਆ ਭਰਮ ਔਰ ਵਹਿਮਾਂ ਦੇ ਵਿਰੋਧੀ ਹਨ, ਯਥਾ:
ਜ਼ਿੱਦੁਲ ਗ਼ਰੀਕਨੁਲ ਬਹਾਰਿਲ ਰਸੂਮਾਤ ਵਲ ਆਦਾਤ ।
ਮੁਅੱਫ਼ਿਖਲ ਸ਼ਿਨਾਵਰੂਨੁਲ ਸ਼ਿਵਾਤਿਲ ਖਯੂਲ ਵਲ ਵਾਹਿਮਾਤ।
ਅਰਥਾਤ-ਜੋ ਲੋਕ ਭਰਮ ਸੰਬੰਧੀ ਰਿਵਾਜ ਔਰ ਰਸਮਾਂ ਦੇ ਸਮੁੰਦਰ ਵਿਚ ਡੁਬੇ ਹੋਏ ਹਨ, ਗੁਰੂ ਸਾਹਿਬ ਉਹਨਾਂ ਦੇ ਵਿਰੁਧ ਹਨ ਔਰ ਜੋ ਵਹਿਮੀ ਖਿਆਲਾਂ ਦੇ ਸਮੁੰਦਰ ਤੋਂ ਤਰ ਕੇ ਪਾਰ ਹੋਣ ਵਾਲੇ ਹਨ, ਉਨ੍ਹਾਂ ਦੇ ਅਨੁਸਾਰੀ ਹਨ।
(੧੧) ਪ੍ਰੇਤਕ੍ਰਿਯਾ ਸ਼ਾਧ ਤੀਰਥ
ਆਪ ਪ੍ਰੇਤਕ੍ਰਿਯਾ ਦ੍ਵਾਰਾ ਗਯਾ ਆਦਿਕ ਤੀਰਥਾਂ ਪਰ ਪਿੰਡ ਦਾਨ ਦੇਣ ਕਰ ਕੇ ਜੀਵ ਦੀ ਗਤੀ ਮੰਨਦੇ ਹੋ, ਔਰ ਪਿੱਤਰਾਂ ਨੂੰ ਤ੍ਰਿਪਤ ਕਰਨ ਲਈ ਸ਼ਾਧ ਕਰਾਉਂਦੇ ਹੋ, ਔਰ ਇਸ ਵਿਸ਼ਯ ਆਪ ਦੇ ਧਰਮ ਪੁਸਤਕ ਦਾ ਏਹ ਕਥਨ ਹੈ :
“ਸ਼ਾਧਾਂ ਦੇ ਦਿਨਾਂ ਵਿਚ ਪਿਤਰਪੁਰੀ ਖਾਲੀ ਹੋ ਜਾਂਦੀ ਹੈ, ਸਾਰੇ ਪਿਤਰ ਸ਼ਾਧ ਦਾ ਅੰਨ ਖਾਣ ਲਈ ਮਾਤ ਲੋਕ ਵਿਚ ਭੱਜ ਕੇ ਆ ਜਾਂਦੇ ਹਨ, ਜੇ ਉਹਨਾਂ ਨੂੰ ਨਾ ਖਵਾਇਆ ਜਾਵੇ ਤਾਂ ਸਰਾਪ ਦੇ ਕੇ ਚਲੇ ਜਾਂਦੇ ਹਨ। ਸ਼ੁੱਧ ਕਰਾਉਣ ਜੇਹਾ ਹੋਰ ਕੋਈ ਪੁੰਨ ਨਹੀਂ। ਸੁਮੇਰੁ ਪਰਬਤ ਜਿੰਨੇ ਭਾਰੀ ਪਾਪ ਕੀਤੇ ਹੋਏ ਸ਼ਾਧ ਕਰਨ ਕਰਕੇ ਤੁਰਤ ਨਾਸ ਹੋ ਜਾਂਦੇ ਹਨ । ਸ਼ੁੱਧ ਕਰਕੇ ਹੀ ਆਦਮੀ ਸ੍ਵਰਗ ਨੂੰ ਪ੍ਰਾਪਤ ਹੁੰਦਾ ਹੈ।” (ਅਤ੍ਰਿ ਸੰਹਿਤਾ)
“ਸ਼ਾਧ ਕਰਨ ਤੋਂ ਪਹਿਲਾਂ ਅੱਗ ਵਿਚ ਹੋਮ ਕਰੇ, ਜੇ ਅੱਗ ਨਾ ਹੋਵੇ ਤਾਂ ਬ੍ਰਾਹਮਣ ਦੇ ਹੱਥ
_______________
੧. ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥ (ਵਾਰ ਮਾਰੂ ਮ: ੨, ਪੰਨਾ ੧੦੯੩)
ਸਿੱਖ ਧਰਮ ਵਿਚ ਸਭ ਕਾਰਜਾਂ ਦੇ ਅਰੰਭ ਵਿਚ ਵਾਹਿਗੁਰੂ ਅੱਗੇ ਅਰਦਾਸ (ਬੇਨਤੀ) ਕਰਨੀ ਹੀ ਵਿਧਾਨ ਹੈ, ਹੋਰ ਕੋਈ ਮਹੁਰਤ ਔਰ ਲਗਨ ਸ਼ਗਨ ਦਾ ਵਿਚਾਰ ਨਹੀਂ ਹੈ।
੨. ਹਿੰਦੂ ਮਤ ਵਿਚ ਇਹ ਮੰਨਿਆ ਗਿਆ ਹੈ ਕਿ ਪ੍ਰੇਤ ਕ੍ਰਿਆ ਕਰਵਾਏ ਬਿਨਾਂ ਪ੍ਰਾਣੀ ਦੀ ਗਤੀ ਨਹੀਂ ਹੁੰਦੀ, ਚਾਹੇ ਆਪਣੀ ਜ਼ਿੰਦਗੀ ਵਿਚ ਜੀਵ ਅਨੇਕ ਸ਼ੁਭ ਕਰਮ ਕਰੇ ਪਰ ਉਸ ਦੇ ਮਰੇ ਪਿਛੋਂ ਜੇ ਸੰਬੰਧੀਆਂ ਦਵਾਰਾ ਪ੍ਰੇਤ ਕਿਰਿਆ ਨਾ ਹੋਵੇ ਤਾਂ ਪ੍ਰਾਣੀ ਦੀ ਦੁਰਗਤ ਹੁੰਦੀ ਹੈ।” (ਗਰੁੜ ਪੁਰਾਣ ਅ: ੭ ਸ਼: ੧੧-੪੧)
ਏਸੇ ਬਾਤ ਨੂੰ ਮੁਖ ਰਖ ਕੇ ਮਨੂ, ਪੁਤ੍ਰ ਦਾ ਅਰਥ ਇਸ ਤਰ੍ਹਾਂ ਕਰਦਾ ਹੈ :
ਪੂੰ ਨਾਮ ਨਰਮ ਤੋਂ ਜੋ ਪਿਤਾ ਨੂੰ ਬਚਾਵੇ, ਉਸ ਨੂੰ ਪੁਤ੍ਰ ਕਹੀਦਾ ਹੈ।” ਮਨੂ ਅ: ੯ ਸ਼: ੧੩8)
ਮਨੂ ਜੀ ਹੋਰ ਉਚਰਦੇ ਹਨ : “ਪੁਤ੍ਰ ਕਰਕੇ ਪਿਤਾ ਸਵਰਗ ਨੂੰ ਪ੍ਰਾਪਤ ਹੁੰਦਾ ਹੈ, ਪੋਤਾ ਹੋਣ ਕਰਕੇ ਦੇਰ ਤਾਈਂ ਸਵਰਗ ਵਿਚ ਰਹਿੰਦਾ ਹੈ, ਔਰ ਪੜੋਤਾ ਜੰਮੇ ਤੋਂ ਸੂਰਯ ਲੋਕ ਵਿਚ ਜਾ ਪਹੁੰਚਦਾ ਹੈ।" (ਮਨੂ ਅ: ੯ ਸ਼: ੧੩੭)