Back ArrowLogo
Info
Profile

“ਲੈ ਬਈ, ਹੁਣ ਗੱਲ ਬਣ ਗਈ। ਬਸ ਉਹਨਾਂ ਨੂੰ ਹੱਥੋਂ ਨਿਕਲਣ ਨਹੀਂ ਦੇਣਾ ਚਾਹੀਦਾ। ਜਿਵੇਂ ਹੀ ਕਾਫ਼ਲਾ ਦਿਖਾਈ ਦੇਵੇ ਚਾਰੋਂ ਪਾਸਿਓਂ ਘੇਰ ਲਵੋ। ਭੱਜ-ਨੱਠ ਦੀ ਕੋਈ ਪਰਵਾਹ ਨਾ ਕਰੋ। ਕੁਝ ਖੱਬਿਓ, ਕੁਝ ਸੱਜਿਓ - ਬਸ ਤੁਰ ਪਓ।"

ਉਹਨਾਂ ਨੇ ਇੱਕ ਹੀ ਲਾਈਨ ਬਣਾ ਕੇ ਰੇਤ ਦੇ ਟਿੱਲਿਆਂ ਵਿਚਕਾਰ ਚੱਲਣਾ ਸ਼ੁਰੂ ਕੀਤਾ। ਉਹ ਝੁਕ ਕੇ ਦੂਹਰੇ ਹੁੰਦੇ ਜਾ ਰਹੇ ਸਨ, ਪਰ ਉਹਨਾਂ ਵਿੱਚ ਜ਼ੋਰ ਸੀ ਅਤੇ ਤੇਜ਼ ਚਾਲ ਨਾਲ ਉਹਨਾਂ ਦੇ ਸਰੀਰਾਂ ਵਿੱਚ ਗਰਮੀ ਪੈਦਾ ਹੋ ਰਹੀ ਸੀ।

ਇੱਕ ਟਿੱਲੇ ਦੀ ਚੋਟੀ ਤੋਂ ਉਹਨਾਂ ਨੂੰ ਮੇਜ਼ ਵਾਂਗਰ ਸਮਤਲ ਮੈਦਾਨ ਵਿੱਚ ਊਠਾਂ ਦੀ ਇੱਕ ਲਾਈਨ ਦਿਖਾਈ ਦਿੱਤੀ । ਊਠ ਆਪਣੇ ਬੰਡਲਾਂ ਦੇ ਭਾਰ ਨਾਲ ਦੱਬੇ ਜਾ ਰਹੇ ਸਨ।

"ਰੱਬ ਨੇ ਭੇਜ ਦਿੱਤੇ। ਬੜੀ ਕ੍ਰਿਪਾ ਉਸ ਦੀ।" ਗਵੋਜਗੋਵ ਨਾਮ ਦੇ ਇੱਕ ਚੇਚਕ ਦੇ ਦਾਗਾਂ ਵਾਲੇ ਫ਼ੌਜੀ ਨੇ ਫੁਸਫਸਾ ਕੇ ਕਿਹਾ।

ਯੇਵਸੂਕੋਵ ਚੁੱਪ ਨਾ ਰਹਿ ਸਕਿਆ ਅਤੇ ਵਿਗੜਦਾ ਹੋਇਆ ਬੋਲ ਪਿਆ:

"ਰੱਬ ਨੇ। ਕਿੰਨੀ ਵਾਰ ਤੁਹਾਨੂੰ ਦੱਸਿਆ ਹੈ ਕਿ ਰੱਬ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਹਰ ਚੀਜ਼ ਦਾ ਇੱਕ ਭੌਤਿਕ ਨਿਯਮ ਹੈ।"

ਪਰ ਇਹ ਵਾਦ-ਵਿਵਾਦ ਦਾ ਸਮਾਂ ਨਹੀਂ ਸੀ । ਹੁਕਮ ਦੇ ਮੁਤਾਬਿਕ ਸਾਰੇ ਫੌਜੀ ਰੇਤ ਦੇ ਹਰ ਢੇਰ, ਝਾੜੀਆਂ ਦੇ ਹਰ ਝੁਰਮਟ ਦੀ ਵਰਤੋਂ ਕਰਦੇ ਹੋਏ ਤੇਜ਼ੀ ਨਾਲ ਝਪਟ ਪਏ। ਉਹਨਾਂ ਨੇ ਆਪਣੀਆਂ ਬੰਦੂਕਾਂ ਨੂੰ ਐਸਾ ਕਸ ਕੇ ਫੜਿਆ ਹੋਇਆ ਸੀ ਕਿ ਉਹਨਾਂ ਦੀਆਂ ਉਂਗਲਾਂ ਵਿੱਚ ਦਰਦ ਹੋਣ ਲੱਗ ਪਿਆ ਸੀ। ਕਾਫ਼ਲਾ ਹੱਥੋਂ ਨਿਕਲ ਜਾਵੇ, ਨਹੀਂ, ਅਜਿਹਾ ਤਾਂ ਹਰਗਿਜ਼ ਨਹੀਂ ਹੋਣ ਦਿੱਤਾ ਜਾ ਸਕਦਾ। ਇਹਨਾਂ ਊਠਾਂ 'ਤੇ ਹੀ ਤਾਂ ਉਹਨਾਂ ਦੀਆਂ ਆਸਾਂ ਸਨ, ਇਹ ਹੀ ਤਾਂ ਉਹਨਾਂ ਦੇ ਪ੍ਰਾਣ ਸਨ, ਉਹਨਾਂ ਦੇ ਬਚਾਅ ਦੇ ਸਾਧਨ ਸਨ।

ਕਾਫ਼ਲਾ ਝੂਮਦਾ ਹੋਇਆ ਅਤੇ ਮਸਤੀ ਵਿੱਚ ਤੁਰਿਆ ਆ ਰਿਹਾ ਸੀ। ਊਠਾਂ ਦੀਆਂ ਪਿੱਠਾਂ ਉੱਪਰ ਲੱਦੇ ਹੋਏ ਰੰਗੀਨ ਨਮਦੇ ਹੁਣ ਨਜ਼ਰ ਆਉਣ ਲੱਗੇ ਸਨ। ਊਠਾਂ ਦੇ ਨਾਲ ਨਾਲ ਗਰਮ ਚੋਗੇ ਅਤੇ ਬਘਿਆੜ ਦੀ ਖੱਲ ਦੇ ਟੋਪ ਪਹਿਨੀ ਕਿਰਗਿਜ਼ ਚੱਲ ਰਹੇ ਸਨ।

ਅਚਾਨਕ ਯੇਵਸੂਕੋਵ ਦੀ ਗੁਲਾਬੀ ਵਰਦੀ ਇੱਕ ਟਿੱਲੇ 'ਤੇ ਉੱਭਰੀ। ਉਸ ਨੇ ਬੰਦੂਕ ਤਾਣੀ ਹੋਈ ਸੀ। ਉਸਨੇ ਚੀਕ ਕੇ ਕਿਹਾ:

"ਜਿੱਥੇ ਹੋ ਉੱਥੇ ਹੀ ਰੁੱਕ ਜਾਓ। ਕੋਈ ਹਥਿਆਰ ਹੈ ਤਾਂ ਜ਼ਮੀਨ 'ਤੇ ਸੁੱਟ ਦਿਓ। ਕੋਈ ਤਮਾਸ਼ਾ ਨਹੀਂ ਕਰਨਾ, ਨਹੀਂ ਤਾਂ ਸਾਰੇ ਭੁੰਨ ਦਿੱਤੇ ਜਾਓਗੇ।"

ਯੇਵਸੂਕੋਵ ਅਜੇ ਆਪਣੀ ਗੱਲ ਪੂਰੀ ਵੀ ਨਾ ਕਰ ਸਕਿਆ ਸੀ ਕਿ ਡਰੇ ਸਹਿਮੇ ਕਿਰਗਿਜ਼ ਰੇਤ ਉੱਪਰ ਡਿੱਗ ਪਏ।

ਤੇਜ਼ੀ ਨਾਲ ਭੱਜਣ ਕਾਰਨ ਹਫ਼ਦੇ ਹੋਏ ਸੈਨਿਕ ਸਾਰੇ ਪਾਸਿਓਂ ਕਾਫਲੇ ਵੱਲ ਲਪਕੇ।

"ਜਵਾਨੋਂ, ਊਠ ਫੜ ਲਓ!" ਯੇਵਸੂਕੋਵ ਚੀਕਿਆ।

ਪਰ ਯੋਵਸੂਕੋਵ ਦੀ ਅਵਾਜ਼ ਕਾਫਲੇ ਵੱਲੋਂ ਆਉਣ ਵਾਲੀਆਂ ਗੋਲੀਆਂ ਦੀ

14 / 68
Previous
Next