Back ArrowLogo
Info
Profile

ਇਸ ਥਾਂ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਸ਼ਰਾਧ ਦੇ ਸੰਬੰਧ ਵਿਚ ਇਕ ਪ੍ਰਸੰਗ ਸੁਣਾਉਣਾ ਯੋਗ ਸਮਝਦੇ ਹਾਂ :

ਸਰਬ ਸੌਜ ਕਾਲੂ ਅਨਵਾਈ।

ਰੀਤਿ ਸ਼ੁੱਧ ਕਰਨੇ ਬਨਵਾਈ।...॥੩੬॥

ਪੰਡਿਤ ਇਕ ਬੁਲਾਇ ਤਿਹ ਕਾਲਾ ।

ਬੈਠਯੋ ਕਰਨ ਸ਼ਰਾਧ ਬਿਸਾਲਾ ।

ਤਬ ਚਲਿ ਸਹਿਜ ਸੁਭਾਇਕ ਆਏ।

ਜੇ ਬੇਦੀ ਕੁਲ ਭਾਨੁ ਸੁਹਾਏ ॥੩੭॥....

"ਪਰਚੇ ਕੌਨ ਕਾਜ ਮਹਿਂ ਤਾਤਾ ?

 ਭੀਰ ਅਜਰ ਕਹੀਏ ਬਿਰਤਾਂਤਾ ॥੩੮॥"

ਸੁਨਿ ਕਰਿ ਕਾਲੁ ਬਚਨ ਉਚਾਰੇ ।

"ਪਿਤਰਨ ਕੇਰ ਸ਼ਰਾਧ ਹਮਾਰੇ । ॥੩੯॥”

"ਹੇ ਪਿਤ ! ਸੱਤਿ ਬਚਨ ਤੁਮ ਮਾਨਹੁ ।

ਪੁੰਨਵਾਨ ਅਤਿਸ਼ੈ ਨਿਜ ਜਾਨਹੁ ।

ਪਿਤਰ ਗਏ ਤੁਮਰੇ ਅਸ ਠੌਰੀ।

ਭੂਖ ਰੁ ਪ੍ਯਾਸ ਜਹਾਂ ਨਹਿਂ ਥੋਰੀ ॥੪੦॥....

ਜਿਨ ਕੇ ਮਨ ਅਭਿਲਾਖਾ ਨਾਂਹੀ।

ਕਰੈ ਝਾਧ ਸੰਤਤਿ ਕਿਉਂ ਤਾਂਹੀ।.....॥੪੨॥                                                     (ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਅਧਿਆ ੬)

ਇਸ ਤੋਂ ਆਪ ਦੇਖ ਸਕਦੇ ਹੋ ਕਿ ਜੇ ਸਤਿਗੁਰੂ ਆਪਣੇ ਪਿਤਾ ਨੂੰ ਸ਼ਰਾਧ ਬਾਬਤ ਐਸਾ ਉਪਦੇਸ਼ ਦਿੰਦੇ ਹਨ, ਕੀ ਉਹ ਪਿਤਾ ਦਾ ਸ਼ਰਾਧ ਕਰਨ ਬੈਠੇ ?

ਦੂਜੀ ਸ਼ੰਕਾ ਜੋ ਆਪ ਨੇ 'ਸੱਦ' ਬਾਬਤ ਕਹੀ ਹੈ, ਸੋ ਉਸ ਦਾ ਉੱਤਰ ਇਹ ਹੈ ਕਿ ਆਪ "ਸੱਦ ਪ੍ਰਮਾਰਥ” ਪੜ੍ਹੋ ਉਸ ਤੋਂ ਸਾਰਾ ਭਰਮ ਦੂਰ ਹੋ ਜਾਊਗਾ, ਪਰ ਏਥੇ ਭੀ ਅਸੀਂ ਆਪ ਨੂੰ ਸੰਖੇਪ ਨਾਲ ਉੱਤਰ ਦਿੰਦੇ ਹਾਂ :

ਗੁਰੂ ਅਮਰਦਾਸ ਸਾਹਿਬ ਨੇ ਕਿਸੇ ਖ਼ਾਸ ਕੇਸ਼ੋ ਪੰਡਿਤ ਦੇ ਬੁਲਾਉਣ ਦੀ ਆਗਿਆ ਨਹੀਂ ਦਿੱਤੀ, ਇਹ ਪਦ ਗੁਰੂ ਨਾਨਕ ਸਾਹਿਬ ਦੇ ਕਥਨ ਕੀਤੇ ਹੋਏ ਸ਼ਬਦ ਦੀ ਹੀ ਵਿਆਖਿਆ ਔਰ ਉਸੀ ਦੇ ਅਨੁਸਾਰ ਹੈ, ਯਥਾ :

ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥                             (ਆਸਾ ਮ: ੧, ਪੰਨਾ ੩੫੮)

ਦੋਹਾਂ ਅਸਥਾਨਾਂ ਵਿਚ ਕੇਸ਼ੋ ਪਦ ਪ੍ਰਮਾਤਮਾ ਦਾ ਬੋਧਕ ਹੈ।

ਸੱਦ ਦਾ ਅਰਥ ਇਸ ਤਰ੍ਹਾਂ ਹੈ :

ਅੰਤ ਸਮੇਂ ਗੁਰੂ ਸਾਹਿਬ ਨੇ ਹੁਕਮ ਦਿਤਾ ਕਿ ਮੇਰੇ ਚਲਾਣੇ ਪਰ ਨਿਰਬਾਣ (ਨਿੱਤ, ਇਕ ਰਸ, ਅਚਲ) ਕਰਤੇ ਦਾ ਕੀਰਤਨ ਕਰਨਾ।

97 / 121
Previous
Next