Back ArrowLogo
Info
Profile

ਇਕ ਲੋਕੀਂ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥

ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ ॥                                      (ਆਸਾ ਮ: ੧, ਪੰਨਾ ੩੫੮)

ਆਇਆ ਗਇਆ ਮੁਇਆ ਨਾਉ ॥

ਪਿਛੈ ਪਤਲਿ ਸਦਿਹੁ ਕਾਵ ॥

ਨਾਨਕ ਮਨਮੁਖਿ ਅੰਧੁ ਪਿਆਰੁ ॥

ਬਾਝ ਗੁਰੂ ਡੁਬਾ ਸੰਸਾਰੁ ॥                                                                (ਵਾਰ ਮਾਝ ਮ: ੧, ਪੰਨਾ ੧੩੮)

ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥                                      (ਵਾਰ ਆਸਾ ਮ: ੧, ਪੰਨਾ ੪੭੨)

ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥

ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥                                 (ਵਾਰ ਬਿਹਾਗੜਾ ਮ: ੩, ਪੰਨਾ ੫੫੬)

ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥

ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ ॥੧॥.....

ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥

ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥                                (ਗਉੜੀ ਕਬੀਰ, ਪੰਨਾ ੩੩੨)

ਇਹੁ ਮਨੁ ਮੈਲਾ ਇਕੁ ਨ ਧਿਆਏ ॥

ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥

ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ

ਹੋਰੁ ਵਧੇਰੈ ਹਉਮੈ ਮਲੁ ਲਾਵਣਿਆ॥                                                                 (ਮਾਝ ਮ: ੩, ਪੰਨਾ ੧੧੬)

ਤੀਰਥ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥                           (ਵਾਰ ਮਾਝ ਮ: ੪, ਪੰਨਾ ੧੪੦)

ਤੀਰਥ ਨਾਇ ਨ ਉਤਰਸਿ ਮੈਲੁ ॥

ਕਰਮ ਧਰਮ ਸਭਿ ਹਉਮੈ ਫੈਲੁ ॥                                                                        (ਰਾਮਕਲੀ ਮ: ੫, ਪੰਨਾ ੮੯੦)

ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ ॥

ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ ॥                        (ਮਾਲੀ ਗਉੜਾ ਮ: ੪, ਪੰਨਾ ੯੮੬)

____________

੧. ਇਕ ਪਿੰਡ ਦੇਵਤਿਆਂ ਵਾਸਤੇ ਦੇਣਾ ਆਖਿਆ ਜਾਂਦਾ ਹੈ, ਦੂਜਾ ਪਿਤਰਾਂ ਨੂੰ ਦਿੱਤਾ ਜਾਂਦਾ ਹੈ, ਪਰ ਮਿਲਦਾ ਦੋਹਾਂ ਨੂੰ ਨਹੀਂ, ਬ੍ਰਾਹਮਣ ਆਪ ਹੀ ਵੱਟ ਕੇ ਸਭ ਸਾਮੱਗ੍ਰੀ ਖਾ ਪੀ ਜਾਂਦਾ ਹੈ।

੨. ਜੌਂ ਦੇ ਆਟੇ ਆਦਿ ਦਾ ਪਿੰਨਾ ਜੋ ਪਿਤਰਾਂ ਨਮਿਤ ਦਿੱਤਾ ਜਾਦਾ ਹੈ।

੩. ਮਾਤਾ ਪਿਤਾ ਔਰ ਬਜ਼ੁਰਗਾਂ ਦਾ ਸੇਵਨ ਔਰ ਸਨਮਾਨ ਕਰਨਾ ਸਿੱਖ ਧਰਮ ਵਿਚ ਸ਼ਾਧ ਹੈ, ਮਰਿਆਂ ਨੂੰ ਪਹੁੰਚਾਉਣਾ ਅਗਿਆਨ ਹੈ। ਜੋ ਸਿੱਖ ਹਿੰਦੂਆਂ ਦੀ ਨਕਲ ਕਰ ਕੇ ਸ਼ਾਧ ਕਰਦੇ ਹਨ ਔਰ ਉਸ ਨੂੰ ਗੁਰ-ਰੀਤੀ ਅਨੁਸਾਰ ਸ਼ਾਧ ਕਰਨਾ ਦਸਦੇ ਹਨ, ਉਹ ਅਗਿਆਨੀ ਹਨ।

੪. ਹਉਮੈ ਦੇ ਕਰਮ (ਫੇਅਲ)।                                                                                     

94 / 121
Previous
Next